Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
WSO Rejects Canadian Official’s Claim That India Is No Longer Linked to Violent Crimes

ਕੈਨੇਡਾ ਵਿੱਚ ਹਿੰਸਕ ਅਪਰਾਧਾਂ ਨਾਲ ਭਾਰਤ ਦਾ ਸੰਬੰਧ ਅਜੇ ਵੀ ਜਾਰੀ: ਡਬਲਯੂ.ਐਸ.ਓ

ਕੈਨੇਡਾ ਵਿੱਚ ਹਿੰਸਕ ਅਪਰਾਧਾਂ ਨਾਲ ਭਾਰਤ ਦਾ ਸੰਬੰਧ ਅਜੇ ਵੀ ਜਾਰੀ: ਡਬਲਯੂ.ਐਸ.ਓ

ਓਟਾਵਾ/ਚੰਡੀਗੜ੍ਹ — ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ.ਐਸ.ਓ) ਨੇ ਕਨੇਡਾ ਦੇ ਇੱਕ ਸੀਨੀਅਰ ਫੈਡਰਲ ਸਰਕਾਰੀ ਅਧਿਕਾਰੀ ਦੇ ਉਨ੍ਹਾਂ ਹਾਲੀਆ ਦਾਅਵਿਆਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦੀਆਂ ਸਰਹੱਦਾਂ ਦੇ ਅੰਦਰ ਹਿੰਸਕ ਅਪਰਾਧਾਂ ਅਤੇ ਕੌਮਾਂਤਰੀ ਜਬਰ ਨਾਲ ਹੁਣ ਇੰਡੀਆ ਦੀ ਹਕੂਮਤ ਦਾ ਕੋਈ ਸੰਬੰਧ ਨਹੀਂ ਹੈ।

ਇਸ ਜਾਰੀ ਕੀਤੇ ਗਏ ਲਿਖਤੀ ਬਿਆਨ ਦੀ ਨਕਲ ਅਦਾਰਾ ਸਿੱਖ ਸਿਆਸਤ ਕੋਲ ਮੌਜੂਦ ਹੈ। ਇਹ ਬਿਆਨ ਸਰਕਾਰ ਦੀਆਂ ਮੌਜੂਦਾ ਗੱਲਾਂ ਅਤੇ ਦੇਸ਼ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਸਾਹਮਣਾ ਕੀਤੀ ਜਾ ਰਹੀ ਜਮੀਨੀ ਹਕੀਕਤ ਵਿਚਕਾਰ ਇੱਕ ਵੱਡੇ ਪਾੜੇ ਨੂੰ ਉਜਾਗਰ ਕਰਦਾ ਹੈ।

ਇਹ ਵਿਵਾਦਪੂਰਨ ਦਾਅਵਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਗਾਮੀ ਇੰਡੀਆ ਫੇਰੀ ਤੋਂ ਪਹਿਲਾਂ ਇੱਕ ਮੀਟਿੰਗ ਦੌਰਾਨ ਇੱਕ ਗੁਮਨਾਮ ਅਧਿਕਾਰੀ ਵੱਲੋਂ ਕੀਤਾ ਗਿਆ ਸੀ। ਹਾਲਾਂਕਿ, ਕਨੇਡਾ ਅਧਾਰਤ ਸਿੱਖ ਜਥੇਬੰਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਤਰਕ ਹੈ ਕਿ ਇਹ ਬਿਆਨ ਸਿੱਖਾਂ ਆਗੂਆਂ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਖਤਰਿਆਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦਾ ਹੈ। 

ਕੁਝ ਹੀ ਦਿਨ ਪਹਿਲਾਂ, ਵੈਨਕੂਵਰ ਦੇ ਇੱਕ ਉੱਘੇ ਸਿੱਖ ਕਾਰਕੁਨ ਭਾਈ ਮੋਨਿੰਦਰ ਸਿੰਘ (ਮੁਖੀ, ਸਿੱਖ ਫੈਡਰੇਸ਼ਨ ਕਨੇਡਾ) ਨੂੰ ਉਸਦੀ ਜਾਨ ਨੂੰ ਖਤਰੇ ਬਾਰੇ ਸਥਾਨਕ ਪੁਲਿਸ ਤੋਂ ਮੁੜ “ਜਾਣੂ ਕਰਵਾਉਣ ਦੀ ਜ਼ਿੰਮੇਵਾਰੀ” ਤਹਿਤ ਚੇਤਾਵਨੀ ਮਿਲੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਪਹਿਲੀ ਵਾਰ ਇਹ ਚੇਤਾਵਨੀ ਸਪੱਸ਼ਟ ਤੌਰ ‘ਤੇ ਉਸਦੀ ਪਤਨੀ ਅਤੇ ਬੱਚਿਆਂ ਤੱਕ ਵੀ ਵਧਾ ਦਿੱਤੀ ਗਈ ਹੈ। 2022 ਤੋਂ ਬਾਅਦ ਇਸ ਸਿੱਖ ਆਗੂ ਨੂੰ ਮਿਲੀ ਇਹ ਚੌਥੀ ਚੇਤਾਵਨੀ ਹੈ।

Canadian-Sikh-Activist-Bhai-Moninder-Singh-Sikh-Federation-Canada
ਭਾਈ ਮੋਨਿੰਦਰ ਸਿੰਘ (ਮੁਖੀ, ਸਿੱਖ ਫੈਡਰੇਸ਼ਨ ਕਨੇਡਾ)

ਸੰਸਥਾ ਅਨੁਸਾਰ, ਇੱਕ ਦਰਜਨ ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਅਜੇ ਵੀ ਗੰਭੀਰ ਧਮਕੀਆਂ ਜਾਂ ਅਧਿਕਾਰਤ ਚੇਤਾਵਨੀਆਂ ਦੇ ਸਾਏ ਹੇਠ ਰਹਿ ਰਹੇ ਹਨ। ਡਬਲਯੂ.ਐਸ.ਓ. ਦਾ ਕਹਿਣਾ ਹੈ ਕਿ ਉਹ ਪਿਛਲੇ ਛੇ ਮਹੀਨਿਆਂ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਲੋਕਾਂ ਦੀ ਜਾਸੂਸੀ, ਪਰੇਸ਼ਾਨੀ ਅਤੇ ਡਰਾਉਣ-ਧਮਕਾਉਣ ਦੀਆਂ ਕਈ ਘਟਨਾਵਾਂ ਤੋਂ ਜਾਣੂ ਹਨ।

ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ, “ਇਹ ਕੋਈ ਪੁਰਾਣੀਆਂ ਚਿੰਤਾਵਾਂ ਨਹੀਂ ਹਨ, ਇਹ ਲਗਾਤਾਰ ਬਣੇ ਹੋਏ ਖਤਰੇ ਹਨ।”

ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਅਕਤੂਬਰ 2024 ਵਿੱਚ ਕੈਨੇਡੀਅਨ ਪੁਲਿਸ (ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ) ਵੱਲੋਂ ਕੀਤੇ ਗਏ ਉਨ੍ਹਾਂ ਵੱਡੇ ਖੁਲਾਸਿਆਂ ਨੂੰ ਵੀ ਯਾਦ ਕਰਵਾਇਆ, ਜਿਨ੍ਹਾਂ ਵਿੱਚ ਕੈਨੇਡਾ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਤਲਾਂ, ਹਿੰਸਕ ਜੁਰਮਾਂ ਅਤੇ ਜਬਰੀ ਵਸੂਲੀ ਨੂੰ ਸਿੱਧੇ ਤੌਰ ‘ਤੇ ਭਾਰਤ ਸਰਕਾਰ ਨਾਲ ਜੋੜਿਆ ਗਿਆ ਸੀ। ਪੁਲਿਸ ਨੇ ਬਿਸ਼ਨੋਈ ਗੈਂਗ ਨਾਲ ਸਬੰਧਾਂ ਦੀ ਪੁਸ਼ਟੀ ਵੀ ਕੀਤੀ ਸੀ। 2024 ਦੇ ਖੁਲਾਸਿਆਂ ਤੋਂ ਬਾਅਦ, ਕੈਨੇਡਾ ਨੇ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਾਂ ਕਰਕੇ ਛੇ ਭਾਰਤੀ ਸਫ਼ਾਰਤੀ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ।

ਸੰਸਥਾ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਗੁਮਨਾਮ ਅਧਿਕਾਰੀ ਦੇ ਬਿਆਨ ਦੀ ਸਖਤ ਨਿੰਦਾ ਕਰਦਿਆਂ ਇਸ ਧਾਰਨਾ ਨੂੰ ਨਕਾਰਿਆ ਕਿ ਇਸ ਮਸਲੇ ਦਾ ਹੱਲ ਹੋ ਗਿਆ ਹੈ।

ਸ. ਦਾਨਿਸ਼ ਸਿੰਘ ਨੇ ਕਿਹਾ: “ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਸ ਸੀਨੀਅਰ ਸਰਕਾਰੀ ਅਧਿਕਾਰੀ ਵੱਲੋਂ ਕੀਤਾ ਗਿਆ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਇਹ ਸਿੱਖ ਕੈਨੇਡੀਅਨਾਂ ਵੱਲੋਂ ਜਮੀਨੀ ਪੱਧਰ ‘ਤੇ ਹੰਢਾਏ ਜਾ ਰਹੇ ਤਜਰਬਿਆਂ ਅਤੇ ਜੋ ਅਸੀਂ ਪ੍ਰਤੱਖ ਤੌਰ ‘ਤੇ ਦੇਖ ਰਹੇ ਹਾਂ, ਉਸ ਨਾਲ ਬਿਲਕੁਲ ਮੇਲ ਨਹੀਂ ਖਾਂਦਾ।”

ਡਬਲਯੂ.ਐਸ.ਓ. ਮੁਖੀ ਨੇ ਕੈਲਗਰੀ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ (ਜਿਸਦੀ ਜ਼ਿੰਮੇਵਾਰੀ ਇਸੇ ਹਫਤੇ ਬਿਸ਼ਨੋਈ ਗਰੋਹ ਨੇ ਲਈ ਹੈ) ਵੱਲ ਇਸ਼ਾਰਾ ਕਰਦਿਆਂ ਇਸਨੂੰ ਲਗਾਤਾਰ ਜਾਰੀ ਅਪਰਾਧਿਕ ਕਾਰਵਾਈਆਂ ਦੇ ਸਬੂਤ ਵਜੋਂ ਪੇਸ਼ ਕੀਤਾ। ਉਨ੍ਹਾਂ ਨੇ ਕਾਰਨੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਭਾਰਤ ਦੀ ਜਵਾਬਦੇਹੀ ਤੈਅ ਕਰਨ ਜਾਂ ਨਾਗਰਿਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਬਚਾਉਣ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕਰਨ ਵਿੱਚ ਨਾਕਾਮ ਰਹੀ ਹੈ।

ਉਨ੍ਹਾਂ ਟਿੱਪਣੀ ਕੀਤੀ, “ਜਨਤਕ ਤੌਰ ‘ਤੇ ਅਜਿਹਾ ਕੁਝ ਵੀ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਇਹ ਪਤਾ ਲੱਗੇ ਕਿ ਇੰਡੀਆ ਦੇ ਜ਼ੁਰਮ ਦੇ ਤਾਣੇਬਾਣੇ ਨੂੰ ਖਤਮ ਕਰ ਦਿੱਤਾ ਗਿਆ ਹੈ, ਜਵਾਬਦੇਹੀ ਤੈਅ ਕੀਤੀ ਗਈ ਹੈ, ਜਾਂ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਲਈ ਉਪਾਅ ਲਾਗੂ ਕੀਤੇ ਗਏ ਹਨ। ਅਸੀਂ ਆਪਣੀਆਂ ਅੱਖਾਂ ਨਾਲ ਜੋ ਦੇਖ ਰਹੇ ਹਾਂ, ਉਸਤੋਂ ਮੁੱਕਰ ਨਹੀਂ ਸਕਦੇ।”

ਪ੍ਰਧਾਨ ਮੰਤਰੀ ਦੀ ਕੂਟਨੀਤਕ ਯਾਤਰਾ ਤੋਂ ਪਹਿਲਾਂ ਸਰਕਾਰ ਦੀਆਂ ਤਰਜੀਹਾਂ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ, ਦਾਨਿਸ਼ ਸਿੰਘ ਨੇ ਅੰਤ ਵਿੱਚ ਕਿਹਾ: “ਇਸ ਸਰਕਾਰ ਲਈ, ਕੈਨੇਡੀਅਨ ਪ੍ਰਭੂਸੱਤਾ, ਕਾਨੂੰਨ ਦਾ ਰਾਜ ਅਤੇ ਇੱਥੋਂ ਤੱਕ ਕਿ ਮਨੁੱਖੀ ਜਾਨਾਂ ਵੀ ਆਰਥਿਕ ਹਿੱਤਾਂ ਦੇ ਸਾਹਮਣੇ ਮਾਮੂਲੀ ਜਾਪਦੀਆਂ ਹਨ। ਵਪਾਰ ਦੀ ਕੀਮਤ ਕੈਨੇਡੀਅਨਾਂ ਦੇ ਖੂਨ ਨਾਲ ਨਹੀਂ ਚੁਕਾਈ ਜਾ ਸਕਦੀ। ਇਸ ‘ਸਰਕਾਰੀ ਅਧਿਕਾਰੀ’ ਦਾ ਝੂਠ ਗਿਰਾਵਟ ਦੀ ਇੱਕ ਨਵੀਂ ਹੱਦ ਹੈ।”

ਬਿਆਨ ਅਨੁਸਾਰ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਮੰਨਣਾ ਹੈ ਕਿ ਕੌਮਾਂਤਰੀ ਜਬਰ ਦੀ ਸਮੱਸਿਆ ਨੂੰ ਸਿਰਫ ਹੱਲ ਹੋਇਆ ਐਲਾਨਣ ਨਾਲ “ਇਹ ਖਤਮ ਨਹੀਂ ਹੋ ਜਾਂਦੀ।” ਉਨ੍ਹਾਂ ਨੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਵਪਾਰਕ ਮਿਸ਼ਨਾਂ ਨਾਲੋਂ ਸਿੱਖ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਪਹਿਲ ਦੇਵੇ।

WSO Rejects Canadian Official’s Claim That India Is No Longer Linked to Violent Crimes

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨਵੀ ਸਰਕਾਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਸਮੀ ਤੌਰ ’ਤੇ ਰਾਜਦੂਤੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਮਾਮਲਾ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨੀਆ ਸਰਕਾਰ ’ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਨਸਲੀ ਅਤੇ ਧਾਰਮਿਕ ਨਫ਼ਰਤ ਦੇ ਆਮ ਅੰਕੜਿਆਂ ਵਿੱਚ ਲੁਕਾਉਣ ਦਾ ਦੋਸ਼ ਲਾਇਆ ਹੈ। ਲਿਵਰਪੂਲ ਵਿੱਚ ਲੇਬਰ ਪਾਰਟੀ ਦੀ
ਦਲ ਖ਼ਾਲਸਾ ਨੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ, ਅਟਾਰੀ-ਵਾਹਗਾ ਰਾਹੀਂ ਵਪਾਰ ਬਹਾਲ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖ ਸਿਆਸੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: