ਚੰਡੀਗੜ੍ਹ –  ਸਿੱਖ ਜਥਾ ਮਾਲਵਾ ਵਲੋਂ ਨਗਰ ਕਨੋਈ ਦੀ ਸੰਗਤ ਦੇ ਸਹਿਯੋਗ ਨਾਲ ਹੱਕ, ਸੱਚ, ਨਿਆ ਲਈ ਜੂਝ ਰਹੇ ਜੀਆਂ ਦੀ ਚੜਦੀਕਲਾ ਅਤੇ ਫਤਿਹਯਾਬੀ ਦੇ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ।

ਸਮਾਗਮ ਦੀ ਇਕ ਤਸਵੀਰ

ਸਮਾਗਮ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਹਾਜਰੀ ਭਰੀ ਜਿੰਨਾਂ ਵਿਚ ਭਾਈ ਕੇਵਲ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ ਬਖੋਪੀਰ ਵਾਲੇ ਅਤੇ ਬੀਬੀ ਅੰਮ੍ਰਿਤ ਕੌਰ ਜਵਾਹਰਕੇ ਦੇ ਜਥੇ ਨੇ ਤੰਤੀ ਸਾਜਾਂ ਨਾਲ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।

ਭਾਈ ਮਲਕੀਤ ਸਿੰਘ ਭਵਾਨੀਗੜ

ਭਾਈ ਮਲਕੀਤ ਸਿੰਘ ਭਵਾਨੀਗੜ ਨੇ ਆਪਣੇ ਸੰਬੋਧਨ ਵਿਚ ਇਤਹਾਸਿਕ ਪੱਖ ਤੋਂ ਅਜਿਹੇ ਪੁਰਬਾਂ ਨੂੰ ਮਨਾਉਣ ਦੇ ਤਰੀਕੇ ਅਤੇ ਸਿੱਖ ਸੰਗਤ ਦੇ ਇਤਿਹਾਸਕ ਅਮਲ ਅਤੇ ਹੁਣ ਦੇ ਅਮਲਾਂ ਦੇ ਪਾੜੇ ਸਬੰਧੀ ਹਵਾਲਿਆਂ ਨਾਲ ਅਹਿਮ ਨੁਕਤੇ ਉਭਾਰੇ। ਉਨ੍ਹਾਂ ਦੱਸਿਆ ਕਿ ਹੁਣ ਦੇ ਸਮੇਂ ਬੰਦੀ ਸਿੰਘਾਂ ਸਬੰਧੀ ਸਿੱਖਾਂ ਨੂੰ ਆਪਣੇ ਅਮਲ ਦੀ ਪੜਚੋਲ ਕਰਦਿਆਂ ਗਵਾਲੀਅਰ ਦੇ ਕਿਲ੍ਹੇ ਵਿਚ ਸਤਿਗੁਰਾਂ ਦੀ ਬੰਦੀ ਵਕਤ ਸਤਿਗੁਰਾਂ ਦਾ ਅਮਲ ਅਤੇ ਸਿੱਖ ਸੰਗਤ ਦੇ ਅਮਲ ਤੋਂ ਸੇਧ ਲੈਣੀ ਚਾਹੀਦੀ ਹੈ। ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦਿੰਦਿਆਂ ਸਾਨੂੰ ਵੋਟ ਸਿਆਸਤ ਦੀਆਂ ਟਿਕਟਾਂ ਤੋਂ ਉਪਰ ਉੱਠ ਕੇ ਉਹਨਾਂ ਦੇ ਰੁਤਬੇ ਅਤੇ ਸਨਮਾਨਾਂ ਦੇ ਰੁਤਬਿਆਂ ਸਬੰਧੀ ਵੀ ਇਤਿਹਾਸ ਤੋਂ ਸੇਧ ਲੈ ਕੇ ਗੰਭੀਰ ਪੜਚੋਲ ਕਰਨੀ ਚਾਹੀਦੀ ਹੈ।

ਭਾਈ ਹਰਜਿੰਦਰ ਸਿੰਘ ਮਾਝੀ

ਉਨ੍ਹਾਂ ਬੋਲਦਿਆਂ ਦੱਸਿਆ ਕਿ ਪੰਥ ਕਿਵੇਂ ਆਪਣੇ ਜੋੜ ਮੇਲਿਆਂ ਵਿਚ ਇਕੱਤਰ ਹੁੰਦਾ ਸੀ ਅਤੇ ਦਰਪੇਸ਼ ਮਸਲਿਆਂ ਸਬੰਧੀ ਫੈਸਲੇ ਕਰਦਾ ਸੀ ਅਤੇ ਹੁਣ ਦੇ ਸਮੇਂ ਜੋੜ ਮੇਲਿਆਂ ਦੇ ਮਹੌਲ ਨੂੰ ਕਿਵੇਂ ਪੰਥਕ ਰਵਾਇਤ ਅਨੁਸਾਰ ਸੁਰਜੀਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਿੱਖ ਜਥਾ ਮਾਲਵਾ ਵਲੋਂ ਜਾਰੀ ਦਸਤਾਵੇਜ਼ ‘ਤੱਥ ਅਤੇ ਭਵਿੱਖ’ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਬੀਤੇ ਸਾਲਾਂ ਤੋਂ ਸੰਗਤਾਂ ਵਲੋਂ ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦੇ ਮਹੌਲ ਵਿੱਚ ਸੁਧਾਰ ਕੀਤੇ ਗਏ ਅਤੇ ਲਿਖਤੀ ਰੂਪ ਵਿੱਚ ਸਾਰਾ ਇਤਿਹਾਸ ਸੰਭਾਲਿਆ ਹੈ।

 

Mastuana Sahib Jor Mela: Facts, Reforms and the Way Forward
‘ਮਸਤੂਆਣਾ ਸਾਹਿਬ ਜੋੜ ਮੇਲੇ ਦੇ ਸੁਧਾਰ ਤੱਥ ਤੇ ਭਵਿੱਖ’ ਦਸਤਾਵੇਜ਼ ਜਾਰੀ ਕਰਦੇ ਹੋਏ ਪ੍ਰਬੰਧਕ

ਪ੍ਰਮੁੱਖ ਸਿੱਖ ਸਖਸ਼ੀਅਤਾਂ ਵਲੋਂ ਇਹ ਦਸਤਾਵੇਜ ਗੁਰੂ ਸਾਹਿਬ ਅਤੇ ਸੰਗਤ ਦੀ ਹਜ਼ੂਰੀ ਵਿਚ ਜਾਰੀ ਕੀਤਾ ਗਿਆ। ਸਮਾਗਮ ਦੌਰਾਨ ਸਮੂਹ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਸੇਵਾਵਾਂ ਕੀਤੀਆਂ ਅਤੇ ਸੰਗਤ ਵਲੋਂ ਭਰਪੂਰ ਹਾਜ਼ਰੀ ਭਰੀ ਗਈ। ਅੰਤ ਵਿੱਚ ਗੁਰੂ ਦੇ ਵਜ਼ੀਰ, ਪ੍ਰਮੁੱਖ ਸਖਸ਼ੀਅਤਾਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਪਿੰਡ ਦੀ ਸੰਗਤ ਦੇ ਨਾਲ ਨਾਲ ਗਿਆਨੀ ਰਣਜੀਤ ਸਿੰਘ ਜੀ ਦਮਦਮੀ ਟਕਸਾਲ, ਭਾਈ ਹਰਜਿੰਦਰ ਸਿੰਘ ਮਾਝੀ, ਜਥੇ. ਗੁਰਨੈਬ ਸਿੰਘ ਰਾਮਪੁਰਾ, ਭਾਈ ਗੁਰਸੇਵਕ ਸਿੰਘ ਸੰਗਰੂਰ, ਭਾਈ ਦਲੀਪ ਸਿੰਘ ਭੂਰੇ, ਭਾਈ ਸਤਪਾਲ ਸਿੰਘ, ਕਰਨਬੀਰ ਸਿੰਘ ਮਾਨ, ਭਾਈ ਰਾਏ ਸਿੰਘ ਸੰਗਰੂਰ, ਭਾਈ ਮਨਦੀਪ ਸਿੰਘ ਸੂਲਰ, ਬਾਬਾ ਕੇਵਲ ਸਿੰਘ, ਭਾਈ ਪ੍ਰੀਤਮ ਸਿੰਘ ਅਤੇ ਬੇਅੰਤ ਸਿੰਘਾਂ ਅਤੇ ਮਾਈਆਂ ਬੀਬੀਆਂ ਨੇ ਹਾਜ਼ਰੀ ਭਰੀ।

ਜਾਰੀ ਦਸਤਾਵੇਜ਼ ਪੜ੍ਹੋ – 

Comments

comments