Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੈਨੇਡਾ ਵਿੱਚ ਮਨਜੀਤ ਸਿੰਘ ਜੀ ਕੇ ਨੇ “ਖਾਲਸਾ ਸੈਕੇਂਡਰੀ ਸਕੂਲ, ਸਰੇ” ਦਾ ਕੀਤਾ ਉਦਘਾਟਨ

ਕੈਨੇਡਾ ਵਿੱਚ ਮਨਜੀਤ ਸਿੰਘ ਜੀ ਕੇ ਨੇ “ਖਾਲਸਾ ਸੈਕੇਂਡਰੀ ਸਕੂਲ, ਸਰੇ” ਦਾ ਕੀਤਾ ਉਦਘਾਟਨ

ਨਵੀਂ ਦਿੱਲੀ (6 ਅਕਤੂਬਰ,2014): ਕੈਨੇਡਾ ਦੇ ਦੌਰੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ “ਸਤਨਾਮ ਐਜੂਕੇਸ਼ਨ ਸੋਸਾਇਟੀ” ਵੱਲੋਂ ਉਸਾਰੇ ਗਏ “ਖਾਲਸਾ ਸੈਕੇਂਡਰੀ ਸਕੂਲ, ਸਰੇ”, ਬ੍ਰਿਟੀਸ਼ ਕੋਲੰਬੀਆ ਦਾ ਉਦਘਾਟਨ ਕੀਤਾ।

manjeet singh gk
ਸੋਸਾਇਟੀ ਦੇ ਡਾਇਰੈਕਟਰ ਰਿਪੂਦਮਨ ਸਿੰਘ ਮਲਿਕ ਦੇ ਵਿਸ਼ੇਸ਼ ਸੱਦੇ ਤੇ ਉਧਘਾਟਨ ਦੌਰਾਨ ਪੁੱਜੇ ਜੀ.ਕੇ. ਨੇ ਸਕੂਲ ਵਿਚ ਵਧੀਆ ਤਰੀਕੇ ਨਾਲ ਬਣਾਏ ਗਏ ਆਡੀਟੋਰੀਅਮ, ਜਿਮ, ਫੁਟਬਾਲ ਦਾ ਮੈਦਾਨ, 400 ਮੀਟਰ ਦਾ ਅਥਲੈਟਿਕ ਟ੍ਰੈਕ ਅਤੇ ਕਲਾਸ ਰੂਮ ਦਾ ਜਾਇਜ਼ਾ ਲੈਣ ਉਪਰੰਤ ਮਿਆਰੀ ਪੰਥਕ ਸਿੱਖਿਆ ਦੇਣ ਲਈ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਜੀ. ਕੇ. ਬਾਦਲ ਦਲ ਦੇ ਹਿਮਾਇਤੀਆਂ ਵਲੋਂ ਮਿਲੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਜ਼ਾਦੀ-ਪਸੰਦ ਸਿੱਖਾਂ ਵਲੋਂ ਜੀ. ਕੇ. ਤੋਂ ਬਾਦਲ ਦਲ ਦੀ ਕਾਰਗੁਜ਼ਾਰੀ ਬਾਰੇ ਜਵਾਬਤਲਬੀ ਕੀਤੇ ਜਾਣ ਦੀ ਵੀ ਖਬਰ ਹੈ। ਜੀ. ਕੇ. ਨੇ ਭਾਰਤ ਦੇ ਸਵਿਧਾਨ ‘ਚ ਆਸਥਾ ਜਤਾਉਣ ਵਾਲੇ ਸਿੱਖਾਂ ਨੂੰ ਭਾਰਤ ਪਰਤਨ ਦਾ ਸੱਦਾ ਵੀ ਦਿੱਤਾ।

ਵੱਖ-ਵੱਖ ਜਥੇਬੰਦੀਆਂ ਵੱਲੋਂ ਜੀ.ਕੇ. ਨਾਲ ਮੁਲਾਕਾਤ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਦੇਸ਼ ‘ਚ ਕਰਨ ਵਾਸਤੇ ਲਗਾਏ ਜਾਣ ਵਾਲੇ ਸੰਭਾਵੀ ਛਾਪੇਖਾਨੇ ਲਈ ਵੀ ਧੰਨਵਾਦ ਜਤਾਇਆ ਗਿਆ।

ਆਪਣੇ ਇੰਗਲੈਂਡ ਅਤੇ ਯੂਰਪ ਦੌਰੇ ਵਾਙ ਜੀ. ਕੇ. ਨੇ ਕੈਨੇਡਾ ਫੇਰੀ ਮੌਕੇ ਵੀ ਭਾਰਤੀ ਰਾਸ਼ਰਟਵਾਦ ਦਾ ਪ੍ਰਚਾਰ ਜੋਰਾਂ ਉੱਤੇ ਰੱਖਿਆ ਅਤੇ ਕਿਹਾ ਕਿ ਉਹ ਪਰਵਾਸੀ ਸਿੱਖਾਂ ਨੂੰ ਭਾਰਤੀ ਰਾਸ਼ਟਰਵਾਦ ਦੇ ਘੇਰੇ ਹੇਠ ਲਿਆੳੇਣ ਲਈ ਹਰ ਸੰਭਵ ਯਤਨ ਕਰੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ
ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ
ਪ੍ਰਮੁੱਖ ਕੈਨੇਡੀਅਨ ਸਿੱਖ ਜਥੇਬੰਦੀਆਂ ਦੇ ਇੱਕ ਗੱਠਜੋੜ ਨੇ ਫੈਡਰਲ ਸੰਸਦ ਮੈਂਬਰਾਂ ਨੂੰ ਭਾਰਤੀ ਅੰਤਰ-ਰਾਸ਼ਟਰੀ ਜਬਰ ਵਿਰੁੱਧ ਠੋਸ ਵਚਨਬੱਧਤਾਵਾਂ ਕਰਨ ਦਾ ਸੱਦਾ ਦਿੱਤਾ ਹੈ, ਅਤੇ ਪੱਖਪਾਤੀ ਪ੍ਰਤੀਕਿਰਿਆਵਾਂ ਅਤੇ ਕੂਟਨੀਤਕ ਪ੍ਰਗਤੀ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: