ਡਬਲਯੂ. ਐਸ. ਓ. ਨੇ ਕੈਨੇਡਾ ਨੂੰ ਨਿਸ਼ਾਨਾ ਬਣਾਉਣ ਵਾਲੇ ਇੰਡੀਆ ਨਾਲ ਜੁੜੇ ਕੂੜ-ਪ੍ਰਚਾਰ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ

ਡਬਲਯੂ. ਐਸ. ਓ. ਕੂੜ-ਪ੍ਰਚਾਰ ਰਿਪੋਰਟ ਵਿੱਚ ਕੈਨੇਡਾ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਇੰਡੀਆ ਨਾਲ ਜੁੜੇ ਕੂੜ-ਪ੍ਰਚਾਰ, ਸ਼ੱਕੀ ਬੌਟ ਨੈੱਟਵਰਕਾਂ, ਝੂਠੇ ਬਿਰਤਾਂਤਾਂ ਅਤੇ ਉਹਨਾਂ ਦੇ ਅਸਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਡਬਲਯੂ. ਐਸ. ਓ. ਦੀ ਰਿਪੋਰਟ ਵਿੱਚ ਕੈਨੇਡਾ ਦੇ ਸਿੱਖਾਂ ਖ਼ਿਲਾਫ਼ ਇੰਡੀਆ ਨਾਲ ਜੁੜੇ ਕੂੜ-ਪ੍ਰਚਾਰ ਦਾ ਵੇਰਵਾ

ਕੈਨੇਡਾ ਦੇ ਸਿੱਖਾਂ ਖ਼ਿਲਾਫ਼ ਕੂੜ-ਪ੍ਰਚਾਰ ਬਾਰੇ ਡਬਲਯੂ. ਐਸ. ਓ. ਦੀ 2026 ਰਿਪੋਰਟ ਵਿੱਚ ਇੰਡੀਆ ਨਾਲ ਜੁੜੇ ਝੂਠੇ ਬਿਰਤਾਂਤਾਂ, ਸ਼ੱਕੀ ਬੌਟ ਨੈੱਟਵਰਕਾਂ ਅਤੇ ਕੈਨੇਡੀਅਨ ਸਿੱਖਾਂ ’ਤੇ ਪੈ ਰਹੇ ਅਸਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਕਾਰਨੀ ਸਰਕਾਰ ਨੂੰ ਸਿੱਖ ਕਾਰਕੁਨਾਂ ਬਾਰੇ ਸੰਯੁਕਤ ਰਾਸ਼ਟਰ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ: ਡਬਲਯੂ.ਐੱਸ.ਓ.

ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ ਨੇ ਕਾਰਨੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਾਂਚ ਤੇਜ਼ ਕਰੇ, ਖਤਰੇ ਦਾ ਸਾਹਮਣਾ ਕਰ ਰਹੇ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਏ ਅਤੇ ਭਾਰਤ ਨਾਲ ਸਬੰਧਾਂ ਤੋਂ ਪਹਿਲਾਂ ਜਵਾਬਦੇਹੀ ਨੂੰ ਤਰਜੀਹ ਦੇਵੇ।
ਸਿੱਖ ਨਸਲਕੁਸ਼ੀ 1984 ਨੂੰ ਮਾਨਤਾ ਦਿਵਾਉਣ ਲਈ ਸਿੱਖਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਸਮਾਗਮ

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ ਅਤੇ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਇਕੱਠੇ ਹੋਏ।
ਸਿੱਖ ਜਥੇਬੰਦੀਆਂ ਨੇ ਭਾਰਤੀ ਦਖਲਅੰਦਾਜ਼ੀ ‘ਤੇ ਕੈਨੇਡੀਅਨ ਸੰਸਦ ਮੈਂਬਰਾਂ ਤੋਂ ਠੋਸ ਵਚਨਬੱਧਤਾ ਦੀ ਮੰਗ ਕੀਤੀ

ਪ੍ਰਮੁੱਖ ਕੈਨੇਡੀਅਨ ਸਿੱਖ ਜਥੇਬੰਦੀਆਂ ਦੇ ਇੱਕ ਗੱਠਜੋੜ ਨੇ ਫੈਡਰਲ ਸੰਸਦ ਮੈਂਬਰਾਂ ਨੂੰ ਭਾਰਤੀ ਅੰਤਰ-ਰਾਸ਼ਟਰੀ ਜਬਰ ਵਿਰੁੱਧ ਠੋਸ ਵਚਨਬੱਧਤਾਵਾਂ ਕਰਨ ਦਾ ਸੱਦਾ ਦਿੱਤਾ ਹੈ, ਅਤੇ ਪੱਖਪਾਤੀ ਪ੍ਰਤੀਕਿਰਿਆਵਾਂ ਅਤੇ ਕੂਟਨੀਤਕ ਪ੍ਰਗਤੀ ਦੀ ਘਾਟ ‘ਤੇ ਡੂੰਘੀ ਅਸੰਤੁਸ਼ਟੀ ਪ੍ਰਗਟਾਈ ਹੈ।
ਕੈਨੇਡਾ ਵਿੱਚ ਹਿੰਸਕ ਅਪਰਾਧਾਂ ਨਾਲ ਭਾਰਤ ਦਾ ਸੰਬੰਧ ਅਜੇ ਵੀ ਜਾਰੀ: ਡਬਲਯੂ.ਐਸ.ਓ

ਵਰਲਡ ਸਿੱਖ ਆਰਗੇਨਾਈਜੇਸ਼ਨ (ਡਬਲਯੂ.ਐਸ.ਓ) ਨੇ ਕੈਨੇਡੀਅਨ ਅਧਿਕਾਰੀ ਦੇ ਦਾਅਵੇ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਵਿੱਚ ਹਿੰਸਕ ਅਪਰਾਧਾਂ ਪਿੱਛੇ ਭਾਰਤ ਦਾ ਹੱਥ ਅਤੇ ਦਖਲਅੰਦਾਜ਼ੀ ਅਜੇ ਵੀ ਜਾਰੀ ਹੈ।
ਪ੍ਰਧਾਨ ਮੰਤਰੀ ਕਾਰਨੀ ਦੇ ਦੌਰੇ ਤੋਂ ਪਹਿਲਾਂ ਸਿੱਖ ਕਾਰਕੁਨਾਂ ਨੂੰ ਮਿਲ ਰਹੀਆਂ ਭਾਰਤ ਨਾਲ ਜੁੜੀਆਂ ਧਮਕੀਆਂ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਸਖ਼ਤ ਨਿੰਦਾ

ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਭਾਰਤ ਦੌਰੇ ਤੋਂ ਪਹਿਲਾਂ ਕੈਨੇਡਾ ਵਿੱਚ ਸਿੱਖ ਕਾਰਕੁਨਾਂ ਨੂੰ ਮਿਲ ਰਹੀਆਂ ਨਵੀਆਂ ਧਮਕੀਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਬਦਲ ਰਹੇ ਕੌਮਾਂਤਰੀ ਹਾਲਾਤ, ਵਿਦੇਸ਼ੀ ਦਖਲਅੰਦਾਜ਼ੀ ਤੇ ਵਿਦੇਸ਼ਾਂ ਵਿਚ ਜ਼ਬਰ ਤੇ ਸਿੱਖ ਪਰਵਾਸੀ ਭਾਈਚਾਰਾ: ਖਾਸ ਵਖਿਆਨ

6 ਦਸੰਬਰ 2025 ਨੂੰ ਵਿੰਡਸਰ ਯੂਨੀਵਰਸਿਟੀ ਵਿਖੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤੀ ਦੀ 350ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਸ਼ਹੀਦੀ ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕਨੇਡਾ ਦੇ ਆਗੂ ਭਾਈ ਬਲਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ।
ਕਨੇਡਾ ਇੰਡੀਆ ਸੰਬੰਧਾਂ ਦੇ ਬਦਲ ਰਹੇ ਹਾਲਾਤ ਦਾ ਕਨੇਡਾ ਵਿਚਲੇ ਸਿੱਖ ਭਾਈਚਾਰੇ ਉੱਤੇ ਕੀ ਅਸਰ ਪੈ ਰਿਹਾ ਹੈ? ਖਾਸ ਗੱਲਬਾਤ

ਕਨੇਡਾ ਰਹਿੰਦੇ ਸਿੱਖ ਵਕੀਲ ਅਤੇ ਸਿੱਖ ਫੈਡਰੇਸ਼ਨ ਕਨੇਡਾ ਦੇ ਆਗੂ ਸ. ਪ੍ਰਭਜੋਤ ਸਿੰਘ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਕੀਤੀ ਗਈ ਖਾਸ ਗੱਲਬਾਤ ਅੱਜ ਆਪ ਸਭ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।
ਖ਼ਬਰਸਾਰ • ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਬਿਆਨ • 26 ਜਨਵਰੀ ਉੱਤੇ ਅਸਾਮ ਵਿੱਚ ਲੜੀਵਾਰ ਧਮਾਕੇ • ਪਰਵਾਸੀਆਂ ਦੀ ਮੋਦੀ ਨੂੰ ਖੁੱਲੀ-ਚਿੱਠੀ • ਯੂਰਪੀ ਪਾਰਲੀਮੈਂਟ ਨੇ ਦਿੱਲੀ ਸਲਤਨਤ ਦੇ ਫਿਕਰ ਵਧਾਏ ਅਤੇ ਹੋਰ ਖਬਰਾਂ

1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ।
26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ
