ਇਹ ਵੀ ਸੰਭਵ ਹੈ ਕਿ ਕੁਝ ਕੁੜੀਆਂ ਇਹ ਗੀਤ ਜਾਂ ਇਸ ਤਰ੍ਹਾਂ ਦੇ ਹੋਰ ਗੀਤਾਂ ਉੱਪਰ ਨੱਚ ਲੈਣ, ਪਰ ਉਹਨਾਂ ਦੇ ਨੱਚਣ ਨਾਲ ਲਿਖਣ ਗਾਉਣ ਅਤੇ ਵੇਚਣ ਵਾਲਿਆਂ ਨੂੰ ਔਰਤ ਦੇ ਅਪਮਾਨ ਕਰਨ ਦਾ ਕੋਈ ਪਰਵਾਨਾ ਨਹੀਂ ਮਿਲ ਜਾਂਦਾ ਕਿ ਜਿਸ ਦੇ ਜੀਅ ਵਿਚ ਜੋ ਆਵੇ ਉਹ ਲਿਖੇ ਤੇ ਗਾ ਦੇਵੇ। ਕਿਸੇ ਵੀ ਜਮਾਨੇ ਵਿਚ ਮਨੁੱਖਤਾ ਦਾ ਸਤਿਕਾਰ ਦਾਅ ‘ਤੇ ਨਹੀਂ ਲੱਗ ਸਕਦਾ।