Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਜਗਤਾਰ ਸਿੰਘ ਤਾਰਾ ਦੀ ਜ਼ਮਾਨਤ ਵਿਰੁੱਧ ਚੰਡੀਗੜ੍ਹ ਪੁਲਿਸ ਨੇ ਅਪੀਲ ਕੀਤੀ ਦਾਇਰ

ਭਾਈ ਜਗਤਾਰ ਸਿੰਘ ਤਾਰਾ ਦੀ ਜ਼ਮਾਨਤ ਵਿਰੁੱਧ ਚੰਡੀਗੜ੍ਹ ਪੁਲਿਸ ਨੇ ਅਪੀਲ ਕੀਤੀ ਦਾਇਰ

ਚੰਡੀਗੜ੍ਹ ( 2ਫਰਵਰੀ, 2015): ਚੰਡੀਗੜ੍ਹ ਪੁਲਿਸ ਨੇ ਬੁੜੈਲ ਜੇਲ ਫਰਾਰੀ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ ਜ਼ਮਾਨਤ ਨੂੰ ਚੁਣੌਤੀ ਦੇਣ ਲਈ ਅਪੀਲ ਦਾਇਰ ਕਰ ਦਿੱਤੀ ਹੈ।ਚੰਡੀਗੜ੍ਹ ਪੁਲਿਸ ਨੈ ਜੇਲ ਫਰਾਰੀ ਕੇਸ ਵਿੱਚ ਭਾਈ ਤਾਰਾ ਦੇ ਪੁਲਿਸ ਰਿਮਾਂਡ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ।ਜੇਲ ਫਰਾਰੀ ਕੇਸ ਜ਼ਮਾਨਤਯੋਗ ਜ਼ੁਰਮ ਦੇ ਘੇਰੇ ਵਿੱਚ ਆਉਣ ਕਰਕੇ ਅਦਾਲਤ ਨੇ ਪੁਲਿਸ ਦੀ ਰਿਮਾਂਡ ਲਈ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਭਾਈ ਤਾਰਾ ਨੂੰ ਜ਼ਮਾਨਤ ਦੇ ਦਿੱਤੀ ਸੀ।

Jagtar Singh tara 1
ਭਾਈ ਜਗਤਾਰ ਸਿੰਘ ਤਾਰਾ ਅਦਾਲਤੀ ਪੇਸ਼ੀ ਦੌਰਾਨ (ਫਾਇਲ ਫੋਟੋ)

ਜੱਜ ਹਰਪ੍ਰੀਤ ਕੌਰ ਨੇ ਅਪ੍ਰੈਲ 2005 ਵਿੱਚ ਜਿਲਾ ਅਤੇ ਸ਼ੈਸ਼ਨ ਜੱਜ ਬਲਵੀਰ ਸਿੰਘ ਵੱਲੋਂ ਦਿੱਤੇ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਭਾਈ ਤਾਰਾ ਦਾ ਪੁਲਿਸ ਰਿਮਾਂਡ ਦੇਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਉਨਾਂ ‘ਤੇ ਲੱਗੇ “ਭਾਰਤ ਖਿਲਾਫ ਜੰਗ” ਛੇੜਨ ਸਮੇਤ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

ਚੰਡੀਗੜ੍ਹ ਪੁਲਿਸ ਨੇ ਹੇਠਲੀ ਅਦਾਲਤ ਵਿੱਚ ਭਾਈ ਤਾਰਾ ਦੇ ਪੁਲਿਸ ਰਿਮਾਂਡ ਦੀ ਅਰਜ਼ੀ ਖਾਰਜ਼ ਹੋਣ ਖਿਲਾਫ ਵਧੀਕ ਸ਼ੈਸ਼ਨ ਅਤੇ ਜਿਲਾ ਜੱਜ ਸ਼ਾਲਨੀ ਨਾਗਪਾਲ ਦੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ।ਚੰਡੀਗੜ੍ਹ ਪੁਲਿਸ ਨੇ ਸ਼ੈਸ਼ਨ ਜੱਜਸਾਹਮਣੇ ਦਾੲਰਿ ਆਪਣੀ ਅਪੀਲ ਵਿੱਚ ਅਦਾਲਤ ਨੂੰ ਦੱਸਿਆ ਹੈ ਕਿ ਜੇਲ ਫਰਾਰੀ ਕੇਸ ਵਿੱਚ ਦਰਜ਼ ਪਰਚੇ ਅੰਦਰ ਭਾਈ ਤਾਰਾ ‘ਤੇ “ਭਾਰਤ ਖਿਲਾਫ ਜੰਗ ਛੇੜਨ” ਦੇ ਅਜੇ ਦੋਸ਼ ਲਾਗੂ ਹਨ।

ਅਦਾਲਤ ਨੇ ਪੁਲਿਸ ਦੀ ਇਸ ਅਰਜ਼ੀ ‘ਤੇ ਭਾਈ ਤਾਰਾ ਨੂੰ ਉਸਦੇ ਵਕੀਲ ਅਮਰ ਸਿੰਘ ਚਾਹਲ ਰਾਹੀਂ ਸੰਮਨ ਭੇਜੇ ਹਨ ਅਤੇ ਇਸਤੇ ਅਗਲੀ ਸੁਣਵਾਈ 23 ਫਰਵਰੀ ਨੂੰ ਹੋਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: