Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਡੀਡੀਸੀਏ ਵਿੱਚ ਹੋਇਆ ਕਰੋੜਾਂ ਦਾ ਘਪਲਾ; ਆਪ ਨੇ ਕੀਤੀ ਅਸਤੀਫੇ ਦੀ ਮੰਗ

ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਡੀਡੀਸੀਏ ਵਿੱਚ ਹੋਇਆ ਕਰੋੜਾਂ ਦਾ ਘਪਲਾ; ਆਪ ਨੇ ਕੀਤੀ ਅਸਤੀਫੇ ਦੀ ਮੰਗ

ਦਿੱਲੀ: ਅੱਜ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ ਅਰੋਪ ਲਗਾਇਆ ਕਿ ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਡੀਡੀਸੀਏ ਵਿੱਚ ਕਰੋੜਾ ਦਾ ਘਪਲਾ ਹੋਇਆ ਹੈ ਜਿਸ ਦੀ ਜਿੰਮੇਵਾਰੀ ਕਬੂਲਦੇ ਹੋਏ ਉਹ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇਣ।

ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਡੀਡੀਸੀਏ ਵਿੱਚ ਹੋਇਆ ਕਰੋੜਾਂ ਦਾ ਘਪਲਾ; ਆਪ ਨੇ ਕੀਤੀ ਅਸਤੀਫੇ ਦੀ ਮੰਗ
ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਡੀਡੀਸੀਏ ਵਿੱਚ ਹੋਇਆ ਕਰੋੜਾਂ ਦਾ ਘਪਲਾ; ਆਪ ਨੇ ਕੀਤੀ ਅਸਤੀਫੇ ਦੀ ਮੰਗ

ਜਿਕਰਯੋਗ ਹੈ ਕਿ ਅਰੁਣ ਜੇਤਲੀ 1999 ਤੋਂ 2013 ਤੱਕ ਦਿੱਲੀ ਅਤੇ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ।ਆਪ ਦਾ ਅਰੋਪ ਹੈ ਕਿ ਅਰੁਣ ਜੇਤਲੀ ਦੇ ਕਾਰਜਕਾਲ ਦੌਰਾਨ ਸਟੇਡੀਅਮ ਦੇ ਨਿਰਮਾਣ ਲਈ ਕੁੱਲ 24 ਕਰੋੜ ਦਾ ਬਜਟ ਸੀ, ਪਰ ਇਸ ਸਟੇਡੀਅਮ ਦੇ ਨਿਰਮਾਣ ਤੇ 114 ਕਰੋੜ ਰੁਪਏ ਖਰਚੇ ਗਏ। ਆਪ ਦਾ ਅਰੋਪ ਹੈ ਕਿ ਇਸ ਨਿਰਮਾਣ ਵਿੱਚ ਵੱਡਾ ਘਪਲਾ ਹੋਇਆ ਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਬਾਕੀ ਦੇ 90 ਕਰੋੜ ਰੁਪਏ ਕਿੱਥੇ ਗਏ?

ਆਮ ਆਦਮੀ ਪਾਰਟੀ ਨੇ ਅਰੋਪ ਲਗਾਇਆ ਕਿ ਡੀਡੀਸੀਏ ਵਿੱਚ ਪੈਸੇ ਦੇ ਲੈਣ ਦੇਣ ਵਿੱਚ ਵੱਡੇ ਘਪਲੇ ਸਾਹਮਣੇ ਆਏ ਹਨ।ਉਨ੍ਹਾਂ ਕਿਹਾ ਕਿ ਜਿਨ੍ਹਾਂ 9 ਕੰਪਨੀਆਂ ਨੂੰ ਡੀਡੀਸੀਏ ਨੇਂ ਵੱਡੀ ਰਕਮ ਦਾ ਭੁਗਤਾਨ ਕੀਤਾ ਉਨ੍ਹਾਂ ਵਿੱਚੋਂ ਪੰਜ ਕੰਪਨੀਆਂ ਦਾ ਨਿਰਦੇਸ਼ਕ ਇੱਕ ਹੀ ਹੈ ਤੇ ਉਨ੍ਹਾਂ ਪੰਜ ਕੰਪਨੀਆਂ ਦੀ ਈ-ਮੇਲ ਅਤੇ ਪਤਾ ਵੀ ਇੱਕ ਹੀ ਹੈ।ਜਿਸ ਤੋਂ ਸਾਫ ਹੈ ਕਿ ਡੀਡੀਸੀਏ ਦਾ ਪੈਸਾ ਗਲਤ ਢੰਗ ਨਾਲ ਕੁਝ ਖਾਸ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਆਪ ਨੇ ਕਿਹਾ ਕਿ ਡੀਡੀਸੀਏ ਨੇ 2 ਕੰਪਨੀਆਂ ਨੂੰ ਵੱਡੀ ਰਕਮ ਉਸ ਕੰਮ ਲਈ ਦਿੱਤੀ ਜੋ ਕਿ ਪਹਿਲਾਂ ਹੀ ਹੋ ਚੁੱਕਿਆ ਸੀ।ਆਮ ਆਦਮੀ ਪਾਰਟੀ ਨੇ ਪ੍ਰਸ਼ਾਸਨਿਕ ਢਾਂਚੇ ਵਿੱਚ ਅਤੇ ਚੋਣ ਵਿੱਚ ਹੁੰਦੀ ਘਪਲੇਬਾਜੀ ਦਾ ਅਰੋਪ ਵੀ ਲਗਾਇਆ।

ਆਪ ਵੱਲੋਂ ਇਨ੍ਹਾਂ ਅਰੋਪਾਂ ਨੂੰ ਸਾਬਿਤ ਕਰਨ ਲਈ ਕੁਝ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਹੈ।

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਮਨਮੋਹਣ ਸਿੰਘ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਕਿਹਾ ਸੀ ਕਿ ਘਪਲੇਬਾਜੀ ਲਈ ਸਮੂਹਿਕ ਜਿੰਮੇਵਾਰੀ ਹੁੰਦੀ ਹੈ ਇਸ ਲਈ ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਹੋਏ ਇਨ੍ਹਾਂ ਘਪਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਅਰੁਣ ਜੇਤਲੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤਾਂ ਕਿ ਇਸ ਮਸਲੇ ਵਿੱਚ ਨਿਰਪੱਖ ਜਾਂਚ ਹੋ ਸਕੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਜਿਕਰਯੋਗ ਹੈ ਕਿ 1783 ਈਸਵੀ ਵਿਚ ਜਦੋਂ ਬਾਬਾ ਬਘੇਲ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਦਿੱਲੀ ਫਤਹਿ ਕੀਤੀ ਸੀ ਤਾਂ ਉਸ ਸਮੇਂ ਇੱਥੇ ਸਿੱਖਾਂ
ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: