ਇਹ ਗੱਲ ਨੇਰ ਚੌਂਕ (ਜਿਲ੍ਹਾ ਮੰਡੀ) ਹਿਮਾਚਲ ਪ੍ਰਦੇਸ਼ ਦੀ ਹੈ। ਨਵੰਬਰ ’84 ਦੀ ਨਸਲਕੁਸ਼ੀ ਦੌਰਾਨ ਹਿੰਸਕ ਹਜੂਮ ਨੇ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਕੇ ਨਿਸ਼ਾਨ ਸਾਹਿਬ ਨੂੰ ਅੱਗ ਲਗਾ ਦਿੱਤੀ। ਸ. ਟਹਿਲ ਸਿੰਘ ਨੇ ਗੁਰੂ ਸਾਹਿਬ ਦਾ ਓਟ ਆਸਰਾ ਤੱਕ ਕੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਅੱਗ ਬਾਲ ਲਈ ਤੇ ਕਿਰਪਾਨਾਂ ਤੇ ਖੁਰਚਣੇ ਤਪਾ ਕੇ ਲਾਲ ਕਰ ਲਏ। ਇਹ ਇਕੱਲਾ ਸਿੰਘ ਦੋ ਦਿਨ ਹਿੰਸਕ ਭੀੜਾਂ ਨੂੰ ਭਜਾਉਂਦਾ ਰਿਹਾ ਤੇ ਗੁਰਦੁਆਰਾ ਸਾਹਿਬ ਦੀ ਰਾਖੀ ਕਰਦਾ ਰਿਹਾ।
ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ 1984 ਦਸਤਾਵੇਜ਼ੀ ਲੜੀ ਤਹਿਤ ਅੱਜ ਤੁਹਾਡੇ ਨਾਲ ਨੇਰ ਚੌਂਕ ਦੀ ਇਹ ਅਣਕਹੀ ਤੇ ਅਣਸੁਣੀ ਦਾਸਤਾਨ ਸਾਂਝੀ ਕਰ ਰਹੇ ਹਾਂ।
ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।