ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ।
ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।
ਜੇਕਰ ਇੱਕ ਸ਼ਬਦ ਵਿੱਚ ਸ਼ਬਦ ਜੰਗ ਬਾਰੇ ਲਿਖਣਾ ਹੋਵੇ ਤਾਂ 'ਕਮਾਲ' ਸਿਰਫ ਇਹੀ ਸ਼ਬਦ ਵਰਤਿਆ ਜਾ ਸਕਦਾ ਹੈ ਸ਼ਬਦ ਜੰਗ ਉਸ ਨਜ਼ਰੀਏ ਨੂੰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਹੈ ਜੋ ਨਜ਼ਰੀਆ ਸਦਾ ਸਾਡੇ ਇਰਦ- ਗਿਰਦ ਰਹਿੰਦਾ ਹੈ ਪਰ ਇਸ ਨੂੰ ਆਪਣੀਆਂ ਅੱਖਾਂ ਦਾ ਦਰਪਣ ਬਣਾਉਣ ਦੀ ਤਾਕਤ ਆਪਣੇ ਆਪ ਵਿੱਚ ਇੱਕ ਜੰਗ ਹੈ।
ਡਾ. ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਦੁਨੀਆ ਭਰ ਦੇ ਗਿਆਨ ਖੇਤਰ ਵਿੱਚ ਵਿਲੱਖਣ ਅਤੇ ਮੌਲਿਕ ਹਸਤਾਖਰ ਹੈ । ਕਿਤਾਬ ਸ਼ੁਰੂ ਕਰਦਿਆਂ ਟੀਚਾ ਮਿਥਿਆ ਸੀ ਕਿ ਕੋਈ ਪੰਜ ਕੁ ਦਿਨਾਂ ਵਿੱਚ ਇਹ ਕਿਤਾਬ ਮੁਕਾ ਲਈ ਜਾਵੇਗੀ ਪਰ ਕਿਤਾਬ ਵਧੇਰੇ ਸੰਘਣੀ ਤੇ ਜਟਿਲ ਹੋਣ ਕਰਕੇ ਸੋਚੇ ਮਿਥੇ ਸਮੇਂ ਨਾਲੋਂ ਵਧੇਰਾ ਸਮਾਂ ਲੈ ਗਈ। ਇੱਕ-ਇੱਕ ਵਾਕ ਦੋਹਰੀ ਪੜ੍ਹਤ ਦੀ ਮੰਗ ਕਰਦਾ ਹੈ।
ਇਸ ਕਿਤਾਬ ਨੂੰ ਪੜਦਿਆਂ ਇਹ ਗੱਲਾਂ ਸਾਫ ਹੋ ਜਾਂਦੀਆਂ ਹਨ ਕਿ ਕਿਵੇਂ ਉਸ ਸਮੇਂ ਹਕੂਮਤੀ ਦਹਿਸ਼ਤਗਰਦੀ ਨੇ ਸਾਡੀਆਂ ਹਜ਼ਾਰਾਂ ਭੈਣਾਂ, ਮਾਵਾਂ, ਧੀਆਂ ਨੂੰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਅਤੇ ਕਿਸ ਤਰ੍ਹਾਂ ਉਹਨਾਂ ਦੀ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਕਿਰਦਾਰ ਕੁਸ਼ੀ ਕਰਕੇ, ਉਹਨਾਂ ਨੂੰ ਇੱਕ ਘਿਰਣਾ ਯੋਗ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ
ਦਿੱਲੀ ਦੇ ਬਿਪਰ ਤਖਤ ਵੱਲੋਂ ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਇਹ ਧਾਰਨਾ ਬਣਾ ਲਈ ਸੀ ਕਿ ਸ਼ਾਇਦ ਹੁਣ ਸਿੱਖ ਉੱਠ ਨਹੀ ਸਕਣਗੇ ਪਰ ਉਹ ਸਿੱਖ ਸਿਦਕ ਤੋਂ ਅਣਜਾਣ ਭੁੱਲ ਗਏ ਸਨ ਕਿ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਪੰਜ ਤੀਰਾਂ ਵਿੱਚੋਂ ਇੱਕ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦ ਸਰਹਿੰਦ ਵੱਲ ਮਾਰਿਆ ਸੀ ਤਾਂ ਸਾਰੀ ਜੰਗ ਦਾ ਰੁਖ ਬਦਲ ਗਿਆ ਸੀ। ਇਹੀ ਤੀਰ ਜਦ ਸੰਤ ਜਰਨੈਲ ਸਿੰਘ ਜੀ ਵੱਲੋਂ ਦਿੱਲੀ ਤਖਤ ਵੱਲ ਛੱਡਿਆ ਗਿਆ ਤਾਂ ਉਸ ਸਾਰੇ ਖ਼ਿੱਤੇ ਵਿੱਚ ਵੱਡੀ ਹੱਲ ਚੱਲ ਹੋਣ ਲੱਗ ਪਈ ਸੀ।
ਪਿਛਲੇ ਵਰ੍ਹੇ ਖਾੜਕੂ ਸਿੱਖ ਸੰਘਰਸ਼ ਦਾ ਹਿੱਸਾ ਰਹੇ, ਭਾਈ ਦਲਜੀਤ ਸਿੰਘ ਹੋਰਾਂ ਨੇ ਉਸ ਸਮੇਂ ਦੀ ਬਾਤ ਪਾਈ। ਇਸ ਨੂੰ ਕਿਤਾਬੀ ਰੂਪ ਦਿੱਤਾ। ਸਾਖੀਆਂ ਦੇ ਰੂਪ ਵਿੱਚ ਉਹਨਾਂ ਪਵਿੱਤਰ ਪਲਾਂ ਦੀ ਗੱਲ ਕਹਿਣੀ ਸੁਰੂ ਕੀਤੀ। ਸੰਘਰਸ਼ ਦੀ ਨੀਂਹ ਰਹੇ “ਠਾਹਰਾਂ ਦੇਣ ਵਾਲੇ ਸਿੰਘਾਂ, ਪਰਿਵਾਰਾਂ” ਦੀਆਂ ਸਾਖੀਆਂ ਛੋਹੀਆਂ।
ਖਾੜਕੂ ਸੰਘਰਸ਼ ਦੀ ਇਹ ਸਾਖੀ ਗੁਰਬਾਣੀ ਦੇ ਅਦਬ ਵਜੋਂ ਸਵਰਨ ਸਿੰਘ ਘੋਟਣੇ ਅਤੇ ਚਟੋਪਾਧਿਆ ਦੀ ਜਾਨ ਬਖਸ਼ੀ ਨਾਲ ਪਹਿਲੀ ਪਰਵਾਜ਼ ਭਰਦੀ ਹੈ, ਤੇ ਅੱਗੇ ਇਕ ਲੰਬੀ ਦਾਸਤਾਨ ਹੈ, ਮੈਂ ਰੀਵਿਊ ਨੂੰ ਸੰਖੇਪ ਰੱਖਣ ਦਾ ਅਹਿਦ ਕਰਕੇ ਕੇਵਲ ਇਸ਼ਾਰੇ ਹੀ ਕਰਾਂਗਾ ਤਾਂ ਜੋ ਪਾਠਕ ਨੂੰ ਸਾਖੀ ਪੜਨ ਦੀ ਚੇਟਕ ਲੱਗ ਜਾਵੇ,