Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Sikh Jatha Malwa

Sikh Jatha Malwa

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਹੈ।
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ ਦੇ ਮੁਖੀਆਂ ਦੀ ਜਵਾਬਦੇਹੀ ਤੈਅ ਕਰਨ ਅਤੇ ਅਕਾਲ ਤਖਤ ਸਾਹਿਬ ਤੋਂ ਪੱਕਾ ਵਿਧੀ-ਵਿਧਾਨ ਤੈਅ ਕਰਨ ਦੀ ਮੰਗ ਕੀਤੀ।
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਨਾਲ ਜੁੜੇ ਮਾਮਲਿਆਂ ਬਾਰੇ ਫੈਸਲੇ ਸਿਰਫ਼ ਗੁਰੂ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਕੀਤੇ ਜਾਣੇ ਚਾਹੀਦੇ ਹਨ।
ਭਵਾਨੀਗੜ੍ਹ ਵਿਖੇ ਆਯੋਜਿਤ 7 ਦਿਨਾਂ ਸਿਖਲਾਈ ਪੜਾਅ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪੜਾਅ ਦੌਰਾਨ ਕਰੀਬ 50 ਸਿਖਿਆਰਥੀਆਂ ਨੇ ਗੁਰਬਾਣੀ ਕੰਠ ਅਭਿਆਸ, ਸਸਤ੍ਰ ਵਿਦਿਆ, ਘੋੜਸਵਾਰੀ, ਸੰਗੀਤ ਵਿਦਿਆ ਅਤੇ ਨਿਸ਼ਾਨੇਬਾਜ਼ੀ ਸਮੇਤ ਵੱਖ-ਵੱਖ ਰਵਾਇਤੀ ਸਿੱਖ ਵਿਦਿਆਵਾਂ ਦੀ ਸਿਖਲਾਈ ਪ੍ਰਾਪਤ ਕੀਤੀ। ਇਹ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ, ਗੁਰਮਤਿ ਅਤੇ ਪੰਥਕ ਰਵਾਇਤਾਂ ਨਾਲ ਜੋੜਨ ਲਈ ਕੀਤਾ ਗਿਆ।
ਸਿੱਖ ਜਥਾ ਮਾਲਵਾ ਵੱਲੋਂ ਇਲਾਕੇ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਪਾਤਿਸਾਹੀ ਨੌਵੀਂ ਭਵਾਨੀਗੜ੍ਹ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਪਾਤਿਸਾਹੀ ਨੌਵੀਂ ਭਵਾਨੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ।
ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀ ਨਕਲ ਲਾਹ ਕੇ ਪਰਦੇ ’ਤੇ ਫ਼ਿਲਮਾਂ ਰਾਹੀਂ ਵਿਖਾਉਣ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਰਫ਼ਤਾਰ ਫੜ ਰਿਹਾ ਹੈ। ਸਿੱਖਾਂ ਦੇ ਵੱਡੇ ਹਿੱਸੇ ਦੀ ਤਰਜ਼-ਏ-ਜ਼ਿੰਦਗੀ ਆਪਣੇ ਰਵਾਇਤੀ ਤਰੀਕਾਕਾਰ ਨਾਲੋਂ ਵੱਡੀ ਵਿੱਥ ’ਤੇ ਹੋਣ ਕਰਕੇ ਇਸ ਦੀ ਗੰਭੀਰਤਾ ਅਤੇ ਗੁੰਝਲਤਾ ਨੂੰ ਸਮਝਣ ਅਤੇ ਮਹਿਸੂਸ ਕਰਨ ਵਿੱਚ ਦਿੱਕਤ ਆ ਰਹੀ ਹੈ। ਜਿਸ ਦੇ ਸਿੱਟੇ ਵਜੋਂ ਸਿੱਖਾਂ ਵਿੱਚ ਹੀ ਇੱਕ ਹਿੱਸਾ ਸ਼ਹੀਦਾਂ ਦੀ ਨਕਲ ਲਾਹੁਣ ਨੂੰ ਪ੍ਰਚਾਰ ਮੰਨ ਰਿਹਾ ਹੈ ਅਤੇ ਇੱਕ ਹਿੱਸਾ ਆਪਣੇ ਰਵਾਇਤੀ ਤਰੀਕਾਕਾਰ ਤੋਂ ਸੇਧ ਲੈਂਦਿਆਂ ਇਸ ਨੂੰ ਸ਼ਹੀਦਾਂ ਦੇ ਅਦਬ ਨੂੰ ਢਾਹ ਲਾਉਣ ਦਾ ਬੱਜਰ ਕੁਰਾਹਾ ਮੰਨ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੈਦਾ ਹੋਏ ਮੌਜੂਦਾ ਹਾਲਾਤਾਂ ਦੇ ਦਰਮਿਆਨ ਸਿੱਖ ਜਥੇਬੰਦੀਆਂ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ।
ਮਸਤੂਆਣਾ ਸਾਹਿਬ ਜੋੜ ਮੇਲੇ ਦੇ ਮਾਹੌਲ ਵਿੱਚ ਆਈ ਸਿਫਤੀ ਤਬਦੀਲੀ ਤੋਂ ਕੁਝ ਕੁ ਸਖਸ਼ ਨਾ-ਖੁਸ਼ ਹਨ ਜੋ ਨਹੀਂ ਚਾਹੁੰਦੇ ਕਿ ਇੱਥੋਂ ਦਾ ਮਹੌਲ ਗੁਰਮਤਿ ਅਨੁਸਾਰੀ ਹੋਵੇ। ਉਹਨਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ/ਗਲਤ ਜਾਣਕਾਰੀ ਅਤੇ ਉਸ ਸਬੰਧੀ ਅਸਲ ਸਚਾਈ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ।
ਸਿੱਖ ਧਾਰਮਿਕ ਜੋੜ-ਮੇਲੇ ਇੱਕ ਸਮੇਂ ਆਤਮਿਕ ਅਤੇ ਧਾਰਮਿਕ ਰੰਗਤ ਨਾਲ ਭਰਪੂਰ ਹੁੰਦੇ ਸਨ। ਗੁਰਬਾਣੀ ਪਾਠ, ਕੀਰਤਨ, ਢਾਢੀਆਂ ਤੇ ਕਵੀਸ਼ਰਾਂ ਰਾਹੀਂ ਸਿੱਖ ਇਤਿਹਾਸ ਦੇ ਪ੍ਰਸੰਗਾਂ ਦਾ ਗਾਇਨ, ਕਥਾ-ਵਾਰਤਾ, ਕਵੀ ਦਰਬਾਰ, ਸੇਵਾ ਕਾਰਜ ਅਤੇ ਸਿੱਖ ਜਥਿਆਂ ਵਿਚਕਾਰ ਪੰਥਕ ਮਸਲਿਆਂ ’ਤੇ ਵਿਚਾਰ-ਵਟਾਂਦਰਾ—ਇਹ ਸਭ ਜੋੜ-ਮੇਲਿਆਂ ਦੀ ਅਸਲ ਰੂਹ ਹੁੰਦੀ ਸੀ।
ਦਸੰਬਰ 2025 ਵਿਚ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ, ਸਿੱਖ ਸ਼ਹੀਦਾਂ ਅਤੇ ਮਹਾਨ ਗੁਰਸਿੱਖਾਂ ਦੇ ਕਿਰਦਾਰਾਂ ਨੂੰ ਵਿਖਾਉਂਦੀਆਂ ਫਿਲਮਾਂ/ਐਨੀਮੇਸ਼ਨਾਂ ਉੱਤੇ ਮੁਕੰਮਲ ਰੋਕ ਲਗਾਈ ਗਈ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।