Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Sikhs Convene Canadian Parliament Reception to Recognize 1984 Sikh Genocide 28 April 2026

ਸਿੱਖ ਨਸਲਕੁਸ਼ੀ 1984 ਨੂੰ ਮਾਨਤਾ ਦਿਵਾਉਣ ਲਈ ਸਿੱਖਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਸਮਾਗਮ

ਸਿੱਖ ਨਸਲਕੁਸ਼ੀ 1984 ਨੂੰ ਮਾਨਤਾ ਦਿਵਾਉਣ ਲਈ ਸਿੱਖਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਸਮਾਗਮ

ਓਟਾਵਾ — “1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਅੰਤ੍ਰਿਗ ਕਮੇਟੀ” (ਐਡਹਾਕ ਕਮੇਟੀ ਫਾਰ ਦੀ ਰਿਕੋਗਨੀਸ਼ਨ ਆਫ ਦੀ 1984 ਸਿੱਖ ਜੈਨੋਸਾਈਡ) ਵੱਲੋਂ 28 ਅਪਰੈਲ 2026 ਨੂੰ ਕੈਨੇਡਾ ਦੀ ਰਾਜਧਾਨੀ ਵਿੱਚ ਇੱਕ ਪਾਰਲੀਮਾਨੀ ਸਮਾਗਮ (ਰਿਸੈਪਸ਼ਨ) ਕਰਵਾਇਆ ਗਿਆ। ਸਿੱਖ ਸਿਆਸਤ ਨਿਊਜ਼ ਕੋਲ ਮੌਜੂਦ ਲਿਖਤੀ ਬਿਆਨ ਮੁਤਾਬਕ, 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਲਈ ਚੱਲ ਰਹੇ ਯਤਨਾਂ ਅਤੇ ਸਿੱਖ ਵਿਰਾਸਤੀ ਮਹੀਨੇ (ਸਿੱਖ ਹੈਰੀਟੇਜ ਮੰਥ) ਨੂੰ ਸਮਰਪਿਤ ਇਸ ਸਮਾਗਮ ਵਿੱਚ ਪੂਰੇ ਕੈਨੇਡਾ ਤੋਂ ਸਿੱਖ ਕਨੇਡਾ ਦੀ ਸੰਸਦ (ਸੈਨੇਟ ਭਵਨ) ਵਿਖੇ ਇਕੱਠੇ ਹੋਏ। ਇਹ ਸਮਾਗਮ ਕੈਨੇਡਾ ਭਰ ਦੀਆਂ ਸਿੱਖ ਸੰਸਥਾਵਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਉਸ ਪੈਰਵੀ ਦਾ ਹਿੱਸਾ ਹੈ, ਜਿਸ ਦਾ ਮਕਸਦ ਇਨਸਾਫ਼ ਅਤੇ ਜਵਾਬਦੇਹੀ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਅਣਦੇਖੀ ਨੂੰ ਉਜਾਗਰ ਕਰਨਾ ਹੈ।

Sikhs Convene Canadian Parliament Reception to Recognize 1984 Sikh Genocide | 29 April 2026

ਇਸ ਸਮਾਗਮ ਦੀ ਮੇਜ਼ਬਾਨੀ ਸੈਨੇਟਰ ਬਲਤੇਜ ਸਿੰਘ ਢਿੱਲੋਂ ਵੱਲੋਂ ਕੀਤੀ ਗਈ, ਜਦਕਿ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਦਲਵਿੰਦਰ ਗਿੱਲ, ਹੀਥਰ ਮੈਕਫਰਸਨ ਅਤੇ ਐਲਿਜ਼ਾਬੈਥ ਮੇਅ ਇਸਦੇ ਸਹਿ-ਮੇਜਬਾਨ (ਕੋ-ਸਪੌਂਸਰ) ਸਨ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਇਹ ਸ਼ਮੂਲੀਅਤ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਦੇ ਯਤਨਾਂ ਨੂੰ ਮਿਲ ਰਹੇ ਸਾਂਝੇ ਸਿਆਸੀ ਸਮਰਥਨ ਨੂੰ ਦਰਸਾਉਂਦੀ ਹੈ।

ਸਮਾਗਮ ਦੌਰਾਨ ‘ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ’ ਦੀ ਰੁਪਿੰਦਰ ਕੌਰ ਅਤੇ ਲੰਗਾਰਾ ਕਾਲਜ ਤੋਂ ਪ੍ਰੋਫੈਸਰ ਇੰਦਰਾ ਪ੍ਰਹਸਤ ਨੇ ਮੁੱਖ ਭਾਸ਼ਣ ਦਿੱਤੇ। ਦੋਵਾਂ ਬੁਲਾਰਿਆਂ ਨੇ ਆਪਣੇ ਅਤੀਤ ਨੂੰ ਯਾਦ ਰੱਖਣ ਅਤੇ1984 ਦੀ ਸਿੱਖ ਵਿਰੋਧੀ ਹਿੰਸਾ ਨੂੰ ‘ਨਸਲਕੁਸ਼ੀ’ ਵਜੋਂ ਰਸਮੀ ਮਾਨਤਾ ਦੇ ਕੇ ਅੱਗੇ ਵਧਣ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਭਾਰਤ ਭਰ ਵਿੱਚ ਯੋਜਨਾਬੱਧ ਅਤੇ ਢਾਂਚਾਗਤ ਤਰੀਕੇ ਨਾਲ ਹੋਈ ਉਸ ਹਿੰਸਾ ‘ਤੇ ਚਾਨਣਾ ਪਾਇਆ, ਜਿਸ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਘਟਨਾਵਾਂ ਨੂੰ ਰਸਮੀ ਤੌਰ ‘ਤੇ ਨਸਲਕੁਸ਼ੀ ਮੰਨਣ ਤੋਂ ਲਗਾਤਾਰ ਇਨਕਾਰ ਕਰਨ ਨਾਲ ਦੋਸ਼ੀਆਂ ਨੂੰ ਸਜ਼ਾ ਤੋਂ ਬਚਣ (ਕਲਚਰ ਆਫ ਇੰਪਿਊਨਿਟੀ) ਦੀ ਸ਼ਹਿ ਮਿਲਦੀ ਹੈ।

Sikhs Convene Canadian Parliament Reception to Recognize 1984 Sikh Genocide | 29 April 2026

ਇਨ੍ਹਾਂ ਯਤਨਾਂ ਦੀ ਮੌਜੂਦਾ ਸਮੇਂ ਵਿੱਚ ਅਹਿਮੀਅਤ ਬਾਰੇ ਬੋਲਦਿਆਂ, ਐਡਹਾਕ ਕਮੇਟੀ ਦੇ ਕੋਆਰਡੀਨੇਟਰ ਮਨੋਹਰ ਸਿੰਘ ਬਲ ਨੇ ਕਿਹਾ, “1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਨਾ ਦੇਣਾ ਕੋਈ ਮਹਿਜ਼ ਇਤਿਹਾਸਕ ਬਹਿਸ ਦਾ ਮੁੱਦਾ ਨਹੀਂ ਹੈ, ਸਗੋਂ ਇਹ ਸੰਸਥਾਗਤ ਪੱਧਰ ‘ਤੇ ਹੋ ਰਹੀ ਲਗਾਤਾਰ ਅਣਗਹਿਲੀ ਹੈ ਜਿਸ ਦੇ ਗੰਭੀਰ ਨਤੀਜੇ ਅੱਜ ਵੀ ਭੁਗਤਣੇ ਪੈ ਰਹੇ ਹਨ।”

Sikhs Convene Canadian Parliament Reception to Recognize 1984 Sikh Genocide | 29 April 2026

ਮਨੋਹਰ ਸਿੰਘ ਬਲ ਨੇ ਅੱਗੇ ਕਿਹਾ, “ਜਿੱਥੇ ਜਵਾਬਦੇਹੀ ਤੋਂ ਪੱਲਾ ਝਾੜਿਆ ਜਾਂਦਾ ਹੈ, ਉੱਥੇ ਧੱਕੇਸ਼ਾਹੀ ਤੇ ਅਪਰਾਧ ਨੂੰ ਸ਼ਹਿ ਮਿਲਦੀ ਹੈ। ਮੌਜੂਦਾ ਹਾਲਾਤ, ਜਿੱਥੇ ਸਿੱਖ ਕਾਰਕੁੰਨਾਂ ਨੂੰ ਕੌਮਾਂਤਰੀ ਪੱਧਰ ‘ਤੇ ਹਿੰਸਕ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਇਹ ਸਿੱਖ ਕੌਮ ਖਿਲਾਫ ਭਾਰਤ ਦੀ ਨਸਲਕੁਸ਼ੀ ਹਿੰਸਾ ਨੂੰ ਰਸਮੀ ਤੌਰ ‘ਤੇ ਮਾਨਤਾ ਨਾ ਦੇਣ ਦਾ ਹੀ ਨਤੀਜਾ ਹੈ।”

Sikhs Convene Canadian Parliament Reception to Recognize 1984 Sikh Genocide 28 April 2026

ਇਸ ਸਮਾਗਮ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਸੰਸਦ ਮੈਂਬਰਾਂ ਅਤੇ ਸੈਨੇਟਰਾਂ ਨੇ ਸ਼ਿਰਕਤ ਕੀਤੀ, ਜੋ ਇਸ ਮਸਲੇ ਪ੍ਰਤੀ ਵੱਧ ਰਹੀ ਜਾਗਰੂਕਤਾ ਦਾ ਪ੍ਰਤੀਕ ਹੈ। ਸਮਾਗਮ ਕਰਵਾਉਣ ਵਾਲੀ ‘ਐਡਹਾਕ ਕਮੇਟੀ’ ਕਈ ਪ੍ਰਮੁੱਖ ਸਿੱਖ ਜਥੇਬੰਦੀਆਂ ਦਾ ਇੱਕ ਸਾਂਝਾ ਮੰਚ ਹੈ, ਜਿਸ ਵਿੱਚ ਓਨਟਾਰੀਓ ਗੁਰਦੁਆਰਾ ਕਮੇਟੀ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕਨੇਡਾ, ਸਿੱਖ ਫੈਡਰੇਸ਼ਨ ਕਨੇਡਾ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਕਨੇਡਾ ਭਰ ਤੋਂ ਹੋਰ ਭਾਈਵਾਲ ਸ਼ਾਮਲ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਬਾਕੂ ਵਿੱਚ ਉੱਚ-ਪੱਧਰੀ ਮੁਲਾਕਾਤਾਂ ਰਾਹੀਂ ਸਿੱਖ ਕੂਟਨੀਤੀ, ਕੌਮਾਂਤਰੀ ਹਮਾਇਤ ਅਤੇ ਆਤਮ-ਨਿਰਣੈ ਦੇ ਹੱਕ ਪ੍ਰਤੀ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ
ਜੂਨ 1984 ਦਾ ਘੱਲੂਘਾਰਾ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦਾ ਇਕ ਫੈਸਲਾਕੁੰਨ ਅੰਗ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: