ਮਨਮਰਜ਼ੀਆਂ ਫਿਲਮ ਵਿਵਾਦ: ਅਨੁਰਾਗ ਕਸ਼ਿਅਪ ਦੀ ਮੁਆਫੀ; ਸਿੱਖਾਂ ਨਾਲ ਇਕ ਹੋਰ ਸ਼ਰਾਰਤ

ਚੰਡੀਗੜ੍ਹ: ਵਿਵਾਦਿਤ ਫਿਲਮ ਮਨਮਰਜ਼ੀਆਂ ਵਿਚ ਸਿੱਖ ਭਾਵਨਾਵਾਂ ਨੂੰ ਮਾਰੀ ਗਈ ਸੱਟ ਖਿਲਾਫ ਉੱਠੇ ਸਿੱਖ ਰੋਹ ਦਰਮਿਆਨ ਫਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਦਾ ਸ਼ਰਾਰਤ ਭਰਿਆ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਵਿਚ ਉਸ ਨੇ ਸਿੱਖ ਭਾਵਨਾਵਾਂ ਖਿਲਾਫ ਦਿਖਾਏ ਦ੍ਰਿਸ਼ਾਂ ਨੂੰ ਜਾਇਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਅਨੁਰਾਗ ਕਸ਼ਿਅਪ ਨੇ ਟਵੀਟ ਕਰਦਿਆਂ ਬੜੇ ਸ਼ਰਾਰਤੀ ਢੰਗ ਨਾਲ ਮੁਆਫੀ […]

ਮੈਲਬਰਨ ‘ਚ ਚਾਰ ਦਿਨਾ ਵਰਲਡ ਸਿੱਖ ਕਾਨਫਰੰਸ 10 ਮਾਰਚ ਤੋਂ

ਮੈਲਬਰਨ: ਸਿੱਖ ਭਾਈਚਾਰੇ ਦੇ ਧਾਰਮਿਕ ਰਾਜਨੀਤਿਕ ਅਤੇ ਸਿਆਸੀ ਭਵਿੱਖ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸਥਾਨਕ ਸਿੱਖ ਜਥੇਬੰਦੀਆਂ ਅਤੇ ਸੰਗਤ ਦੇ ਸਾਂਝੇ ਸਹਿਯੋਗ ਨਾਲ ਮੈਲਬਰਨ ਸ਼ਹਿਰ ਵਿੱਚ ਵਰਲਡ ਸਿੱਖ ਕਾਨਫਰੰਸ 10 ਤੋ 13 ਮਾਰਚ ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਤੋਂ ਸਿੱਖ ਵਿਦਵਾਨ, ਚਿੰਤਕ ਅਤੇ ਵੱਖ ਵੱਖ ਧਾਰਮਿਕ, ਸਿਆਸੀ , ਵਿਦਿਅਕ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਆਗੂ ਅਤੇ ਬੁਲਾਰੇ ਹਿੱਸਾ ਲੈਣਗੇ।

ਸਰਬੱਤ ਖਾਲਸਾ ਸਮਾਗਮ ਵਿੱਚ ਸ਼ਾਮਿਲ ਹੋਏ ਸਿੱਖ ਆਗੂਆਂ ਤੇ ਦੋਸ਼ ਧ੍ਰੋਹ ਦਾ ਮਾਮਲਾ ਹੋਇਆ ਦਰਜ; ਐਫ.ਆਈ.ਆਰ ਪੜ੍ਹੋ

ਅੰਮ੍ਰਿਤਸਰ ਸ਼ਾਹਿਬ: 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਸਮੇਤ ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕ ਸਿੱਖ ਆਗੂਆਂ ਖਿਲਾਫ ਪੰਜਾਬ ਪੁਲਿਸ ਧਾਰਾ 124-ਏ, 153-ਏ, 153-ਬੀ, 115, 117, 120-ਬੀ ਆਈ.ਪੀ.ਸੀ, ਗੈਰਕਨੂੰਨੀ ਗਤੀਵਿਦੀਆਂ ਰੋਕੂ ਐਕਟ1967 ਦੇ  ਸੈਕਸ਼ਨ-13(1) ਅਤੇ ਸੂਚਨਾ ਤਕਨੋਲਜੀ ਐਕਟ ਦੇ ਸੈਕਸ਼ਨ 66-ਐਫ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ। […]