Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

October 6, 2014

October 6, 2014

ਖੰਨਾ ਪੁਲਿਸ ਵੱਲੋ ਲੁਧਿਆਣਾ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਸਕੇ ਭਰਾਵਾਂ ਨੂੰ ਮਾਰਨਾ ਬਾਦਲ ਸਰਕਾਰ ਵੱਲੋਂ ਅਣਗਣਿਤ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਸਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਅਫਸਰਾਂ ਨੂੰ ਤਰੱਕੀਆਂ ਅਤੇ ਮਾਨ ਦੇਣ ਦਾ ਹੀ ਨਤੀਜ਼ਾ ਹੈ।
ਕੈਨੇਡਾ ਦੇ ਦੌਰੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ "ਸਤਨਾਮ ਐਜੂਕੇਸ਼ਨ ਸੋਸਾਇਟੀ" ਵੱਲੋਂ ਉਸਾਰੇ ਗਏ "ਖਾਲਸਾ ਸੈਕੇਂਡਰੀ ਸਕੂਲ, ਸਰੇ", ਬ੍ਰਿਟੀਸ਼ ਕੋਲੰਬੀਆ ਦਾ ਉਦਘਾਟਨ ਕੀਤਾ।
ਨਾਗਪੁਰ ਵਿੱਚ 4 ਅਕਤੂਬਰ ਨੂੰ ਦੋ ਘੱਟ ਗਿਣਤੀ ਭਾਈਚਾਰਿਆਂ ਵਿੱਚ ਪੈਦਾ ਹੋਏ ਤਕਰਾਰ ਤੋਂ ਬਾਅਦ ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਆਪਸੀ ਭਾਈਚਾਰੇ ਅਤੇ ਸਹਿਣਸ਼ਲਿਤਾ ਦਾ ਸਬੂਤ ਦਿੰਦਿਆਂ ਸ਼ਹਿਰ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ।ਬੋਧੀਆਂ ਅਤੇ ਸ਼ਿਕਲੀਗਰ ਸਿੱਖ ਨੌਜਵਾਨਾਂ ਦੇ ਗਰੁੱਪ ਵਿਚਕਾਰ ਹੋਈ ਮਾਲੂਮੀ ਤਕਰਾਰ ਦੇ ਗੰਭੀਰ ਰੂਪ ਅਖਤਿਆਰ ਕਰ ਲੈਣ ਪਿੱਛੋ ਪਿੱਛਲੇ ਦੋ ਦਿਨਾਂ ਤੋਂ ਨਾਗਪੁਰ ਵਿੱਚ ਮਾਹੌਲ ਕਾਫੀ ਤਨਾਅ ਪੁਰਨ ਸੀ।ਇਨ੍ਹਾਂ ਘੱਟ ਗਿਣਤੀ ਕੌਮਾਂ ਦੇ ਆਗੂਆਂ ਅਤੇ ਪ੍ਰਤੀਨਿਧਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਨਾਗਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਉਨ੍ਹਾਂ ਸਾਰਿਆਂ ਨੇ ਮਿਲਕੇ ਸ਼ਾਂਤੀ ਮਾਰਚ ਕੀਤਾ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਅਵਤਾਰ ਸਿੰਘ ਨੇ ਪਿੱਛਲੇ ਕੁਝ ਸਮੇਂ ਤੋਂ ਪਾਕਿਸਤਾਨ ਅੰਦਰ ਸਿੱਖਾਂ 'ਤੇ ਹਮਲਿਆਂ ਦੌਰਾਨ ਹੋਏ ਕਤਲਾਂ ਦਾ ਮੁਦਤ ਪਾਕਿਸਤਾਨ ਸਰਕਾਰ ਕੋਲ ਉਠਾਉਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉੱਥੇ ਰਹਿ ਰਹੇ ਸਿੱਖਾਂ ਦੇ ਜਾਨਮਾਲ ਦੀ ਰਾਖੀ ਯਕੀਨੀ ਬਨਾਵੇ।
ਅਸਟਰੇਲੀਆ ਵਿੱਚ ਨਸਲੀ ਭੇਦ-ਭਾਵ ਖਤਮ ਕਰਨ ਅਤੇ ਇਸ ਅਧਾਰ 'ਤੇ ਹੋ ਰਹੇ ਵਿਤਕਰਿਆਂ ਅਤੇ ਜ਼ੁਰਮਾਂ ਨੂੰ ਘੱਟ ਕਰਨ ਲਈ ਆਸਟਰੇਲੀਆਂ ਦਾ ਪੁਲਿਸ ਵਿਭਾਗ ਅਤੇ ਨਸਲੀ ਵਿਤਕਰਾ ਵਿਰੋਧੀ ਵਿਭਾਗ ਨੇ ਸਿੱਖ ਭਾਈਚਾਰੇ ਨਾਲ ਇੱਕ ਵਿਸ਼ੇਸ ਸੈਮੀਨਾਰ ਵਿੱਚ ਮੁਲਾਕਾਤ ਕੀਤੀ।
ਕੱਟੜ ਫਿਰਕੂ ਹਿੰਦੂਤਵੀ ਜੱਥੇਬੰਦੀ ਆਰ. ਐਸ. ਐਸ. ਦੇ ਮੈਂਬਰਾਂ ਵੱਲੋਂ ਅੱਜ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ਦੇ ਬਜ਼ਾਰਾਂ ਵਿੱਚ ਸ਼ਕਤੀ ਪ੍ਰਦਰਸਨ ਕੀਤਾ ਗਿਆ। ਆਰ. ਆਰ. ਐਸ. ਦੇ ਸਥਾਪਨਾ ਦਿਵਸ ਨੂੰ ਸੰਬਧਿਤ ਇਸ ਹਥਿਆਰਬੰਦ ਮਾਰਚ ਦੀ ਅਗਵਾਈ ਆਰ. ਐਸ. ਐਸ. ਦੇ ਜ਼ਿਲਾ ਆਗੂ ਆਰ. ਕੇ. ਬਿਆਸ (ਖਰੀਦ ਇੰਸਪੈਕਟਰ ਪੰਜਾਬ ਐਗਰੋ) ਵੱਲੋਂ ਮੋਢੇ ’ਤੇ ਬੰਦੂਕ ਰੱਖਕੇ ਕੀਤੀ ਗਈ।
ਸੰਨ 2007 ਵਿੱਚ ਸੌਦਾ ਸਾਧ ਵੱਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਰਗੀ ਪੌਸ਼ਾਕ ਪਾਕੇ ਆਪਣੇ ਚੇਲਿਆਂ ਨੂੰ ਜਾਮ-ਏ-ਇੰਸਾ ਪਿਆਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੇਸ ਖਾਰਜ਼ ਹੋਣ ਤੋਂ ਬਾਅਦ ਸੌਦਾ ਸਾਧ ਹੁਣ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰਨ ਦੀਆਂ ਤਿਆਰੀ ਕਰ ਰਿਹਾ ਹੈ ਅਤੇ ਇੱਥੇ ਆਪਣੀ "ਝੂਠ ਚਰਚਾ" ਸ਼ੁਰੂ ਕਰਨ ਲਈ ਇਲਾਕੇ ਦੇ ਪੰਚਾਂ–ਸਰਪੰਚਾਂ ਤੋਂ ਮਤੇ ਪੁਆ ਰਿਹਾ ਹੈ।ਪੰਜਾਬ ਸਰਕਾਰ ਵੀ ਵੋਟਾਂ ਦੇ ਲਾਲਚ ਵਿੱਚ ਸੌਦਾ ਸਾਧ ਦੀ ਮੱਦਦ ਕਰ ਰਿਹੀ ਹੈ, ਪਰ ਸਿੱਖ ਕੌਮ ਕਦੇ ਵੀ ਸੌਦਾ ਸਾਧ ਨੂੰ ਪੰਜਾਬ ਵਿੱਚ ਝੂਠ ਚਰਚਾ ਕਰਨ ਨਹੀਂ ਦੇਵੇਗੀ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਬਾਰੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਰਮਿਆਨ ਕਸ਼ਮਕਸ਼ ਦਾ ਮਾਹੌਲ ਬਣਿਆ ਹੋਇਆ ਹੈ।