Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Akali-Siyasat-Book-on-100-years-History-of-Shiromani-Akali-Dal

ਕਿਤਾਬ ਪੜਚੋਲ: ਅਕਾਲੀ ਸਿਆਸਤ- ਤੱਥਾਂ, ਤਰੀਕਾਂ ਅਤੇ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਸਦੀ ਭਰ ਦਾ ਇਤਿਹਾਸ

ਕਿਤਾਬ ਪੜਚੋਲ: ਅਕਾਲੀ ਸਿਆਸਤ- ਤੱਥਾਂ, ਤਰੀਕਾਂ ਅਤੇ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਸਦੀ ਭਰ ਦਾ ਇਤਿਹਾਸ

ਬਸਤੀਵਾਦੀ ਸ਼ਾਸਨ ਦੇ ਪੱਕੇ ਪੈਰੀਂ ਹੁੰਦਿਆਂ ਹੀ ਜਦ ਪੰਜਾਬ ਦੇ ਵਿਹੜੇ ‘ਆਧੁਨਿਕਤਾ’ ਨੇ ਪੈਰ ਧਰਿਆ ਤਾਂ ਜਿਥੇ ਇਸ ਨੇ ਹੋਰਨਾਂ ਭਾਈਚਾਰਿਆਂ ਨੂੰ ਆਪਣੇ ਪ੍ਰਭਾਵ ਥੱਲੇ ਲਿਆਂਦਾ ਓਥੇ ਸਿੱਖਾਂ ਉੱਪਰ ਵੀ ਗਹਿਰਾ ਅਸਰ ਪਿਆ। ਸਿੰਘ ਸਭਾ ਲਹਿਰ ਅਤੇ ਖਾਲਸਾ ਦੀਵਾਨ ਆਦਿ ਸੰਸਥਾਵਾਂ ਇਸੇ ਪ੍ਰਭਾਵ ਦਾ ਨਤੀਜਾ ਸਨ । ਓਪਰੋਕਤ ਸੰਸਥਾਵਾਂ ਦੀ ਪੈੜ ਨੱਪਦਿਆਂ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਾਉਂਦਿਆਂ ਦੋ ਹੋਰ ਮਹੱਤਵਪੂਰਨ ਸੰਸਥਾਵਾਂ ਨੇ 1920 ਤੋਂ 1925  ਦੇ ਵਿਚਕਾਰ ਆਪਣਾ ਅਕਾਰ ਧਾਰਿਆ । ਇਹ ਸਨ: “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ”

ਇਹ ਸੰਸਥਾਵਾਂ ਸਦੀ ਲੰਮਾ ਸਫ਼ਰ ਤੈਅ ਕਰਕੇ ਅੱਜ ਵੀ ਸਿੱਖਾਂ ਦੀਆਂ ਮਹੱਤਵਪੂਰਨ ਸੰਸਥਾਵਾਂ ਹਨ । ਇਹਨਾਂ ਸੰਸਥਾਵਾਂ ਦੇ ਇਸ ਸਫ਼ਰ ਦੀਆਂ ਬਾਤਾਂ ਬਹੁਤ ਸਾਰੇ ਲੇਖਕਾਂ ਨੇ ਬੀਤੇ ਵਿਚ ਪਾਈਆਂ ਹਨ। ਭਾਵੇਂ ਕਿ ਬਹੁਤੀਆਂ ਕਿਤਾਬਾਂ ਓਪਰੋਕਤ ਸੰਸਥਾਵਾਂ ਦਾ ਉਪਭਾਵਕ ਗੁਣਗਾਣ ਹੀ ਕਰਦੀਆਂ ਹਨ । ਫਿਰ ਵੀ ਕਿਉਂਕਿ ਇਹਨਾਂ ਸੰਸਥਾਵਾਂ ਨੇ ਸਿੱਖਾਂ ਉਪਰ ਸਦੀ ਲੰਮੇ ਸਮੇਂ ਅੰਦਰ ਗਹਿਰਾ ਅਸਰ ਪਾਇਆ ਸੋ ਇਹ ਚਿਰਕਾਲੀ ਲੋੜ ਮਹਿਸੂਸ ਹੋ ਰਹੀ ਸੀ ਕਿ ਕੋਈ ਕਿਤਾਬ ਇਹਨਾਂ ਬਾਰੇ ਗਹਿਰ ਗੰਭੀਰ ਅਧਿਐਨ ਪਾਠਕਾਂ ਸਨਮੁੱਖ ਰੱਖੇ। ਜਿਸ ਵਿਚ ਇਹਨਾਂ ਸੰਸਥਾਵਾਂ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਨੂੰ ਬਾਰੀਕ ਨਜ਼ਰ ਨਾਲ ਪਰਖਦਿਆਂ ਸਮੇਂ-ਸਮੇਂ ਆਏ ਉਤਰਾਵਾਂ ਚੜਾਵਾਂ ਦੀ ਕੋਈ ਪੁਖਤਾ ਜਾਣਕਾਰੀ ਸਾਹਮਣੇ ਆ ਸਕੇ।

ਹਥਲੀ ਕਿਤਾਬ “ਅਕਾਲੀ ਸਿਆਸਤ- ਤੱਥਾਂ, ਤਰੀਕਾਂ ਅਤੇ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਸਦੀ ਭਰ ਦਾ ਇਤਿਹਾਸ” ਨੂੰ ਪੜ੍ਹਦਿਆਂ ਇਹ ਮਹਿਸੂਸ ਹੋਇਆ ਕਿ ਇਸ ਕਿਤਾਬ ਦੇ ਕਰਤਾ ਸਰਦਾਰ ਕੰਵਰਜੀਤ ਸਿੰਘ ਸਿੱਧੂ ਨੇ ਸਾਡੀ ਇਸ ਚਿਰਕਾਲੀ ਲੋੜ ਨੂੰ ਪੂਰਾ ਕੀਤਾ ਹੈ । ਸਰਦਾਰ ਕੰਵਰਜੀਤ ਸਿੰਘ ਸਿੱਧੂ ਭਾਵੇਂ ਕਿ ਪਹਿਲਾਂ ਵੀ ਕਾਫੀ ਪੁਸਤਕਾਂ ਦੇ ਚੁੱਕੇ ਹਨ । ਪਰ ਉਹਨਾਂ ਪੁਸਤਕਾਂ ਦਾ ਖੇਤਰ ਨਿਰੋਲ ਸਾਹਿਤਕ ਰਿਹਾ। ਪਰ ਇਤਿਹਾਸ ਨਾਲ ਸਬੰਧਿਤ ਪੁਸਤਕ ਨੂੰ ਇਸ ਕਦਰ ਬਹੁਤ ਮਿਹਨਤ ਨਾਲ ਅਕਾਰ ਦੇਣ ਸਦਕਾ ਲੇਖਕ ਦੀ ਬਹੁਪੱਖੀ ਪ੍ਰਤਿਭਾ ਸਾਹਮਣੇ ਆਉਂਦੀ ਹੈ । ਇਹ ਸ਼ਾਇਦ ਤਾਂ ਹੀ ਸੰਭਵ ਹੋ ਸਕਿਆ ਕਿ ਲੇਖਕ ਆਪਣੀ ਅੱਲੜ ਵਰੇਸ ਤੋਂ ਹੀ ਸਾਹਿਤ, ਇਤਿਹਾਸ ਔਰ ਸਿਆਸੀ ਗਤੀਵਿਧੀਆਂ ਦਾ ਗੰਭੀਰ ਪਾਠਕ ਰਿਹਾ। ਸੋ ਉਹਨਾਂ ਦੇ ਇਸ ਅਧਿਐਨ ਚੋਂ ਹੀ ਇਸ ਕਿਤਾਬ ਨੇ ਜਨਮ ਲਿਆ । ਕਿਤਾਬ ਦੀ ਝੋਲੀ ਵਿਚ ਗੁਣਾਂ ਦਾ ਪੱਲੜਾ ਭਾਰੀ ਹੈ ਤੇ ਔਗੁਣਾਂ ਦੀ ਕਿਤੇ ਕਿਤੇ ਝਾਤ।

Akali-Siyasat-Book-on-100-years-History-of-Shiromani-Akali-Dal
ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ

597ਵੇਂ ਪੰਨਿਆਂ ਦੀ ਇਸ ਕਿਤਾਬ ਦੇ 5 ਭਾਗ ਹਨ ਜੋ ਕਿ ਅਕਾਲੀ ਸਿਆਸਤ ਦੇ ਜਨਮ ਤੋਂ ਲੈ ਕੇ ਹੁਣ ਤੱਕ ਆਏ ਵੱਖ ਵੱਖ ਪੜਾਵਾਂ ਅਨੁਸਾਰ ਵਿਉਂਤੇ ਗਏ ਹਨ। ਇਸਤੋਂ ਇਲਾਵਾ 65 ਅੰਤਿਕਾਵਾਂ ਹਨ ਜਿਨ੍ਹਾਂ ਵਿਚ ਵੱਖ ਵੱਖ ਸਮੇਂ ਪੇਸ਼ ਹੋਏ ਮਤੇ, ਚਿੱਠੀਆਂ ਜਾਂ ਹੋਰ ਦਸਤਾਵੇਜ ਆਪਣੇ ਅਸਲ ਰੂਪ ਵਿਚ ਦਰਜ ਹਨ ਤਾਂ ਜੋ ਪਾਠਕ ਉਹਨਾਂ ਤੋਂ ਜਾਣੂ ਹੋ ਕੇ ਸਹੀ ਜਾਣਕਾਰੀ ਲੈ ਸਕਣ। ਇਹ ਕਿਤਾਬ ਆਪਣੇ ਸਿਰਲੇਖ ਅਨੁਸਾਰ ਹੀ ਤਰੀਕਾਂ ਅਨੁਸਾਰ ਚੱਲਦੀ ਹੋਈ ਤੱਥਾਂ ਅਤੇ ਦਸਤਾਵੇਜ਼ਾਂ ਦੀ ਬਾਤ ਪਾਉਂਦੀ ਹੈ। ਹੋ ਸਕਦਾ ਕੁੱਝ ਪਾਠਕਾਂ ਨੂੰ ਤਰੀਕਾਂ ਦੀ ਇਹ ਭਰਮਾਰ ਉਕਤਾਊ ਲੱਗੇ ਪਰ ਇਹ ਕਿਤਾਬੀ ਵਿਉਂਤ ਦਾ ਜਰੂਰੀ ਅੰਗ ਹੈ। ਇਹ ਤਰੀਕਾਂ ਅਤੇ ਇਹਨਾਂ ਦੌਰਾਨ ਵਾਪਰੀਆਂ ਘਟਨਾਵਾਂ ਜਾਂ ਗਤੀਵਿਧੀਆਂ ਹੀ ਸਾਨੂੰ ਦੱਸਦੀਆਂ ਹਨ ਕਿ ਅਕਾਲੀ ਸਿਆਸਤ ਦੇ ਕਾਰਕੁੰਨ ਜਾਂ ਆਗੂ ਨਿੱਤ ਨਵੀਂ ਸਵੇਰ ਕੀ ਸੋਚਦੇ ਰਹੇ ਜਾਂ ਕੀ ਕਰਦੇ ਰਹੇ। ਉਹਨਾਂ ਦੀ ਇਸ ਸੋਚਣੀ ਅਤੇ ਕਰਨੀ ਨੇ ਅਕਾਲੀ ਸਿਆਸਤ ਦਾ ਮੂੰਹ ਮੁਹਾਂਦਰਾ ਘੜਿਆ। ਅੱਜ ਜਿਸ ਰੂਪ ਵਿੱਚ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਰਹੇ ਹਾਂ। ਇਸ ਸਰੂਪ ਜਾਂ ਸੁਭਾਅ ਨੂੰ ਸਮਝਣ ਲਈ ਸਾਨੂੰ ਇਹਨਾਂ ਤਰੀਕਾਂ ਥਾਣੀ ਲੰਘਣਾ ਹੀ ਪੈਣਾ ਸੀ।

ਲੇਖਕ ਨੇ ਕਿਤਾਬ ਲਿਖਣ ਦੀ ਵਿਉਂਤ ਨੂੰ ਆਪਣੀ ਇਸ ਨਿਵੇਕਲੀ ਵਿਧੀ ਰਾਂਹੀ ਹੀ ਨੇਪਰੇ ਚਾੜ੍ਹਿਆ। ਤਰੀਕਾਂ ਦੀ ਇਸ ਤਰਤੀਬ ਵਿਚ ਚੱਲੇ ਇਤਿਹਾਸ ਨੂੰ ਲੇਖਕ ਨੇ ਉਸਦੇ ਸ਼ੁੱਧ ਰੂਪ ਵਿੱਚ ਹੀ ਬਿਆਨਿਆ ਭਾਵ ਤਰੀਕਾਂ ਅੰਦਰ ਪੇਸ਼ ਤੱਥਾਂ ਨੂੰ ਹੂ ਬ ਹੂ ਉਸੇ ਤਰ੍ਹਾਂ ਲਿਖਿਆ ਜਿਵੇਂ ਦੇ ਉਹ ਅਸਲ ਸਨ। ਹਾਂ ਨਾਲ ਨਾਲ ਲੇਖਕ ਨੇ ਆਪਣੀਆਂ ਢੁਕਵੀਆਂ ਟਿੱਪਣੀਆਂ ਰਾਹੀਂ ਆਪਣੇ ਖਿਆਲਾਤ ਜਰੂਰ ਦਰਜ ਕਰਵਾਏ। ਜਿਨ੍ਹਾਂ ਤੋਂ ਸਾਨੂੰ ਓਪਰੋਕਤ ਤਰੀਕਾਂ ਤੱਥਾਂ ਜਾਂ ਦਸਤਾਵੇਜ਼ਾਂ ਦੀ ਪੂਰੀ ਸਮਝ ਪੈਂਦੀ ਹੈ। ਇਕ ਗੱਲ ਹੋਰ ਲੇਖਕ ਦੀਆਂ ਇਹ ਟਿੱਪਣੀਆਂ ਅਕਾਲੀ ਸਿਆਸਤ ਦੇ ਕਾਰਕੁੰਨਾਂ ਜਾਂ ਆਗੂਆਂ ਦੇ ਗੁਣਾਂ ਤੇ ਉਹਨਾਂ ਦੀਆਂ ਕਮੀਆਂ ਨੂੰ ਵੀ ਸਾਡੇ ਸਨਮੁੱਖ ਕਰਦੀਆਂ ਹਨ। ਗੁਣਾਂ ਨੇ ਅਕਾਲੀਆਂ ਦੇ ਸਖਸ਼ੀ ਕਿਰਦਾਰ ਨੂੰ ਬੁਲੰਦ ਕੀਤਾ ਔਰ ਕਮੀਆਂ ਨੇ ਉਹਨਾਂ ਦੀ ਸਿਆਸੀ ਸੂਝ ਦੀ ਘਾਟ ਨੂੰ ਸਾਹਮਣੇ ਲਿਆਦਾ ਜਿਸ ਸਦਕਾ ਉਹ ਆਪਣੀ ਇਤਿਹਾਸਿਕ ਭੂਮਿਕਾ ਅਦਾ ਕਰਨ ਤੋਂ ਵਾਂਝੇ ਰਹਿ ਗਏ। ਅਕਾਲੀ ਸਿਆਸਤ ਦੇ ਇਹ ਔਗੁਣ ਜਾਂ ਕਮੀਆਂ ਇਹਨਾਂ ਦੀ ਜੰਮਣ ਪੀੜਾ ਵਿਚ ਹੀ ਪਏ ਹਨ। ਕਿਸ ਕਿਸਮ ਦੇ ਹਾਲਾਤ ਚੋਂ ਇਹਨਾਂ ਸੰਸਥਾਵਾਂ ਨੇ ਜਨਮ ਅਤੇ ਅਕਾਰ ਲਿਆ ਜਾਂ ਕਿਹੜੇ ਪ੍ਰਭਾਵ ਸਨ ਜਿਹਨਾਂ ਨੂੰ ਨਾਲ ਲੈ ਕੇ ਹੀ ਇਤਿਹਾਸ ਵਿੱਚ ਸਫ਼ਰ ਤੈਅ ਕੀਤਾ। ਇਸ ਲਈ ਕਿਤਾਬ ਦਾ ਲਗਾਤਾਰ ਪਾਠ, ਪਾਠਕ ਨੂੰ ਅਕਾਲੀ ਸਿਆਸਤ ਦੇ ਅਜੋਕੇ ਨਿਘਾਰ ਨੂੰ ਸਮਝਣ ਵਿਚ ਮੱਦਦ ਕਰੇਗਾ। ਕਿ ਇਹ ਸਭ ਕੁੱਝ ਕਿਉਂ ਵਾਪਰਿਆ….ਇਸ ਸਭ ਦੇ ਕਾਰਨ ਇਤਿਹਾਸ ਵਿਚ ਹੀ ਪਏ ਹਨ।

ਬਾਕੀ ਬਹੁਤਾ ਕੁੱਝ ਪਾਠਕਾਂ ਨੇ ਨਿਰਧਾਰਿਤ ਕਰਨਾ ਹੈ ਕਿ ਕਿਤਾਬ ਨੇ ਆਪਣੇ ਵਿਸ਼ੇ ਸੰਗ ਕਿੰਨਾ ਕੁ ਇਨਸਾਫ ਕੀਤਾ ਹੈ। ਲੇਖਕ ਦੀ ਮਿਹਨਤ ਨੂੰ ਸਿਜਦਾ ਜਿਸ ਨੇ ਇਸ ਵਿਸ਼ੇ ਨੂੰ ਇਕ ਨਵੇਂ ਅਤੇ ਮੌਲਿਕ ਦ੍ਰਿਸ਼ਟੀਕੋਣ ਤੋਂ ਵਾਚਿਆ ਅਤੇ ਕਿਤਾਬੀ ਰੂਪ ਦਿੱਤਾ।

– ਰਾਜਪਾਲ ਸਿੰਘ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਮਨਾਏ ਜਾਂਦੇ ਤੀਜੇ ਘੱਲੂਘਾਰੇ ਦੀ ਯਾਦ 'ਚ ਕਰਵਾਏ ਜਾਂਦੇ ਸਮਾਗਮ ਦੌਰਾਨ ਪੁਲਿਸ ਦਾ ਨੰਗੇ-ਚਿੱਟੇ ਰੂਪ ਚ ਦਖਲ ਹਰ ਸਾਲ ਵੱਧ ਰਿਹਾ ਹੈ ਜੋ
ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀ ਨਕਲ ਲਾਹ ਕੇ ਪਰਦੇ ’ਤੇ ਫ਼ਿਲਮਾਂ ਰਾਹੀਂ ਵਿਖਾਉਣ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਰਫ਼ਤਾਰ ਫੜ ਰਿਹਾ ਹੈ। ਸਿੱਖਾਂ ਦੇ ਵੱਡੇ ਹਿੱਸੇ ਦੀ ਤਰਜ਼-ਏ-ਜ਼ਿੰਦਗੀ
ਪੱਤਰਕਾਰ ਰਾਜਦੀਪ ਕੌਰ ਵੱਲੋਂ ਇਸ ਖਾਸ ਪੇਸ਼ਕਸ਼ ਰਾਹੀਂ ਪੰਜਾਬ ਵਿਚ ਪਿਛਲੇ ਇਕ ਦਹਾਕੇ ਤੋਂ ਸਰਗਰਮ ਚੱਲੇ ਆ ਰਹੇ ਸੰਵੇਦਨਸ਼ੀਲ ਬੇਅਦਬੀ ਮਾਮਲਿਆਂ ਬਾਰੇ ਡੁੰਘਾਈ ਵਿਚ ਜਾਂਚ ਕਰਕੇ ਕਈ ਅਹਿਮ ਪੱਖ ਉਜਾਗਰ
ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਤਨਖਾਹ ਲਗਾਏ ਜਾਣ ਬਾਰੇ ਫਰੀ ਅਕਾਲ ਤਖਤ ਮੁਹਿੰਮ ਆਪਣੀ ਰਾਏ ਲਿਖਤੀ ਤੌਰ ਉੱਤੇ ਜਾਰੀ ਕੀਤੀ ਗਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: