Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

February 23, 2015

February 23, 2015

ਭੂਮੀ ਗ੍ਰਹਿਣ ਆਰਡੀਨੈਂਸ ਦਾ ਵਿਰੋਧ ਕਰ ਰਹੇ ਅੰਦੋਲਨਕਾਰੀ ਅੰਨਾ ਹਜ਼ਾਰੇ, ਜੋ ਕੱਲ੍ਹ ਤੋਂ ਇਸ ਸਬੰਧੀ ਦੋ ਦਿਨਾ ਧਰਨੇ ‘ਤੇ ਬੈਠਣਗੇ, ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਇਸ ਅੰਦੋਲਨ ਵਿੱਚ ਉਨ੍ਹਾਂ ਦਾ ਸਾਥ ਤਾਂ ਦੇ ਸਕਦੇ ਹਨ ਪਰ ਉਨ੍ਹਾਂ ਨਾਲ ਸਟੇਜ ਸਾਂਝੀ ਨਹੀਂ ਕਰ ਸਕਦੇ।ਉਨ੍ਹਾਂ ਨੂੰ ਆਮ ਕਾਰਕੁਨਾਂ ਨਾਲ ਹੀ ਬੈਠਣਾ ਪਵੇਗਾ।
ਉੱਤਰੀ ਦਿੱਲੀ ਦੇ ਬੁਰਾੜੀ ਪੁਲੀਸ ਥਾਣੇ ਵਿੱਚ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਤੇ ਕੁਝ ਸਮਰਥਕਾਂ ਦੀ ਪੁਲੀਸ ਨਾਲ ਹੋਈ ਝੜਪ ਦੇ ਸਬੰਧ ਵਿੱਚ ਦੋਹਾਂ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਛੇ ‘ਆਪ’ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਨੇ ਬੁੜੈਲ ਜੇਲ ਫਰਾਰੀ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ ਜ਼ਮਾਨਤ ਨੂੰ ਚੁਣੌਤੀ ਦੇਣ ਲਈ ਅਪੀਲ ਦਾਇਰ ਕਰ ਦਿੱਤੀ ਹੈ।ਚੰਡੀਗੜ੍ਹ ਪੁਲਿਸ ਨੈ ਜੇਲ ਫਰਾਰੀ ਕੇਸ ਵਿੱਚ ਭਾਈ ਤਾਰਾ ਦੇ ਪੁਲਿਸ ਰਿਮਾਂਡ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ।ਜੇਲ ਫਰਾਰੀ ਕੇਸ ਜ਼ਮਾਨਤਯੋਗ ਜ਼ੁਰਮਦ ੇ ਘਰੇਰੇ ਵਿੱਚ ਅਉਣ ਕਰਕੇ ਅਦਾਲਤ ਨੇ ਪੁਲਿਸ ਦੀ ਰਿਮਾਂਡ ਲਈ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਭਾਈ ਤਾਰਾ ਨੂ ਜ਼ਮਾਨਤ ਦੇ ਦਿੱਤੀ ਸੀ।
ਵਿਵਾਦਤ ਸੌਦਾ ਸਾਧ ਦੀ ਵਿਵਾਦਤ ਫਿਲਮ “ ਮੈਸੇਂਜਰ ਆਫ ਗੌਡ” ਇੰਟਰਨੈੱਟ ਤੇ ਇਸਦਾ ਟਰੇਲਰ ਜ਼ਾਰੀ ਹੋਣ ਦੇ ਸਮੈਂ ਤੋਂ ਹੀ ਖ਼ਬਰਾਂ ਵਿੱਚ ਹੈ। ਇਸ ਫਿਲਮ ਦਾ ਸਾਰੇ ਭਾਰਤ ਵਿੱਚ ਇੰਨੇ ਵੱਡੇ ਪੱਧਰ ‘ਤੇ ਸਿਨੇਮਾਂ ਘਰਾਂ ਵਿੱਚ ਲੱਗਣ ਨਾਲ ਹਰ ਕੋਈ ਹੈਰਾਨ ਸੀ। ਇਸਦੇ ਨਾਲ ਹੀ ਜ਼ਾਰੀ ਹੋਈਆਂ ਫਿਲਮਾਂ ਜਿਵੇ ਕਿ ਅਕਸ਼ੇ ਕੁਮਾਰ ਦੀ “ਬੇਬੀ ਅਤੇ ਰਣਬੀਰ ਕਪੂਰ ਦੀ “ਰਾਏ” ਸਾਰੇ ਭਾਰਤ ਵਿੱਚ 2500 ਤੋਂ ਵੀ ਘੱਟ ਸਿਨੇਮਾਂ ਘਰਾਂ ਵਿੱਚ ਲੱਗ ਸਕੀਆਂ, ਪਰ ਸੌਦਾ ਸਾਧ ਦੀ ਫਿਲਮ ਸਾਰੇ ਭਾਰਤ ਦੇ 4000 ਸਿਨੇਮਾਂ ਘਰਾਂ ਵਿੱਚ ਜ਼ਾਰੀ ਹੋਈ ਸੀ।ਪਰ ਜੋ ਹੋਰ ਵੀ ਜ਼ਿਅਦਾ ਹੈਰਾਨੀਜਨਕ ਖ਼ਬਰਾਂ ਹਨ , ਉਹ ਇਹ ਹਨ ਕਿ ਇਸ ਫਿਲਮ ਨੇ ਭਾਰਤ ਵਿੱਚ 100 ਕਰੋੜ ਤੋਂ ਉੱਪਰ ਕਮਾਈ ਕੀਤੀ ਹੈ।
ਇੰਗਲੈਂਡ ਦੇ ਗੁਰਦਵਾਰੇ ਹੁਣ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਇਹ ਭਾਰੀ ਗਿਣਤੀ 'ਚ ਮੂਲ ਬਰਤਾਨਵੀ ਬੇਘਰੇ ਤੇ ਗ਼ਰੀਬ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਹਨ। ਬੇਸ਼ੱਕ ਉਹ ਗੁਰਦਵਾਰਿਆਂ 'ਚ ਮੁਫ਼ਤ ਦਾ ਖਾਣਾ ਖਾਣ ਲਈ ਹੀ ਆਉਂਦੇ ਹਨ ਪਰ ਇਸੇ ਦੌਰਾਨ ਉਹ ਬਾਬੇ ਨਾਨਕ ਦੀ ਚਲਾਈ 'ਲੰਗਰ ਪ੍ਰਥਾ' ਬਾਰੇ ਜਾਣ ਕੇ ਇਸ ਦੀ ਵਡਿਆਈ ਕਰਦੇ ਨਹੀਂ ਥਕਦੇ ਅਤੇ ਨਾਲ ਹੀ ਸਿੱਖ ਧਰਮ ਬਾਰੇ ਜਾਣਨ ਲਈ ਵੀ ਉਤਸੁਕਤਾ ਵਿਖਾਉਂਦੇ ਹਨ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।