Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਭੜਕੇ ਸ਼ਿਵ ਸੈਨਿਕਾਂ ਨੇ ਰਾਹਗੀਰ ਸਿੱਖਾਂ ਨੂੰ ਬਣਾਇਆ ਨਿਸ਼ਾਨਾ

ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਭੜਕੇ ਸ਼ਿਵ ਸੈਨਿਕਾਂ ਨੇ ਰਾਹਗੀਰ ਸਿੱਖਾਂ ਨੂੰ ਬਣਾਇਆ ਨਿਸ਼ਾਨਾ

ਨਵਾਂਸ਼ਹਿਰ: ਬੀਤੀ ਰਾਤ ਢਾਈ ਵਜੇ ਦੇ ਕਰੀਬ ਸੜਕ ਹਾਦਸੇ ਵਿੱਚ ਹਿੰਦੂ ਸ਼ਿਵ ਸੈਨਾ ਦੇ ਆਗੂ ਅਭਿਸ਼ੇਕ ਬੱਤਾ ਦੀ ਮੌਤ ਤੋਂ ਬਾਅਦ ਭੜਕੇ ਸ਼ਿਵ ਸੈਨਿਕਾਂ ਵੱਲੋਂ ਰਾਹਗੀਰ ਸਿੱਖਾਂ ਨਾਲ ਗਾਲੀ ਗਲੋਚ ਕਰਦਿਆਂ ਉਨ੍ਹਾਂ ਨੂੰ ਅੱਤਵਾਦੀ ਕਹਿਣ ਤੇ ਇੱਕ ਸਿੱਖ ਦੀ ਮਾਰ ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮਾਰ ਕੁੱਟ ਵਿੱਚ ਸਿੱਖ ਦੀ ਦਸਤਾਰ ਵੀ ਉਤਾਰ ਦਿੱਤੀ ਗਈ
ਮਾਰ ਕੁੱਟ ਵਿੱਚ ਸਿੱਖ ਦੀ ਦਸਤਾਰ ਵੀ ਉਤਾਰ ਦਿੱਤੀ ਗਈ
ਸਿੱਖ ਨਾਲ ਮਾਰਕੁੱਟ ਕਰਦੇ ਸ਼ਿਵ ਸੈਨਾ ਦੇ ਆਗੂ
ਸਿੱਖ ਨਾਲ ਮਾਰਕੁੱਟ ਕਰਦੇ ਸ਼ਿਵ ਸੈਨਾ ਦੇ ਆਗੂ

ਪ੍ਰਾਪਤ ਜਾਣਕਾਰੀ ਅਨੁਸਾਰ ਅਭਿਸ਼ੇਕ ਬੱਤਾ ਇੱਕ ਔਰਤ ਰੀਤੂ ਪੁੱਤਰੀ ਅਰਵਿੰਦਰ ਵਾਸੀ ਮਾਡਲ ਟਾਊਨ ਫਗਵਾੜਾ ਨਾਲ ਸਫਾਰੀ ਗੱਡੀ ਨੰਬਰ ਪੀਬੀ 02 ਏ ਡੀ 0040 ਤੇ ਆ ਰਿਹਾ ਸੀ। ਰਾਤ ਢਾਈ ਵਜੇ ਕਰੀਬ ਉਸ ਦੀ ਗੱਡੀ ਨਵਾਂਸ਼ਹਿਰ ਤੋਂ 2 ਕਿਲੋਮੀਟਰ ਅੱਗੇ ਮਾਹਲੋਂ ਪੈਟਰੋਲ ਪੰਪ ਕੋਲ ਇੱਕ ਵੱਡੇ ਟਰਾਲੇ ਪੀਬੀ 02 ਸੀ ਸੀ 8777 ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਅਭਿਸ਼ੇਕ ਬੱਤਾ ਦੀ ਮੌਤ ਹੋ ਗਈ ਜਦਕਿ ਉਸ ਨਾਲ ਦੀ ਔਰਤ ਰੀਤੂ ਗੰਭੀਰ ਜਖਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਗਿਆ।

ਸੜਕ ਤੇ ਧਰਨਾ ਲਾਈ ਬੈਠੇ ਸ਼ਿਵ ਸੈਨਾ ਆਗੂ
ਸੜਕ ਤੇ ਧਰਨਾ ਲਾਈ ਬੈਠੇ ਸ਼ਿਵ ਸੈਨਾ ਆਗੂ

ਇਸ ਹਾਦਸੇ ਬਾਰੇ ਪਤਾ ਲੱਗਣ ਤੇ ਇਕੱਠੇ ਹੋਏ ਸ਼ਿਵ ਸੈਨਾ ਦੇ ਆਗੂਆਂ ਨੇ ਇਸ ਨੂੰ “ਬੱਬਰ ਖਾਲਸਾ” ਦੀ ਸਾਜਿਸ਼ ਦੱਸਦਿਆਂ ਕਿਹਾ ਕਿ ਅਭਿਸ਼ੇਕ ਬੱਤਾ ਨੂੰ ਬੱਬਰ ਖਾਲਸਾ ਵੱਲੋਂ ਹੋਲੀ ਤੱਕ ਮਾਰਨ ਦੀ ਧਮਕੀ ਦਿੱਤੀ ਗਈ ਸੀ।ਸ਼ਿਵ ਸੈਨਾ ਦੇ ਆਗੂਆਂ ਅਤੇ ਕਾਰਕੁੰਨਾਂ ਨੇ ਨਵਾਂਸ਼ਹਿਰ ਰੂਪਨਗਰ ਰੋਡ ਜਾਮ ਕਰ ਦਿੱਤਾ ਤੇ ਇਸ ਦੌਰਾਨ ਰਾਹਗੀਰ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਗਾਲੀ ਗਲੋਚ ਕੀਤੀ ਗਈ ਤੇ ਇੱਕ ਸਿੱਖ ਦੀ ਮਾਰਕੁੱਟ ਵੀ ਕੀਤੀ ਗਈ ਜਿਸ ਵਿੱਚ ਉਸ ਦੀ ਦਸਤਾਰ ਵੀ ਉਤਾਰ ਦਿੱਤੀ ਗਈ।

ਇਸ ਸਾਰੇ ਮਸਲੇ ਬਾਰੇ ਜਦੋਂ ਸਿੱਖ ਸਿਆਸਤ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਸਨੇਹਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਾਰਕੁੱਟ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੋਈ ਚੰਡੀਗੜ੍ਹ ਪੁਲਿਸ ਦਾ ਮੁਲਾਜ਼ਮ ਸੀ ਜੋ ਧਰਨੇ ਦੀ ਤਸਵੀਰ ਖਿੱਚ ਰਿਹਾ ਸੀ ਤੇ ਉਸ ਨਾਲ ਧਰਨਾਕਾਰੀ ਸ਼ਿਵ ਸੈਨਿਕਾਂ ਦੀ ਥੋੜੀ ਬਹਿਸ ਹੋ ਗਈ ਸੀ।

ਬਾਦਲ ਦਲ ਦੇ ਇੱਕ ਲੋਕਲ ਆਗੂ ਨੇ ਸਿੱਖ ਸਿਆਸਤ ਨਾਲ ਫੋਨ ਤੇ ਗੱਲ ਕਰਦਿਆਂ ਪੁਲਿਸ ਤੇ ਦੋਸ਼ ਲਾਇਆ ਕਿ ਮਾਰਕੁੱਟ ਵੇਲੇ ਪੁਲਿਸ ਮੂਕ ਦਰਸ਼ਕ ਬਣੀ ਦੇਖਦੀ ਰਹੀ ਤੇ ਹੁਣ ਇਸ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਟਰਾਲੇ ਦੇ ਡਰਾਈਵਰ ਤੇ ਧਾਰਾ 304 ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

"ਮੇਰਾ ਕਸੂਰ ਸਿਰਫ ਇਹ ਸੀ ਕਿ ਮੈਂ ਮੁਸਲਿਮ ਹਾਂ ਅਤੇ ਮੈਂ ਹਿੰਦੂਆਂ ਦੇ ਇਲਾਕੇ ਵਿਚ ਵੜ੍ਹ ਗਿਆ ਸੀ" ਇਹ ਸ਼ਬਦ 67 ਸਾਲਾ ਅਬਦੁਲ ਬਸ਼ਰ ਦੇ ਹਨ ਜੋ ਅੱਖਾਂ ਤੋਂ ਅੰਨਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: