Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੇਜਰੀਵਾਲ ਨੇ ਕੈਪਟਨ ਦੇ ਸਵਿਸ ਬੈਂਕ ਖਾਤੇ ਜਨਤਕ ਕੀਤੇ; ਕਿਹਾ, ਮੇਰੇ ‘ਤੇ ਮਾਣਹਾਨੀ ਦਾ ਕੇਸ ਦਰਜ ਕਰੋ

ਕੇਜਰੀਵਾਲ ਨੇ ਕੈਪਟਨ ਦੇ ਸਵਿਸ ਬੈਂਕ ਖਾਤੇ ਜਨਤਕ ਕੀਤੇ; ਕਿਹਾ, ਮੇਰੇ ‘ਤੇ ਮਾਣਹਾਨੀ ਦਾ ਕੇਸ ਦਰਜ ਕਰੋ

ਕੋਟਸ਼ਮੀਰ (ਬਠਿੰਡਾ): ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਦੇ ਸਵਿਸ ਬੈਂਕ ਖਾਤੇ ਇਹ ਕਹਿੰਦੇ ਹੋਏ ਜਨਤਕ ਕੀਤੇ ਕਿ ਪੂਰੇ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 2002 ਤੋਂ 2007 ਤੱਕ ਇਨ੍ਹਾਂ ਖਾਤਿਆਂ ਵਿਚ ਇਹ ਪੈਸਾ ਜਮ੍ਹਾ ਕੀਤਾ ਹੈ।

ਆਪਣੇ 11 ਰੋਜ਼ਾ ਦੌਰੇ ਦੇ ਦੂਜੇ ਦਿਨ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਸਦੇ ਪੁੱਤਰ ਰਣਇੰਦਰ ਸਿੰਘ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਦਾ ਖੁਲਾਸਾ ਕੀਤਾ, ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ 2005 ਵਿਚ ਖੁਲਵਾਏ ਗਏ ਸਨ। ਦਿੱਲੀ ਦੇ ਮੁੱਖ ਮੰਤਰੀ ਨੇ ਰਣਇੰਦਰ ਸਿੰਘ ਅਤੇ ਪਰਨੀਤ ਕੌਰ ਦੇ ਖਾਤਿਆਂ ਦੇ ਨੰਬਰ ਅਤੇ ਸਾਂਝੇ ਖਾਤੇ ਦੇ ਨੰਬਰ ਵੀ ਪੜ ਕੇ ਸੁਣਾਏ। ਜਿਨ੍ਹਾਂ ਵਿਚ ਪਰਿਵਾਰ ਨੇ ਬਇਮਾਨੀ ਦਾ ਪੈਸਾ ਜਮ੍ਹਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਖਾਤਿਆਂ ਦੀ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਸਵਿਸ ਬੈਂਕ ਵਿਚ 26 ਜੁਲਾਈ 2005 ਨੂੰ ਖਾਤਾ ਖੁਲਵਾਇਆ ਅਤੇ ਉਸਦਾ ਖਾਤਾ ਨੰਬਰ 509018445 ਹੈ।

smart-phone-vs-chitta-04
ਕੋਸਸ਼ਮੀਰ (ਬਠਿੰਡਾ) ਵਿਖੇ ‘ਆਪ’ ਦੀਆਂ ਰੈਲੀ ਨੂੰ ਸੰਬੋਧਨ ਕਰ ਹੋਏ ਕੇਜਰੀਵਾਲ ਅਤੇ ਸਟੇਜ ‘ਤੇ ਬੈਠੇ ਆਪ ਆਗੂ

ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਉਸੇ ਦਿਨ ਸਵਿਸ ਬੈਂਕ ਵਿਚ ਖਾਤਾ ਖੁਲਵਾਇਆ ਜਿਸਦਾ ਨੰਬਰ 5090184484 ਹੈ। ਕੇਜਰੀਵਾਲ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਖਾਤਿਆਂ ਦੇ ਨਾਲ-ਨਾਲ ਇਸ ਪਰਿਵਾਰ ਵਲੋਂ ਬੇਇਮਾਨੀ ਦੀ ਕਮਾਈ ਟਿਕਾਣੇ ਲਗਾਉਣ ਲਈ ਇਕ ਟਰੱਸਟ ਦਾ ਗਠਨ ਵੀ ਕੀਤਾ ਹੋਇਆ ਹੈ। ਜਿਸਦਾ ਸਵਿਸ ਬੈਂਕ ਖਾਤਾ ਨੰਬਰ 5090284483 ਹੈ।

ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ ਕੀਤਾ ਕਿ ਜੋ ਖੁਲਾਸਾ ਉਨ੍ਹਾਂ ਨੇ ਕੀਤਾ ਹੈ ਜੇਕਰ ਇਸ ਵਿਚ ਕੋਈ ਵੀ ਗਲਤ ਜਾਣਕਾਰੀ ਹੋਵੇ ਤਾਂ ਅਮਰਿੰਦਰ ਸਿੰਘ ਨੂੰ ਖੁਲ੍ਹੀ ਛੁੱਟੀ ਹੈ ਕਿ ਉਹ ਉਨ੍ਹਾਂ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਨ ਅਤੇ ਉਨ੍ਹਾਂ ਨੂੰ ਜੇਲ ਭੇਜਣ।

ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 2002 ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਿਵਾਲੀਆ ਹੋ ਗਏ ਸਨ ਅਤੇ ਉਨ੍ਹਾਂ ਕੋਲ ਆਪਣੇ ਮੋਤੀ ਮੱਹਲ ਨੂੰ ਰੰਗ ਕਰਵਾਉਣ ਲਈ ਪੈਸਾ ਵੀ ਨਹੀਂ ਸੀ।

ਸੱਤਾ ਵਿਚ ਆਉਣ ਤੋਂ 3 ਸਾਲਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੇ ਸਵਿਸ ਬੈਂਕਾਂ ਵਿਚ ਖਾਤੇ ਖੁਲਵਾ ਲਏ ਜਿਨ੍ਹਾਂ ਵਿਚ ਪਰਿਵਾਰ ਹਰ ਮਹੀਨੇ ਮੋਟੀ ਰਕਮ ਜਮ੍ਹਾ ਕਰਵਾਉਂਦਾ ਸੀ।

ਕੋਸਸ਼ਮੀਰ (ਬਠਿੰਡਾ) ਵਿਖੇ 'ਆਪ' ਦੀਆਂ ਰੈਲੀ ਨੂੰ ਸੰਬੋਧਨ ਕਰ ਹੋਏ ਕੇਜਰੀਵਾਲ
ਕੋਸਸ਼ਮੀਰ (ਬਠਿੰਡਾ) ਵਿਖੇ ‘ਆਪ’ ਦੀਆਂ ਰੈਲੀ ਨੂੰ ਸੰਬੋਧਨ ਕਰ ਹੋਏ ਕੇਜਰੀਵਾਲ

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੈਲੇਂਜ ਕੀਤਾ ਕਿ ਜੇ ਉਨ੍ਹਾਂ ਵਿਚ ਹਿੰਮਤ ਅਤੇ ਇੱਛਾ ਹੈ ਤਾਂ ਉਹ ਵਿਦੇਸ਼ੀ ਬੈਂਕਾਂ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਪਰਿਵਾਰ ਵਲੋਂ ਜਮਾ ਕੀਤਾ ਕਾਲਾ ਧਨ ਵਾਪਿਸ ਲਿਆਉਣ। ਗਰੀਬ ਲੋਕਾਂ ਅਤੇ ਆਮ ਆਦਮੀ ਦੇ ਪਿੱਛੇ ਪੈਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਅਮਰਿੰਦਰ ਸਿੰਘ ਵਰਗਿਆਂ ਦਾ ਵਿਦੇਸ਼ੀ ਖਾਤਿਆਂ ਵਿਚ ਜਮਾ ਕਾਲਾ ਧਨ ਵਾਪਿਸ ਲਿਆਉਣ ਦੇ ਪਿੱਛੇ ਪੈਣਾ ਚਾਹੀਦਾ ਹੈ।

ਕੇਜਰੀਵਾਲ ਨੇ ਲੋਕਾਂ ਤੋਂ ਵੀ ਪੁਛਿਆ ਕਿ ਉਨਾਂ ਵਿਚੋਂ ਕਿੰਨੇ ਮੋਦੀ ਦੀ ਨੋਟਬੰਦੀ ਦੇ ਖਿਲਾਫ ਹਨ ਤਾਂ ਉਨਾਂ ਵਿਚੋਂ ਬਹੁਤਿਆਂ ਨੇ ਦੋਵੇਂ ਹੱਥ ਖੜੇ ਕਰਕੇ ਦੱਸਿਆ ਕਿ ਉਹ ਮੋਦੀ ਦੇ ਨੋਟਬੰਦੀ ਦੇ ਨਾਦਰਸ਼ਾਹੀ ਫੈਸਲੇ ਨਾਲ ਬੁਰੀ ਤਰ੍ਹਾਂ ਖਜੱਲ ਹੋ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਫੇਰ ਮੀਡੀਆ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਮੀਡੀਆ ਨੂੰ ਦੋਵੇਂ ਹੱਥ ਖੜੇ ਕਰਕੇ ਨੋਟਬੰਦੀ ਦਾ ਵਿਰੋਧ ਕਰਨ ਵਾਲੇ ਲੋਕਾਂ ਵੱਲ ਦੇਖਣਾ ਚਾਹੀਦਾ ਹੈ ਨਾ ਕਿ ਝੂਠੇ ਤੱਥ ਅਤੇ ਝੂਠੀਆਂ ਰਿਪੋਰਟਾਂ ਛਾਪਣਿਆਂ ਚਾਹੀਦੀਆਂ ਹਨ ਕਿ ਲੋਕ ਨੋਟਬੰਦੀ ਕਾਰਨ ਖੁਸ਼ ਹਨ।

ਬਾਦਲ ਪਰਿਵਾਰ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਕੰਪਨੀ ਜਿਹੜੀ ਕਿ ਅਮਰਿੰਦਰ ਸਿੰਘ ਤੋਂ ਬਾਅਦ ਸੱਤਾ ਵਿਚ ਆਈ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।

ਕੇਜਰੀਵਾਲ ਨੇ ਲੋਕਾਂ ਤੋ ਪੁਛਿਆ ਕਿ ਪੰਜਾਬ ਵਿਚ ਸਭ ਤੋਂ ਵੱਧ ਕਾਲਾ ਧਨ ਕਿਸ ਕੋਲ ਹੈ ਤਾਂ ਲੋਕਾਂ ਨੇ ਇਕਸੁਰ ਹੋ ਕੇ ਉਚੀ ਅਵਾਜ ਵਿਚ ਜਵਾਬ ਦਿੱਤਾ ‘ਬਾਦਲ ਪਰਿਵਾਰ’ ‘ਬਾਦਲ ਪਰਿਵਾਰ’ ਕੇਜਰੀਵਾਲ ਨੇ ਫੇਰ ਮੋਦੀ ਦੀ ਹਿੰਮਤ ‘ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਉਸਨੂੰ ਬਾਦਲ ਪਰਿਵਾਰ ਦੇ ਪਿੱਛੇ ਪੈਣਾ ਚਾਹੀਦਾ ਸੀ ਜਿੰਨਾਂ ਕੋਲ ਸਭ ਤੋਂ ਵੱਧ ਕਾਲਾ ਧਨ ਹੈ ਨਾ ਕਿ ਨੋਟਬੰਦੀ ਕਰਕੇ ਆਮ ਆਦਮੀ ਦੇ ਪਿੱਛੇ।

‘ਬਾਦਲਾਂ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਵਿਚ ਲਗਭਗ ਸਾਰੇ ਕਾਰੋਬਾਰਾਂ ਟਰਾਂਸਪੋਰਟ, ਕੇਵਲ, ਮਾਈਨਿੰਗ, ਸ਼ਰਾਬ ਆਦਿ ‘ਤੇ ਕਬਜ਼ਾ ਕਰਕੇ ਮੋਟਾ ਪੈਸਾ ਇਕੱਠਾ ਕੀਤਾ ਹੈ’ ਇਹ ਕਹਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਆਪਣੀ ਪੂਰੀ ਤਾਕਤ ਨਾਲ ਪੈਸਾ ਇਕੱਠਾ ਕਰਨ ਲਈ ਨਿਚੋੜਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਸਿੱਖ ਕੌਮ ਦੀ ਹਿਤੈਸ਼ੀ ਨਹੀਂ ਹੈ ਕਿਉਕਿ ਬਾਦਲ ਸਰਕਾਰ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਪ੍ਰਾਪਤ ਕਰਨ ਵਿਚ ਬੁਰੀ ਤਰਾਂ ਫੇਲ੍ਹ ਰਹੀ ਹੈ।

‘ਸੱਤਾ ਵਿਚ ਆਉਣ ਤੋਂ ਬਾਅਦ ਅਸੀਂ ਇਨਕਵਾਰੀ ਕਮਿਸ਼ਨ ਬਣਾ ਕੇ ਬਾਦਲਾਂ ਦੇ ਸਾਰੇ ਗਲਤ ਕੰਮਾਂ ਦੀ ਜਾਂਚ ਕਰਨ ਲਈ ਇਨਕਵਾਰੀ ਕਮਿਸ਼ਨ ਬਣਾਵਾਂਗੇ ਅਤੇ ਕਾਨੂੰਨ ਮੁਤਾਬਿਕ ਉਨ੍ਹਾਂ ਨੂੰ ਸਜਾ ਦੇਵਾਂਗੇ’ ਕੇਜਰੀਵਾਲ ਨੇ ਇਹ ਕਹਿੰਦਿਆਂ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ-ਏ-ਸ਼ਰੀਫ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇਗੀ ਤਾਂ ਕਿ ਉਹ ਭਵਿੱਖ ਵਿਚ ਅਜਿਹਾ ਕਰਨ ਬਾਰੇ ਸੋਚ ਵੀ ਨਾ ਸਕੇ। ਕੇਜਰੀਵਾਲ ਨੇ ਫਿਰ ਤੋਂ ਕਿਹਾ ਕਿ ਮਾਇਨੀਂਗ ਦੇ ਠੇਕੇ ਅਤੇ ਬਸਾਂ ਦੇ ਪਰਮਿਟ ਜਿਹੜੇ ਬਾਦਲਾਂ ਨੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਹਾਸਿਲ ਕੀਤੇ ਹਨ ਉਹ ਵਾਪਿਸ ਲਏ ਜਾਣਗੇ ਅਤੇ ਬੇਰੋਜਗਾਰ ਨੌਜਵਾਨਾਂ ਵਿਚ ਵੰਡੇ ਜਾਣਗੇ, ਜਦੋਂ ਆਪ ਸੱਤਾ ‘ਚ ਆਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: