Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਰੂ ਸਹਿਬਾਨ ਦੀਆਂ ਦੁਰਲੱਭ ਇਤਿਹਾਸਕ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦੀਆਂ ਨਵੀਆਂ ਤਰੀਕਾਂ ਦਾ ਕੀਤਾ ਐਲਾਨ

ਗੁਰੂ ਸਹਿਬਾਨ ਦੀਆਂ ਦੁਰਲੱਭ ਇਤਿਹਾਸਕ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦੀਆਂ ਨਵੀਆਂ ਤਰੀਕਾਂ ਦਾ ਕੀਤਾ ਐਲਾਨ

ਚੰਡੀਗੜ੍ਹ ( 9 ਮਈ, 2015): ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਦੀ ਪਵਿੱਤਰ ਦਰਸ਼ਨ ਯਾਤਰਾ ਜੋ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਖਾਲਸਾਈ ਜਾਹੋ-ਜਲਾਲ ਨਾਲਅਰੰਭ ਹੋਈ। ਇਹ ਯਾਤਰਾ ਪੂਰੇ ਪੰਜਾਬ ਵਿੱਚੋਂ ਲੰਘੇਗੀ, ਜਿਸ ਸਦਕਾ ਸੰਗਤ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੇਗੀ।ਇਸ ਯਾਤਰਾ ਦਾ ਪ੍ਰਬੰਧ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇ ਟੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ।

ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਪਟਿਆਲਾ ਤੋਂ 6 ਮਈ ਨੂੰ ਸ਼ੁਰੂ ਹੋਈ ਯਾਤਰਾ, ਜੋ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਪੁੱਜ ਚੁੱਕੀ ਹੈ, ਦਾ ਸਮੁੱਚੇ ਪੰਜਾਬ ਲਈ ਨਵਾਂ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ।

guru sahib naiaha

ਤਿੰਨ ਗੁਰੂ ਸਾਹਿਬਾਨ ਨਾਲ ਸਬੰਧਤ ਨੇ ਨਿਸ਼ਾਨੀਆਂ: ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਦੋ ਪਾਵਨ ਨਿਸ਼ਾਨੀਆਂ ਵਿੱਚ 46 ਇੰਚ ਲੰਬੀ ਕਿਰਪਾਨ ਅਤੇ 22 ਇੰਚ ਲੰਮਾ ਕੋਰੜਾ ਸ਼ਾਮਲ ਹੈ। ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਕ ਸਿਰੀ ਸਾਹਿਬ ਹੈ। ਦਸਵੇਂ ਪਾਤਸ਼ਾਹ ਨਾਲ ਸਬੰਧਤ 10 ਨਿਸ਼ਾਨੀਆਂ ਇਸ ਯਾਤਰਾ ਦੀ ਸ਼ੋਭਾ ਵਧਾਉਣਗੀਆਂ। ਇਨ੍ਹਾਂ ਵਿੱਚ ਤਿੰਨ ਕਿਰਪਾਨਾਂ, ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, 20 ਇੰਚ ਲੰਮਾ ਲੋਹੇ ਦਾ ਤੀਰ, ਸਾਢੇ ਤਿੰਨ ਇੰਚ ਲੰਬੀ ਸਿਰੀ ਸਾਹਿਬ, ਲੱਕੜ ਦੇ ਦਸਤੇ ਵਾਲਾ 30 ਇੰਚ ਲੰਮਾ ਬਰਛਾ ਅਤੇ ਪੰਜ ਤੀਰ ਸ਼ਾਮਲ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਬਾਣੀ ਵੀ ਪਾਵਨ ਨਿਸ਼ਾਨੀਆਂ ਵਿੱਚ ਸ਼ਾਮਲ ਹੈ।
ਦਰਸ਼ਨ ਦੀਦਾਰ ਯਾਤਰਾ ਦਾ ਨਵਾਂ ਪ੍ਰੋਗਰਾਮ:

10 ਮਈ
ਤਲਵੰਡੀ ਸਾਬੋ, ਬਠਿੰਡਾ
11 ਮਈ
ਬਠਿੰਡਾ, ਬਲੂਆਣਾ, ਗਿੱਦੜਬਾਹਾ, ਮਲੋਟ
12 ਮਈ
ਮਲੋਟ, ਸ੍ਰੀ ਮੁਕਤਸਰ ਸਾਹਿਬ
13 ਮਈ
ਸ੍ਰੀ ਮੁਕਤਸਰ ਸਾਹਿਬ (ਠਹਿਰ)
14 ਮਈ
ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਫਰੀਦਕੋਟ
15 ਮਈ
ਫਰੀਦਕੋਟ, ਫਿਰੋਜ਼ਪੁਰ ਸ਼ਹਿਰ, ਵਜੀਦਪੁਰ
16 ਮਈ
ਵਜੀਦਪੁਰ, ਤਲਵੰਡੀ ਭਾਈ ਚੌਾਕ, ਮੋਗਾ
17 ਮਈ
ਮੋਗਾ, ਕੋਟ ਈਸੇ ਖਾਂ, ਜ਼ੀਰਾ, ਮੱਖੂ, ਹਰੀਕੇ
18 ਮਈ
ਹਰੀਕੇ, ਪੱਟੀ, ਭਿੱਖੀਵਿੰਡ, ਪੋਹਵਿੰਡ
19 ਮਈ
ਪੋਹਵਿੰਡ, ਸੁਰ ਸਿੰਘ, ਝਬਾਲ, ਸ੍ਰੀ ਤਰਨਤਾਰਨ ਸਾਹਿਬ
20 ਮਈ
ਸ੍ਰੀ ਤਰਨਤਾਰਨ ਸਾਹਿਬ, ਜੰਡਿਆਲਾ, ਬਾਬਾ ਬਕਾਲਾ
21 ਮਈ
ਬਾਬਾ ਬਕਾਲਾ, ਮਹਿਤਾ ਚੌਾਕ, ਸ੍ਰੀ ਅੰਮਿ੍ਤਸਰ
22 ਮਈ
ਸ੍ਰੀ ਅੰਮਿ੍ਤਸਰ ਠਹਿਰ
23 ਮਈ
ਸ੍ਰੀ ਅੰਮਿ੍ਤਸਰ ਠਹਿਰ
24 ਮਈ
ਸ੍ਰੀ ਅੰਮਿ੍ਤਸਰ, ਕੱਥੂ ਨੰਗਲ, ਬਟਾਲਾ
25 ਮਈ
ਬਟਾਲਾ, ਪੰਜਗਰਾਂਈ, ਉਧਨਵਾਲ, ਸ੍ਰੀ ਹਰਗੋਬਿੰਦਪੁਰ
26 ਮਈ
ਸ੍ਰੀ ਹਰਗੋਬਿੰਦਪੁਰ, ਹਰਚੋਵਾਲ, ਕਾਹਨੂੰਵਾਨ, ਛੋਟਾ ਘੱਲੂਘਾਰਾ
27 ਮਈ
ਛੋਟਾ ਘੱਲੂਘਾਰਾ, ਗੁਰਦਾਸਪੁਰ, ਮੁਕੇਰੀਆਂ
28 ਮਈ
ਮੁਕੇਰੀਆਂ, ਦਸੂਹਾ, ਗੜ੍ਹਦੀਵਾਲਾ, ਹੁਸ਼ਿਆਰਪੁਰ
29 ਮਈ
ਹੁਸ਼ਿਆਰਪੁਰ, ਬੁਲੋਵਾਲ, ਟਾਂਡਾ
30 ਮਈ
ਟਾਂਡਾ, ਭੋਗਪੁਰ, ਕਿਸ਼ਨਗੜ, ਕਰਤਾਰਪੁਰ
31 ਮਈ
ਕਰਤਾਰਪੁਰ, ਸੁਭਾਨਪੁਰ, ਕਪੂਰਥਲਾ, ਸੁਲਤਾਨਪੁਰ ਲੋਧੀ
1 ਜੂਨ
ਸੁਲਤਾਨਪੁਰ ਲੋਧੀ ਠਹਿਰ
2 ਜੂਨ
ਸੁਲਤਾਨਪੁਰ ਲੋਧੀ, ਲੋਹੀਆਂ, ਮਲਸੀਆਂ, ਨਕੋਦਰ, ਜਲੰਧਰ ਸ਼ਹਿਰ
3 ਜੂਨ
ਜਲੰਧਰ ਸ਼ਹਿਰ ਠਹਿਰ
4 ਜੂਨ
ਜਲੰਧਰ ਸ਼ਹਿਰ, ਫਗਵਾੜਾ, ਗੁਰਾਇਆ
5 ਜੂਨ
ਗੁਰਾਇਆ, ਫਿਲੌਰ, ਲੁਧਿਆਣਾ
6 ਜੂਨ
ਲੁਧਿਆਣਾ ਠਹਿਰ
7 ਜੂਨ
ਲੁਧਿਆਣਾ, ਸਾਹਨੇਵਾਲ, ਦੋਰਾਹਾ, ਖੰਨਾ
8 ਜੂਨ
ਖੰਨਾ, ਮੰਡੀ ਗੋਬਿੰਦਗੜ, ਸਰਹੰਦ, ਸ੍ਰੀ ਫਤਿਹਗੜ ਸਾਹਿਬ
9 ਜੂਨ
ਸ੍ਰੀ ਫਤਿਹਗੜ ਸਾਹਿਬ ਠਹਿਰ
10 ਜੂਨ
ਸ੍ਰੀ ਫਤਿਹਗੜ ਸਾਹਿਬ, ਲਾਂਡਰਾਂ, ਗੁਰਦੁਆਰਾ ਅੰਬ ਸਾਹਿਬ (ਮੁਹਾਲੀ)
11 ਜੂਨ
ਮੁਹਾਲੀ ਠਹਿਰ
12 ਜੂਨ
ਮੁਹਾਲੀ, ਖਰੜ, ਮੋਰਿੰਡਾ, ਸ੍ਰੀ ਚਮਕੌਰ ਸਾਹਿਬ
13 ਜੂਨ
ਸ੍ਰੀ ਚਮਕੌਰ ਸਾਹਿਬ, ਬੇਲਾ, ਰੋਪੜ (ਗੁਰਦੁਆਰਾ ਭੱਠਾ ਸਾਹਿਬ)
14 ਜੂਨ
ਰੋਪੜ, ਬਲਾਚੌਰ, ਨਵਾਂਸ਼ਹਿਰ
15 ਜੂਨ
ਨਵਾਂਸ਼ਹਿਰ, ਬੰਗਾ, ਗੜ੍ਹਸ਼ੰਕਰ
16 ਜੂਨ
ਗੜ੍ਹਸ਼ੰਕਰ,ਪੋਜੇਵਾਲ,ਕਾਹਨਪੁਰ ਖੂਹੀ, ਝੱਜ ਚੌਕ
17 ਜੂਨ
ਝੱਜ ਚੌਕ, ਨੂਰਪੁਰ ਬੇਦੀ, ਬੁੰਗਾ ਸਾਹਿਬ, ਸ੍ਰੀ ਕੀਰਤਪੁਰ ਸਾਹਿਬ
18 ਜੂਨ
ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਸਮਾਪਤੀ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: