ਚੰਡੀਗੜ੍ਹ (11 ਦਸੰਬਰ, 2015): ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਪੱਧਰ ‘ਤੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।ਜਾਤ-ਪਾਤ ਦੇ ਸਮੀਕਰਨਾਂ ਨੂੰ ਧਿਆਨ ਵਿੱਚ ਰੱਖ ਕੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਬਣਾ ਦਿੱਤਾ ਹੈ। ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਵਿਧਾਇਕ ਦਲ ਦਾ ਉਪ ਆਗੂ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਚੀਫ਼ ਵ੍ਹਿਪ ਬਣਾਇਆ ਗਿਅਾ ਹੈ।

ਹਿੰਦੂ ਭਾਈਚਾਰੇ ਦੇ ਵੋਟਾਂ ਨੂੰ ਦੇਖਦਿਅਾਂ ਸ੍ਰੀ ਆਸ਼ੂ ਨੂੰ ਉਪ ਆਗੂ ਬਣਾਇਆ ਗਿਆ ਹੈ ਜਦਕਿ ਦੁਆਬਾ ਇਲਾਕੇ ਨੂੰ ਪ੍ਰਤੀਨਿਧਤਾ ਦੇਣ ਦੇ ਮਕਸਦ ਨਾਲ ਸ੍ਰੀ ਚੀਮਾ ਨੂੰ ਵਿਧਾਇਕ ਦਲ ਦਾ ਚੀਫ ਵ੍ਹਿਪ ਥਾਪਿਅਾ ਗਿਆ ਹੈ। ਤਿੰਨੇ ਆਗੂਆਂ ਦਾ ਸਿਆਸਤ ਵਿੱਚ ਬਹੁਤ ਲੰਮਾ-ਚੌੜਾ ਤਜਰਬਾ ਨਹੀਂ ਹੈ ਪਰ ਕਾਂਗਰਸ ਪਾਰਟੀ ਨੇ ਸੂਬੇ ’ਚ ਨਵੀਂ ਲੀਡਰਸ਼ਿਪ ਨੂੰ ਹੁਲਾਰਾ ਦੇਣ ਲਈ ੳੁਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪੁਨਰਗਠਨ ਕਰਨ ਤੋਂ ਪਹਿਲਾਂ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਕੋਲੋਂ ਅਸਤੀਫ਼ੇ ਲੈ ਲਏ ਸਨ। ਸ੍ਰੀ ਬਾਜਵਾ ਦੀ ਥਾਂ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਅਾ ਸੀ ਜਦਕਿ ਵਿਧਾੲਿਕ ਦਲ ਦੇ ਨੇਤਾ ਦੇ ਅਹੁਦੇ ਲੲੀ ਹਾੲੀਕਮਾਂਡ ਨੂੰ ਸਾਰੇ ਅਧਿਕਾਰ ਸੌਂਪੇ ਗੲੇ ਸਨ।
ਵਿਧਾਇਕ ਦਲ ਦਾ ਨੇਤਾ ਬਣਨ ਦੀ ਦੌੜ ਵਿੱਚ ਅਨੁਸੂਚਿਤ ਜਾਤੀ ਦੇ ਤਿੰਨ ਵਿਧਾਇਕਾਂ ਤੋਂ ਇਲਾਵਾ ਕੁਝ ਹੋਰ ਵੀ ਆਗੂ ਸ਼ਾਮਲ ਸਨ ਪਰ ਕਾਂਗਰਸ ਹਾਈਕਮਾਂਡ ਨੇ ਜਾਤ-ਪਾਤ ਦੇ ਸਮੀਕਰਨਾਂ ਤਹਿਤ ਅਨੁਸੂਚਿਤ ਜਾਤੀਆਂ ਨੂੰ ਪਹਿਲ ਦਿੱਤੀ। ਪਿਛਲੇ ਸਮੇਂ ਵਿੱਚ ਸ੍ਰੀ ਚੰਨੀ ਨੇ ਕਾਂਗਰਸ ਹਾਈਕਮਾਂਡ ਤੇ ਖਾਸ ਕਰ ਕੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤਕ ਪਹੁੰਚ ਬਣਾ ਲਈ ਸੀ ਅਤੇ ਉਨ੍ਹਾਂ ਨੂੰ ਹਾਈਕਮਾਂਡ ਦੀ ਇਕ ਹੋਰ ਸੀਨੀਅਰ ਆਗੂ ਦਾ ਅਸ਼ੀਰਵਾਦ ਵੀ ਹਾਸਲ ਸੀ