ਸਿੱਖ ਜਥਾ ਮਾਲਵਾ ਵਲੋਂ ਗੁਰਮਤਿ ਸਮਾਗਮ ਭਲਕੇ
July 28, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ- ਸਿੱਖ ਜਥਾ ਮਾਲਵਾ ਵਲੋਂ ਸਿੱਖ ਜੋੜ ਮੇਲਿਆਂ ਦੀ ਰਵਾਇਤ ਅਨੁਸਾਰ ਗੁਰਮਤਿ ਵਿਚਾਰਾਂ ਕਰਨ ਅਤੇ ਪ੍ਰਭੂ ਜਸ ਵਿੱਚ ਜੁੜਨ ਲਈ ਗੁਰਮਤਿ ਸਮਾਗਮ ਉਲੀਕਿਆ ਗਿਆ ਹੈ। ਇਹ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ੨੯ ਜੁਲਾਈ ੨੦੨੩ ਨੂੰ ਸ਼ਾਮ ੭ ਵਜੇ ਤੋਂ ਗੁਰਦੁਆਰਾ ਗੁਰੂਸਰ ਸਾਹਿਬ, ਨਗਰ ਭਿੰਡਰਾਂ (ਨੇੜੇ ਸੰਗਰੂਰ) ਵਿਖੇ ਕਰਵਾਇਆ ਜਾ ਰਿਹਾ ਹੈ।
ਪ੍ਰਬੰਧਕਾਂ ਵਲੋਂ ਸਮੂਹ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਦੀ ਸਨਿਮਰ ਬੇਨਤੀ ਕੀਤੀ ਹੈ ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Gurmat samagam, Sikh Jatha Malwa