ਅੰਮ੍ਰਿਤਸਰ ਸ਼ਾਹਿਬ: 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਸਮੇਤ ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕ ਸਿੱਖ ਆਗੂਆਂ ਖਿਲਾਫ ਪੰਜਾਬ ਪੁਲਿਸ ਧਾਰਾ 124-ਏ, 153-ਏ, 153-ਬੀ, 115, 117, 120-ਬੀ ਆਈ.ਪੀ.ਸੀ, ਗੈਰਕਨੂੰਨੀ ਗਤੀਵਿਦੀਆਂ ਰੋਕੂ ਐਕਟ1967 ਦੇ ਸੈਕਸ਼ਨ-13(1) ਅਤੇ ਸੂਚਨਾ ਤਕਨੋਲਜੀ ਐਕਟ ਦੇ ਸੈਕਸ਼ਨ 66-ਐਫ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ ਸਾਹਿਬ ਦੇ ਥਾਣਾ ਚਾਟੀਵਿੰਡ ਵਿੱਚ ਦਰਜ ਇਸ ਕੇਸ ਵਿੱਚ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ਸਿੰਘ, ਸ.ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਸੁਰਿੰਦਰ ਸਿੰਘ ਠੀਕਰੀਵਾਲਾ, ਜੋਰਾ ਸਿੰਘ ਮੋਲੋਕੇ, ਵੱਸਣ ਸਿੰਘ ਜਫਰਵਾਲ, ਡਾ.ਗੁਰਜਿੰਦਰ ਸਿੰਘ, ਰੇਸ਼ਮ ਸਿੰਘ ਯੂ.ਐਸ.ਏ, ਸੁਰਜੀਤ ਸਿੰਘ ਸਿੱਖ ਪਾਰਲੀਮੈਂਟ ਯੂ.ਐਸ.ਏ, ਜੋਗਾ ਸਿੰਘ ਮ੍ਹੇਲਕੇ, ਪਪਲਪ੍ਰੀਤ ਸਿੰਘ ਮਰੜੀ, ਪਰਮਜੀਤ ਸਿੰਘ ਯੂ.ਕੇ, ਗੁਰਤੇਜ ਸਿੰਘ ਯੂ.ਐਸ.ਏ, ਹਰਿੰਦਰ ਸਿੰਘ ਯੂ.ਐਸ.ਏ, ਬਲਵਿੰਦਰ ਸਿੰਘ ਇਟਲੀ, ਵਧਾਵਾ ਸਿੰਘ ਬੱਬਰ, ਸਤਨਾਮ ਸਿੰਘ ਮਨਾਵਾਂ ਅਤੇ ਕਈ ਹੋਰ ਆਗੂਆਂ ਨੂੰ ਵੀ ਨਾਮਜਦ ਕੀਤਾ ਗਿਆ ਹੈ।
ਸਿੱਖ ਸਿਆਸਤ ਵੱਲੋਂ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ ਦੀ ਨਕਲ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ:
[gview file=”https://www.sikhsiyasat.info/wp-content/uploads/2015/11/FIR-against-organizers-of-Sarbat-Khalsa-2015.pdf” height=”850px” width=”100%” save=”0″]