ਮਲੋਟ: ਬਾਦਲਾਂ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਸਿੰਘ ਕੋਲਿਆਂਵਾਲੀ ’ਤੇ 22 ਅਕਤੂਬਰ, 2017 ਨੂੰ ਹੋਏ ਹਮਲੇ ਦੇ ਮਾਮਲੇ ਵਿੱਚ ਦੋ ਕਾਂਗਰਸ ਆਗੂਆਂ ਸਮੇਤ 4 ਜਣਿਆਂ ਅਤੇ 9 ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮਲੋਟ ਵਿਖੇ ਕਾਂਗਰਸ ਆਗੂ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਸਕੱਤਰ ਸ਼ੁਭਦੀਪ ਸਿੰਘ ਬਿੱਟੂ, ਧਨਜੀਤ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ 9 ਹੋਰਾਂ ਖ਼ਿਲਾਫ਼ ਪਰਮਿੰਦਰ ਸਿੰਘ ਦੇ ਬਿਆਨਾਂ ’ਤੇ ਧਾਰਾ 307, 323, 427, 148, 149, 120-ਬੀ ਅਤੇ ਅਸਲਾ ਐਕਟ 25/27/54/59 ਅਧੀਨ ਕੇਸ ਦਰਜ ਹੋਇਆ ਹੈ। ਉਧਰ ਕਾਂਗਰਸੀ ਧਿਰ ਨੇ ਇਸ ਮਾਮਲੇ ਨੂੰ ਲੜਾਈ-ਝਗੜੇ ਦਾ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਧਿਰ ਦੇ ਜ਼ਖ਼ਮੀ ਹੋਏ ਗੁਰਮੀਤ ਸਿੰਘ ਨੂੰ ਗੰਭੀਰ ਹਾਲਾਤ ’ਚ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ।

ਉਸ ਤੋਂ ਇਲਾਵਾ ਸੋਨੂੰ ਨਾਮਕ ਨੌਜਵਾਨ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ ਜੋ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਮ ਮਲੋਟ ਵਿਖੇ ਮਿਮਿਟ ਵਿਦਿਅਕ ਅਦਾਰੇ ਨੇੜੇ ਪਰਮਿੰਦਰ ਸਿੰਘ ਕੋਲਿਆਂਵਾਲੀ ’ਤੇ ਹਮਲਾ ਹੋਇਆ ਸੀ ਅਤੇ ਉਹ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
ਸਬੰਧਤ ਖ਼ਬਰ: