Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗਿੱਪੀ ਗਰੇਵਾਲ ਦੇ ਗੀਤ “ਜ਼ਾਲਮ” ‘ਤੇ ਪਾਬੰਦੀ ਦੀ ਮੰਗ ਕਰਦਿਆਂ ਕਾਂਗਰਸ ਨੇ ਗਿੱਪੀ ‘ਤੇ ਪਰਚਾ ਦਰਜ਼ ਕਰਨ ਦੀ ਕੀਤੀ ਮੰਗ

ਗਿੱਪੀ ਗਰੇਵਾਲ ਦੇ ਗੀਤ “ਜ਼ਾਲਮ” ‘ਤੇ ਪਾਬੰਦੀ ਦੀ ਮੰਗ ਕਰਦਿਆਂ ਕਾਂਗਰਸ ਨੇ ਗਿੱਪੀ ‘ਤੇ ਪਰਚਾ ਦਰਜ਼ ਕਰਨ ਦੀ ਕੀਤੀ ਮੰਗ

ਲੁਧਿਆਣਾ ( 18 ਫਰਵਰੀ, 2015): ਪੰਜਾਬੀ ਗਾਇਕ/ ਐਕਟਰ ਗਿੱਪੀ ਗਰੇਵਾਲ ਦੇ ਨਵੇ ਵੀਡੀਓੁ ਗੀਤ “ਜ਼ਾਲਮ” ਨੂੰ ਜਿੱਥੇ ਇੱਕ ਪਾਸੇ ਸ਼ੋਸ਼ਲ ਮੀਡੀਆ ‘ਤੇ ਸਰੋਤਿਆਂ ਖਾਸ ਕਰਕੇ ਸਿੱਖਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ ਦੂਜੇ ਪਾਸੇ ਗਾਇਕ ਗਿੱਪੀ ਗਰੇਵਲ ‘ਤੇ ਖਾੜਕੂਵਾਦ ਨੂੰ ਵਡਿਆਉਣ ਦਾ ਦੋਸ਼ ਲਾਉਦਿਆਂ ਕਾਂਗਰਸ ਲੀਡਰਾਂ ਨੇ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ।

ਗਿੱਪੀ ਗਰੇਵਾਲ ਦਾ ਨਵਾ ਵੀਡੀਓੁ ਗੀਤ “ਜ਼ਾਲਮ” ਇੱਕ ਸਿੱਖ ਨੌਜਵਾਨ ਦੀ ਕਹਾਣੀ ਬਿਆਨ ਕਰਦਾ ਹੈ, ਜੋ ਫੌਜੀ ਬਨਣਾ ਚਾਹੁੰਦਾ ਹੈ, ਪਰ ਪੁਲਿਸ ਦਾ ਤਸ਼ੱਦਦ ਉਸਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ‘ਤੇ ਲੈ ਆਉਂਦਾ ਹੈ।ਇਹ ਵੀਡੀਓੁ ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਮੀਡੀਆ ‘ਤੇ ਵਿਖਾਇਆ ਜਾ ਰਿਹਾ ਹੈ।

ਗਿੱਪੀ ਗਰੇਵਾਲ ਦੇ ਵੀਡੀਓੁ ਗੀਤ 'ਚੋਂ ਲਈ ਗਈ ਤਸਵੀਰ
ਗਿੱਪੀ ਗਰੇਵਾਲ ਦੇ ਵੀਡੀਓੁ ਗੀਤ ‘ਚੋਂ ਲਈ ਗਈ ਤਸਵੀਰ

ਇਸ ਗੀਤ ਦੇ ਅੰਤ ਵਿੱਚ ਪੰਜਾਬੀ ਵਿੱਚ ਲਿਖੀਆਂ ਲਾਈਨਾਂ ਇਉਂ ਹਨ:

“ਕਦੋਂ ਦਿੱਤਾ ਇਨਸਾਫ ਅਦਾਲਤਾਂ ਨੇ, ਝੋਲੀ ਅੱਡਿਆਂ ਅਸਾਂ ਨੂੰ ਅੱਜ ਤੱਕ ਲੋਕੋ
ਲੰਮੀ ਉਮਰ ਤੋਂ ਉਡੀਕ ਇੱਥੇ ਫੈਸਲੇ ਦੀ, ਮੰਗੀ ਭੀਖ ਨਹੀਂ! ਮੰਗੇ ਸੀ ਹੱਕ ਲੋਕੋ
ਨੱਕ ਰਗੜਿਆਂ ਮਿਲਣ ਨਾ ਹੱਕ ਦਿੰਦੇ, ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ”

ਪੰਜਾਬ ਕਾਂਗਰਸ ਦੇ ਆਰਥਿਕ ਅਤੇ ਰਾਜਸੀ ਯੋਜਨਾ ਸੈੱਲ ਦੇ ਚੇਅਰਮੈਨ ਇਸ਼ਵਰਜੋਤ ਸਿੰਘ ਚੀਮਾਂ ਨੇ ਗਿੱਪੀ ਗਰੇਵਾਲ ਖਿਲਾਫ ਖਾੜਕੂਵਾਦ ( ਕਾਂਗਰਸੀ ਆਗੂ ਅਨੁਸਾਰ ਅੱਤਵਾਦ) ਨੂੰ ਵਡਿਆਉਣ ਲਈ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ।

ਚੇਅਰਮੈਨ ਨੇ ਕਿਹਾ ਕਿ ਮੈ ਕਾਂਗਰਸ ਦੇ ਉਪਰਲੇ ਲੀਡਰਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਦਾ ਹੈ ਅਤੇ ਅਸੀਂ ਇਸਨੂੰ ਪੁਰੀ ਗੰਭੀਰਤਾ ਨਾਲ ਲੈ ਰਹੇ ਹਾਂ। ਜੇਕਰ ਪੁਲਿਸ ਨੇ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਖਿਲਾਫ ਪੁਰੇ ਪੰਜਾਬ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: