ਅੰਮ੍ਰਿਤਸਰ( 17 ਫਰਵਰੀ, 2015): ਸਿੱਖ ਗੁਰੂ ਸਹਿਬਾਨਾਂ ਵੱਲੋਂ ਵਸਾਏ ਅਤੇ ਵਰਸੋਏ ਪਵਿੱਤਰ ਸ਼ਹਿਰ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਮਿਲਣ ਵਾਲ਼ੀ ਸੂਚੀ ਵਿੱਚ ਸ਼ਾਮਲ ਨਹੀਂ।

ਸ੍ਰੀ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜ਼ਾ ਦਵਾਉਣ ਲਈ ਸੂਬਾ ਸਰਕਾਰ ਬੇਸ਼ੱਕ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ, ਪਰ ਯੁਨਾਈਟਿਡ ਨੇਸ਼ਨ ਐਜੁਕੇਸ਼ਨਲ ਸਾਈਂਟਿਫਿਕ ਐਂਡ ਕਲਚਲਰ ਆਰਗੇਨਾਈਜ਼ੇਸ਼ਨ(UNESCO) ਫਲਹਾਲ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕਰਨ ਵਾਲਾ।
ਕਿਉਂਕਿ ਅੰਮ੍ਰਿਤਸਰ ਫਿਲਹਾਲ ਯੂਨੈਸਕੋ ਦੇ ਤੈਅ ਪੈਮਾਨਿਆਂ ‘ਤੇ ਖਰਾ ਨਹੀਂ ਉੱਤਰਦਾ। ਯੂਨੈਸਕੋ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਇਤਿਹਾਸਕ ਥਾਵਾਂ ਹਨ ਜਿੰਨ੍ਹਾਂ ਬਾਰੇ ਲੋਕ ਜਾਣੂ ਹੀ ਨਹੀਂ।
ਇਤਿਹਾਸਕਾਰ ਹਰੀਸ਼ ਚੰਦਰ ਸ਼ਰਮਾ ਦਾ ਕਹਿਣਾ ਹੈ ਕਿ ਇੱਥੇ ਕੰਮ ਤਾਂ ਹੋ ਰਿਹਾ ਹੈ, ਪਰ ਪੁਰਾਤਨ ਦਿੱਖ ਨੂੰ ਬਹਾਲ ਕਰਨ ਦੀ ਬਜਾਏ ਮਾਡਰਨ ਦਿੱਖ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜੋ ਕਿ ਸ਼ਹਿਰ ਨੂੰ ਹੈਰੀਟੇਜ ਦਰਜਾ ਦਵਾਉਣ ਵਿੱਚ ਰੁਕਾਵਟ ਬਣ ਰਿਹਾ ਹੈ।ਇਸ ਲਈ ਅੰਮ੍ਰਿਤਸਰ ਨੂੰ ਸੰਸਾਰ ਵਿਰਾਸਤ ਦਾ ਦਰਜ਼ਾ ਦੁਆਉਣ ਲਈ ਇਸਦੀ ਪੁਰਾਤਨ ਦਿੱਖ ਬਹਾਲ ਕਰਨੀ ਹੋਵੇਗੀ।