Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

February 18, 2015

February 18, 2015

ਲੇਖਕ: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)
ਸੂਰਤ ਸਿੰਘ ਖ਼ਾਲਸਾ ਨੂੰ ਮੈਂ 1977 ਤੋਂ ਜਾਣਦਾ ਹਾਂ। ਇਹ ਸਫ਼ਲ ਅਧਿਆਪਕ, ਸਫ਼ਲ ਗ੍ਰਹਿਸਥੀ ਹੋਣ ਦੇ ਨਾਲ-ਨਾਲ ਆਪਣੀਆਂ ਪੰਥਕ, ਸਮਾਜਕ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਆਪਣੇ-ਆਪ ਨੂੰ ਸਮਾਜ ਅਤੇ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖ਼ਰੂ ਕਰ ਚੁੱਕੇ ਹਨ। ਸਿਆਸਤ ਵਿੱਚ ਵੀ ਇਹਨਾਂ ਭਰਪੂਰ ਹਿੱਸਾ ਲਿਆ ਹੈ।
ਪੂਰੀ ਲਿਖਤ ਪੜ੍ਹੋ ...
ਸਿੱਖ ਸੰਘਰਸ਼ ਦੇ ਯੋਧੇ ਭਾਈ ਦਇਆ ਸਿੰਘ ਲਾਹੌਰੀਆ ਨੂੰ ਪਿੱਤੇ ਦੀ ਪਥਰੀ ਦੇ ਸਫ਼ਲ ਅਪ੍ਰੇਸ਼ਨ ਤੋਂ ਬਾਅਦ ਬੀਤੇ ਦਿਨੀਂ ਮੁੜ ਤੋਂ ਰੋਹਿਣੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਕੁੱਝ ਦਿਨ ਪਹਿਲਾਂ ਭਾਈ ਲਾਹੌਰੀਆ ਦਾ ਇਥੋਂ ਦੇ ਦੀਨ ਦਿਆਲ ਹਸਪਤਾਲ ਵਿਚ ਪਥਰੀ ਦਾ ਅਪ੍ਰੇਸ਼ਨ ਹੋਇਆ ਸੀ।
-ਸਰਵਕਾਰ ਸਿੰਘ
ਬਾਬਾ ਸੂਰਤ ਸਿੰਘ ਨੇ ਆਪਣੇ ਤੌਰ ਤੇ ਹੀ ਭੁਖ ਹੜਤਾਲ ਸ਼ੁਰੂ ਕੀਤੀ ਹੈ ਕਿ ਅਰਦਾਸ ਦੀ ਮਹਾਨਤਾ ਪ੍ਰਗਟ ਕਰਨੀ ਹੈ। ਇਹ ਤਾਂ ਹੁਣ ਵਾਹਿਗੁਰੂ ਜਾਣੇ ਕਿ ਉਹ ਆਪਣੇ ਮਕਸਦ ਵਿਚ ਖਰੇ ਉਤਰਦੇ ਹਨ ਕਿ ਨਹੀ ਪਰ ਜਿਹੋ ਜਿਹਾ ਨਿਰਾਸ਼ਾ ਵਾਲਾ ਮਹੌਲ ਬਣਿਆ ਹੋਇਆ ਹੈ, ਹੁਣ ਕੋਈ ਨਹੀ ਚਾਹੁੰਦਾ ਕਿ ਜਥੇਦਾਰ ਸੂਰਤ ਸਿੰਘ ਵੀ ਭਾਈ ਗੁਰਬਖਸ਼ ਸਿੰਘ ਵਾਲਾ ਕਾਂਡ ਦੁਹਰਾਉਣ।
ਪੰਜਾਬੀ ਗਾਇਕ/ ਐਕਟਰ ਗਿੱਪੀ ਗਰੇਵਾਲ ਦੇ ਨਵੇ ਵੀਡੀਓੁ ਗੀਤ “ਜ਼ਾਲਮ” ਨੂੰ ਜਿੱਥੇ ਇੱਕ ਪਾਸੇ ਸ਼ੋਸ਼ਲ ਮੀਡੀਆ ‘ਤੇ ਸਰੋਤਿਆਂ ਖਾਸ ਕਰਕੇ ਸਿੱਖਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ ਦੂਜੇ ਪਾਸੇ ਗਾਇਕ ਗਿੱਪੀ ਗਰੇਵਲ ‘ਤੇ ਖਾੜਕੂਵਾਦ ਨੂੰ ਵਡਿਆਉਣ ਦਾ ਦੋਸ਼ ਲਾਉਦਿਆਂ ਕਾਂਗਰਸ ਲੀਡਰਾਂ ਨੇ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ।
ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਅਤੇ ਆਮ ਆਦਮੀ ਪਾਰਟੀ ਦੇ ਉਭਾਰ ਸਬੰਧੀ “ਸਿੱਖ ਸਿਆਸਤ” ਨਾਲ ਵਿਸ਼ੇਸ਼ ਗੱਲ ਕੀਤੀ ਗਈ।ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਦੇ ਪੰਜਾਬ ਅਤੇ ਸਿੱਖ ਰਾਜਨੀਤੀ ‘ਤੇ ਪੈਣ ਵਾਲੇ ਸੁਭਾਵਿਕ ਪ੍ਰਭਾਵ ਦੀ ਗੱਲ ਵੀ ਕੀਤੀ। ਪਾਠਕਾਂ/ਦਰਸ਼ਕਾਂ ਦੇ ਸੇਵਾ ਵਿੱਚ ਪੇਸ਼ ਹੈ ਵੀਡੀਓੁ।
ਮੰਗਲ ਗ੍ਰਹਿ ‘ਤੇ ਜਾਕੇ ਸਦਾ ਲਈ ਰਹਿਣ ਅਤੇ ਕਾਲੌਨੀ ਵਸਾਉਣ ਲਈ ਚੋਣ ਪ੍ਰਕ੍ਰਿਆ ਵਿੱਚ ਸਿੱਖ ਵਿਦਿਆਰਥੀ ਤਰਨਜੀਤ ਸਿੰਘ ਭਾਟੀਆ ਤੀਜੇ ਗੇੜ ਦੇ 100 ਵਿਅਕਤੀਆਂ ਵਿੱਚ ਸ਼ਾਮਲ ਹੈ ਅਤੇ ਉਹ 2024 ‘ਚ ਮੰਗਲ ‘ਤੇ ਪੁੱਜਣ ਵਾਲੇ ਚਾਰ ਵਿਅਕਤੀਆਂ ‘ਚੋਂ ਇਕ ਹੋ ਸਕਦਾ ਹੈ।
ਅੱਜ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਮਹਾਨ ਚਿੰਤਕ ਤੇ ਕਵੀ ਪ੍ਰੋ. ਪੂਰਨ ਸਿੰਘ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਪ੍ਰੋ. ਪੂਰਨ ਸਿੰਘ ਦਾ ਅਦਬੀ ਰੁਤਬਾ’ ਸੀ।
ਅਮਰੀਕਾ ਦੇ ਦੌਰੇ ‘ਤੇ ਗਏ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਫੈਡਰਲ ਮੰਤਰੀ ਪੀਰ ਮੁਹੰਮਦ ਅਮੀਨੁਲ ਹਸਨ ਸ਼ਾਹ ਨੇ ਨਿਊ ਜਰਸੀ ਸ਼ਹਿਰ ਦੇ ਗਲੈਨ ਰਾਕ ਗੁਰਦੁਆਰੇ ਵਿੱਚ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਰੱਖਿਆ ਜਾਵੇਗਾ।
ਸਿੱਖ ਗੁਰੂ ਸਹਿਬਾਨਾਂ ਵੱਲੋਂ ਵਸਾਏ ਅਤੇ ਵਰਸੋਏ ਪਵਿੱਤਰ ਸ਼ਹਿਰ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਹੈਰੀਟੇਜ ਸ਼ਹਿਰ ਦਾ ਦਰਜਾ ਮਿਲਣ ਵਾਲ਼ੀ ਸੂਚੀ ਵਿੱਚ ਸ਼ਾਮਲ ਨਹੀਂ।
-ਹਰਪ੍ਰੀਤ ਸਿੰਘ
ਭਾਰਤ ਦੀ ਰਾਜਧਾਨੀ ਦਿੱਲੀ ਚ ਹੋਈਆਂ ਚੋਣਾਂ ਅਤੇ ਉਸਦੇ ਧਰਤ-ਧਕੇਲੀ ਅਤੇ ਅਣਕਿਆਸੇ ਨਤੀਜਿਆਂ ਦੇ ਆਉਣ ਤੋਂ ਬਾਅਦ ਅਜੀਬ ਜਿਹੀ ਕਿਸਮ ਦੀਆਂ ਸਮੀਕਰਣਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ।ਇਸ ਜਿੱਤ ਨੇ ਜਿੱਥੇ ਆਮ ਆਦਮੀ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਅਸੀਮ ਜਿਹੀ ਖੁਸ਼ੀ ਅਤੇ ਸਕੂਨ ਦਾ ਅਨੁਭਵ ਕਰਾਇਆ ਹੈ ਉੱਥੇ ਉਸ ਗਲ ਸੜ ਚੁੱਕੀ ਭਰਿਸ਼ਟ ਰਾਜਨੀਤੀ ਅਤੇ ਪਰਬੰਧਕੀ ਪਰਣਾਲੀ ਦੀਆਂ ਪਤਾਲ ਤੱਕ ਫੈਲੀਆਂ ਜੜਾਂਹ ਦੇ ਹੁੰਦਿਆਂ ਇੱਕ ਨਵਜਾਤ ਸਿਆਸੀ ਪਾਰਟੀ ਵਲੋਂ ਲੋਕਾਂ ਨੂੰ ਦਿਖਾਏ ਹੋਏ ਰੰਗੀਨ ਸੁਫਨਿਆਂ ਨੂੰ ਸਾਕਾਰ ਕਰਨ ਦਾ ਜੋਖਮ ਭਰਿਆ ਕਾਰਜ ਵੀ ਆਪਣੇ ਲਈ ਸਹੇੜ ਲਿਆ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।