Tag Archive "mastuana-sahib-jor-mela"

ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦੀ ਨੁਹਾਰ ਵਿਚ ਕੀ-ਕੀ ਸੁਧਾਰ ਹੋਏ ਹਨ ਤੇ ਕਿਵੇਂ?

ਸੰਤ ਅਤਰ ਸਿੰਘ ਮਸਤੂਆਣਾ ਦੀ ਯਾਦ ਵਿਚ ਮਸਤੂਆਣਾ ਸਾਹਿਬ ਵਿਖੇ 30 ਜਨਵਰੀ ਤੋਂ 1 ਫਰਵਰੀ ਤੱਕ ਸਲਾਨਾ ਜੋੜਮੇਲਾ ਜੁੜਦਾ ਹੈ। ਇਸ ਦਸਤਾਵੇਜ਼ੀ ਵਿਚ 2024 ਦੇ ਜੋੜ-ਮੇਲੇ ਦੇ ਮਹੌਲ ਵਿਚ ਹੋਏ ਸਾਕਾਰਾਤਮਿਕ ਸੁਧਾਰ ਨੂੰ ਦਰਸਾਇਆ ਗਿਆ ਹੈ।

ਇਸ ਵਾਰ ਕਿਵੇਂ ਰਿਹਾ ਮਸਤੂਆਣਾ ਸਾਹਿਬ ਜੋੜ ਮੇਲੇ ਦਾ ਪਹਿਲਾ ਦਿਨ ?

ਪਿਛਲੇ ਕੁਝ ਮਹੀਨਿਆਂ ਤੋਂ ਮਸਤੁਆਣਾ ਸਾਹਿਬ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਲਈ ਸਿੱਖ ਸੰਗਤ ਨੇ ਮੁਹਿੰਮ ਵਿੱਡੀ ਸੀ ਕਿ ਹਦੂਦ ਅੰਦਰ ਗੁਰਮਤਿ ਅਨੁਸਾਰ ਨਾ ਹੋਣ ਵਾਲੀਆਂ ਦੁਕਾਨਾਂ ਨਾ ਲੱਗਣ ਤੇ ਝੂਲੇ ਤੇ ਸਪੀਕਰ ਆਦਿ ਨਾ ਲੱਗਣ।

ਮਸਤੂਆਣਾ ਸਾਹਿਬ ਵਿਖੇ ਹੋਈ ਜੋੜ ਮੇਲਿਆਂ ਨੂੰ ਗੁਰਮਤ ਅਨੁਸਾਰ ਮਨਾਉਣ ਦੀ ਮੁਹਿੰਮ ਸ਼ੁਰੂ

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਯਾਦ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਜਾ ਰਹੇ ਜੋੜ ਮੇਲੇ ਸਬੰਧੀ ਸੰਗਤ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਜੋੜ ਮੇਲਾ ਗੁਰਮਰਿਯਾਦਾ ਅਨੁਸਾਰ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲਾ ਗੁਰਮਰਿਯਾਦਾ ਅਨੁਸਾਰ ਮਨਾਇਆ ਜਾਵੇਗਾ

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਯਾਦ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਜਾ ਰਹੇ ਜੋੜ ਮੇਲੇ ਸਬੰਧੀ ਸੰਗਤ ਅਤੇ ਪ੍ਰਬੰਧਕਾਂ ਨੇ ਅੱਜ ਸਾਂਝੀ ਪੱਤਰਕਾਰ ਮਿਲਣੀ ਦੌਰਾਨ ਜੋੜ ਮੇਲੇ ਦੇ ਮਹੌਲ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਬਾਬਤ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। 30, 31 ਜਨਵਰੀ ਅਤੇ 1 ਫਰਵਰੀ ਨੂੰ ਹਰ ਸਾਲ ਮਸਤੂਆਣਾ ਸਾਹਿਬ ਵਿਖੇ ਜੋੜ ਮੇਲਾ ਹੁੰਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਉਂ ਸੰਗਤ ਹਾਜਰੀ ਭਰਦੀ ਹੈ।

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸਨ ਕਿ ਸੰਗਤ ਸਮਰੱਥ ਹੈ, ਚਾਹੇ ਤਾਂ ਸਾਰੇ ਰਿਵਾਜ ਬਦਲ ਸਕਦੀ ਹੈ। ਸੰਗਤ ਨੇ ਆਪਣਾ ਰੁਤਬਾ ਪਛਾਣਿਆਂ ਤੇ ਆਪਣੇ ਅਮਲ ਰਾਹੀਂ ਇਹ ਸਾਬਤ ਕੀਤਾ ਕਿ ਸੰਗਤ ਸਮਰੱਥ ਹੈ।

ਜੋੜ ਮੇਲ ਨੂੰ ਗੁਰਮਰਿਯਾਦਾ ਅਨੁਸਾਰ ਮਨਾਉਣ ਸਬੰਧੀ ਮਤਾ ਪਾਸ

ਅਕਾਲ ਕਾਲਜ ਕੌਂਸਲ ਵੱਲੋਂ ਮਤਾ ਪਾਉਂਦਿਆਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਾਲਾਨਾ ਜੋੜ ਮੇਲ ਦੌਰਾਨ ਹਰ ਇਕ ਪੰਡਾਲ ਦੇ ਸਪੀਕਰਾਂ ਦੀ ਅਵਾਜ਼ ਸਿਰਫ਼ ਪੰਡਾਲ ਤੱਕ ਸੀਮਤ ਰੱਖਣ ਦਾ ਪ੍ਰਬੰਧ ਕੀਤਾ ਜਾਵੇ।

ਮਸਤੂਆਣਾ ਸਾਹਿਬ ਦੇ ਮੁਖੀ ਪ੍ਰਬੰਧਕਾਂ ਨੂੰ ਸੰਗਤ ਵਲੋਂ ਹੁਕਮ: ਜੋੜ-ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਹੋਵੇ

ਸਿੱਖ ਜਥਾ ਮਾਲਵਾ ਵੱਲੋਂ ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਬਣਾਉਣ ਲਈ ਜੋੜ ਮੇਲੇ ਦੇ ਪ੍ਰਬੰਧਕਾਂ ਨੂੰ 50 ਪਿੰਡਾਂ/ਥਾਵਾਂ ਦੀ ਸੰਗਤ ਵੱਲੋਂ ਕੀਤੇ ਗਏ ਮਤਿਆਂ ਦੇ ਅਧਾਰ ਉੱਤੇ ਸੰਗਤ ਦਾ ਹੁਕਮ ਸੁਣਾਇਆ ਗਿਆ ਹੈ। ਪ੍ਰਬੰਧਕਾਂ ਨੇ ਸੰਗਤ ਦੇ ਇਸ ਹੁਕਮ ਬਾਰੇ ...