ਕੈਲਗਰੀ, ਕੈਨੇਡਾ ( 10 ਅਗਸਤ, 2015): ਯੂਐਨਆਈ ਦੇ ਸਾਬਕਾ ਸੀਨੀਅਰ ਪੱਤਰਕਾਰ ਸ੍ਰ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਇੱਕ ਸੋਚੀ ਸਮਝੀ ਸਰਕਾਰੀ ਚਾਲ ਅਨੁਸਾਰ ਸਿੱਖ ਸੰਘਰਸ਼ ਖਿਲਾਫ ਮਾਹੌਲ ਬਣਾਉਣ ਵਾਸਤੇ ਇੱਕ ਮੁਹਿੰਮ ਚਲਾਈ ਸੀ।ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਵਿੱਚ ਵਿਚਰ ਰਹੇ ਹਥਿਆਰਬੰਦ ਵਿਅਕਤੀਆਂ ਨੂੰ ਬਦਨਾਮ ਕਰਨ ਲਈ ਅਤੇ ਉਨ੍ਹਾਂ ਦੇ ਖਿਲਾਫ ਮਾਹੌਲ ਬਣਾਉਣ ਲਈ “ਅੱਤਵਾਦੀ” ਸ਼ਬਦ 80ਵਿਆਂ ਦੇ ਮੁੱਢਲੇ ਸਾਲਾਂ ਵਿੱਚ ਪਹਿਲੀ ਵਾਰ ਵਰਤਿਆ ਗਿਆ ਸੀ।
ਕੈਲਗਰੀ ਵਿੱਚ ਆਪਣੀ ਕਿਤਾਬ ਨੂੰ ਜਾਰੀ ਕਰਨ ਸਮੇਂ 2 ਅਗਸਤ ਨੂੰ ਹੋਏ ਸਮਾਗਮ ਵਿੱਚ ਉਨ੍ਹਾਂ ਬੀਤੇ ਦੀ ਇੱਕ ਘਟਨਾ ਨੂੰ ਯਾਦ ਕਰਦਿਆਂ ਦੱਸਆਿ ਕਿ ਕਿਸ ਤਰਾਂ ਇੱਕ ਬਾਹਰਲੇ ਮੁਲਕ ਦਾ ਪੱਤਰਕਾਰ ਅੰਮ੍ਰਿਤਸਰ ਆਇਆ ਅਤੇ ਉਸਨੇ ਪਹਿਲੀ ਵਾਰ “ਅੱਤਵਾਦੀ” ਸ਼ਬਦ ਸਿੱਖ ਖਾੜਕੂਆਂ ਲਈ ਆਪਣੀ ਰਿਪੋਰਟ ਵਿੱਚ ਵਰਤਿਆ।