Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਹਿੰਦ ਪੁਲਿਸ ਨੇ ਖਾਲਿਸਤਾਨ ਬਾਰੇ ਸੈਮੀਨਾਰ ‘ਤੇ ਲਾਈ ਪਾਬੰਦੀ

ਸਰਹਿੰਦ ਪੁਲਿਸ ਨੇ ਖਾਲਿਸਤਾਨ ਬਾਰੇ ਸੈਮੀਨਾਰ ‘ਤੇ ਲਾਈ ਪਾਬੰਦੀ

 ਫਤਿਹਗੜ੍ਹ ਸਾਹਿਬ (11 ਅਗਸਤ, 2015): ਫਤਿਹਗੜ ਸਾਹਿਬ ਦੇ ਪ੍ਰਸ਼ਾਸ਼ਨ ਨੇ ਸ੍ਰ. ਸਿਮਨਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ “ਖਾਲਿਸਤਾਨ” ‘ਤੇ ਸੈਮੀਨਾਰ ਕਰਨ ਦੀ ਖੁੱਲ ਨਹੀਂ ਦਿੱਤੀ।

ਸ੍ਰ. ਸਿਮਨਰਨਜੀਤ ਸਿੰਘ ਮਾਨ
ਸ੍ਰ. ਸਿਮਨਰਨਜੀਤ ਸਿੰਘ ਮਾਨ

ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਅੰਮ੍ਰਿਤਸਰ ਨੇ ਸ਼੍ਰੀ ਕ੍ਰਿਸ਼ਨਾ ਪੈਲੇਸ ਸਰਹਿੰਦ ਵਿੱਚ ਸੋਮਵਾਰ ਨੂੰ ਸੈਮੀਨਾਰ ਕਰਨਾ ਸੀ, ਪਰ ਜਿਲਾ ਪ੍ਰਸ਼ਾਸ਼ਨ ਨੇ ਅਮਨ ਕਾਨੂੰਨ ਨੂੰ ਖਤਰੇ ਦੇ ਨਾਂ ‘ਤੇ ਸੈਮੀਨਾਰ ਕਰਨ ਦੀ ਖੁੱਲ ਨਹੀਂ ਦਿੱਤੀ।

ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਦਿੱਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ ਖਾਲਿਸਤਾਨ ਦੇ ਮੁੱਦੇ ‘ਤੇ ਸੈਮੀਨਾਰ ਕਰਨ ਦੀ ਖੁਲ ਨਹੀ ਦਿੱਤੀ ਗਈ। ਹੁਕਮ ਵਿੱਚ ਅੱਗੇ ਕਿਹਾ ਗਿਆ ਕਿ ਇਸ ਸੈਮੀਨਾਰ ਨਾਲ ਰਾਜ ਵਿੱਚ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਫਤਿਹਗੜੂ ਸਾਹਿਬ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਦੇ ਘਰ ਦੇ ਬਾਹਰ ਅਤੇ ਪਾਰਟੀ ਦੇ ਦਫਤਰ ਕਿਲਾ ਹਰਨਾਮ ਦਾਸ ‘ਤੇ ਪੁਲਿਸ ਦਾ ਪਹਿਰਾ ਲਾ ਦਿੱਤਾ ਗਿਆ ਹੈ।

ਦੂਸਰੇ ਪਾਸੇ ਪਾਰਟੀ ਦੇ ਅਗੂਆਂ ਨੇ ਕਿਹਾ ਕਿ ਸ੍ਰ. ਮਾਨ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਅੰਗਰੇਜ਼ੀ ਅਖਬਾਰ “ਇੰਡੀਅਨ ਐਕਸਪ੍ਰੈਸ” ਨੇ ਸ੍ਰ. ਮਾਨ ਦੇ ਹਵਾਲੇ ਨਾਲ ਲਿੀਖਆ ਹੈ ਕਿ ” ਦੋ ਡੀਐੱਸਪੀ 100 ਦੇ ਕਰੀਬ ਪੁਲਿਸ ਵਾਲਿਆਂ ਨਾਲ ਮੇਰੇ ਘਰ ਆਏ ਅਤੇ ਮੈਂ ਉਨ੍ਹਾਂ ਨੂੰ ਜੱਜ ਦੇ ਹੁਕਮਾਂ ਦੀ ਨਕਲ ਵਿਖਾਉਣ ਲਈ ਕਿਹਾ , ਪਰ ਉਨ੍ਹਾਂ ਕੋਲ ਇਹ ਨਹੀਂ ਸੀ।ਇਸ ਤਰਾਂ ਪੁਲਿਸ ਦੀ ਕਾਰਵਾਈ ਪੂਰੀ ਤਰਾਂ ਨਾਦਰਸ਼ਾਹੀ ਸੀ। ਅਸੀਂ ਸਿਰਫ ਸ਼ਾਂਤਮਈ ਢਂਗ ਨਾਲ ਸੈਮੀਨਾਰ ਕਰਕੇ ਲੋਕਾਂ ਨੂੰ ਖਾਲਿਸਤਾਨ ਬਾਰੇ ਜਾਗਰੂਕ ਕਰਨਾ ਸੀ।ਉਨਾਂ ਕਿਹਾ ਕਿ “ਭਾਰਤੀ ਕਾਨੂੰਨ ਅਨੁਸਾਰ ਮਿਲੇ ਬੋਲਣ ਦੀ ਅਜ਼ਾਦੀ ਦੇ ਹੱਕ ਮੁਤਾਬਿਕ ਸਾਨੂੰ ਸੈਮੀਨਾਰ ਕਰਨ ਤੋ ਰੋਕਿਆ ਨਹੀਂ ਜਾ ਸਕਦਾ ਅਤੇ ਇਸ ਲਈ ਅਸੀਂ ਅਗੇਤੀ ਮਨਜ਼ੂਰੀ ਲੈਣ ਲਈ ਅਰਜ਼ੀ ਦਿੱਤੀ ਸੀ।”

ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘਵਾਲਾ ਨੇ ਕਿਹਾ ਕਿ ਪੁਲਿਸ ਸਾਡੇ ਘਰਾਂ ਤੇ ਗੈਰਕਾਨੂੰਨੀ ਤੌਰ ‘ਤੇ ਛਾਪੇ ਮਾਰ ਕੇ ਸਾਡੇ ਜੱਥੇਦਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੁਲਿਸ ਨੇ ਸਾਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਅਤੇ ਸੈਮੀਨਾਰ ਵਾਲੀ ਜਗ੍ਹਾ ‘ਤੇ ਨਹੀਂ ਜਾਣ ਦੇ ਰਹੀ।

ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਐੱਸਐੱਸਪੀ ਜੇ ਐੱਸ ਖਹਿਰਾ ਨੇ ਕਿਹਾ ਕਿ ਸ੍ਰ. ਸਿਮਰਨਜੀਤ ਸਿੰਘ ਮਾਨ ਸਮੇਤ ਕਿਸੇ ਨੂੰ ਵੀ ਘਰ ਵਿੱਚ ਨਜ਼ਰਬੰਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੈਮੀਨਾਰ ਕਰਕੇ ਪੰਜਾਬ ਦੇ ਅਮਨ ਚੈਨ ਨੂੰ ਖਤਰਾ ਪੈਦਾ ਹੋ ਸਕਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਪੰਜਾਬਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਦੌਰਾਨ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਇਸ ਘਟਨਾ ਨੂੰ
ਮੋਗਾ ਵਿਖੇ ਹੋਏ ਪੰਥਕ ਇਕੱਠ ਵਿੱਚ ਪੰਜਾਬ ਦਾ ਮਾਹੌਲ ਵਿਗਾੜਨ ਵਾਲੀਆਂ ਸਰਕਾਰੀ ਨੀਤੀਆਂ, ਝੂਠੇ ਮੁਕਾਬਲਿਆਂ ਅਤੇ ਕੌਮਾਂਤਰੀ ਸਾਜ਼ਿਸ਼ਾਂ ਵਿਰੁੱਧ ਕੇਂਦਰ ਨੂੰ ਦਲ ਖ਼ਾਲਸਾ ਦੀ ਚੇਤਾਵਨੀ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: