Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਧੂਰੀ ਉੱਪ ਚੋਣਾਂ ਦੀ ਅੱਜ ਹੋਵੇਗੀ ਗਿਣਤੀ

ਧੂਰੀ ਉੱਪ ਚੋਣਾਂ ਦੀ ਅੱਜ ਹੋਵੇਗੀ ਗਿਣਤੀ

ਸੰਗਰੂਰ (14 ਅਪ੍ਰੈਲ, 2015): ਸੰਗਰੂਰ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਹੋਈਆਂ ਉੱਪ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ 15 ਅਪ੍ਰੈਲ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ। ਧੂਰੀ ਦੇ ਰਿਟਰਨਿੰਗ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਬਣਾਏ ਗਏ ਗਿਣਤੀ ਕੇਂਦਰ ‘ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਭਾਰਤ ਚੋਣਾਂ ਰਾਹੀਂ ਸਰਕਾਰ ਚੁਣਨ ਵਾਲਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਇਥੇ ਦੀ ਚੋਣ ਪ੍ਰਕਿਰਿਆ ਵੱਡੇ ਪੱਧਰ ਉੱਤੇ ਧਾਂਦਲੀਆਂ, ਵੇਖ-ਖਰੀਦ, ਨਸ਼ੇ ਦੀ ਸ਼ਿਕਾਰ ਹੁੰਦੀ ਹੈ।
ਧੂਰੀ ਉੱਪ ਚੋਣਾਂ ਦੀ ਅੱਜ ਹੋਵੇਗੀ ਗਿਣਤੀ

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜਰਵਰ ਸ਼੍ਰੀ ਐਸ.ਐਮ. ਸਰਕੁੰਡੇ ਵੀ ਗਿਣਤੀ ਵੇਲੇ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ‘ਚ 14 ਟੇਬਲ ਲਗਾਏ ਗਏ ਹਨ ਅਤੇ ਹਰ ਟੇਬਲ ਉੱਤੇ ਇੱਕ ਗਿਣਤੀ ਸੁਪਰਵਾਈਜ਼ਰ, ਇੱਕ ਗਿਣਤੀ ਸਹਾਇਕ ਅਤੇ ਇੱਕ ਮਾਈਕਰੋ ਅਬਜਰਵਰ ਦੀ ਡਿਊਟੀ ਹੋਵੇਗੀ।

ਹਲਕੇ ਵਿਚ ਚੋਣ ਸ਼ਾਂਤੀ ਪੂਰਵਕ ਅਤੇ ਸੁਚਾਰੂ ਸੁਰੱਖਿਆ ਪ੍ਰਬੰਧਾਂ ਅਧੀਨ ਹੋਣ ‘ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਵੀ.ਕੇ. ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸ: ਮਨਦੀਪ ਸਿੰਘ ਸਿੱਧੂ ਦੀ ਪਿੱਠ ਥਾਪੜੀ ਹੈ।

ਵਰਣਨਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਪ੍ਰਚਾਰ ਦੌਰਾਨ ਹਲਕੇ ‘ਚ 58, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 42, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 10, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ 15 ਅਤੇ ਕਾਂਗਰਸ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ 30 ਰੈਲੀਆਂ ਕੀਤੀਆਂ ਗਈਆਂ ਜਦ ਕਿ ਮੰਤਰੀਆਂ ਅਤੇ ਦੂਸਰੇ ਆਗੂਆਂ ਵੱਲੋਂ ਕੀਤੀਆਂ ਰੈਲੀਆਂ ਦੀ ਗਿਣਤੀ ਇਸ ਤੋਂ ਵੀ ਵੱਧ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਹੁਚਰਚਿਤ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ 24 ਹਜ਼ਾਰ ਵੋਟ ਲੈ ਕੇ ਪਹਿਲੇ ਸਥਾਨ 'ਤੇ ਚੱਲ ਰਹੇ ਹਨ। ਜਦਕਿ ਆਮ ਆਦਮੀ ਪਾਰਟੀ ਦੇ
ਸਿੱਖ ਸਿਆਸਤ ਦੇ ਪੇਸ਼ਕਾਰ ਸੁਖਵਿੰਦਰ ਸਿੰਘ ਵੱਲੋਂ ਯੂ.ਐਨ.ਆਈ ਦੇ ਸੇਵਾਮੁਕਤ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨਾਲ ਬੀਤੇ ਹਫਤੇ ਦੌਰਾਨ ਘਟੀਆਂ ਪ੍ਰਮੁੱਖ ਘਟਨਾਵਾਂ ਜਿਵੇਂ 15 ਦਸੰਬਰ ਨੂੰ ਹੋਈਆਂ ਸਿਆਸੀ ਸਰਗਰਮੀਆਂ,
ਲੁਧਿਆਣਾ, ਪੰਜਾਬ (ਨਵੰਬਰ 26, 2084): ਸਿੱਖ ਸਿਆਸਤ ਨਿਊਜ਼ ਦੇ ਸਰੋਤਿਆਂ ਲਈ ਪੇਸ਼ ਹੈ ਪੰਜਾਬੀ ਵਿਚ ਖਬਰਾਂ ਦਾ ਬੁਲਿਟਨ। ਸਿੱਖ ਸਿਆਸਤ ਵੱਲੋਂ ਰੋਜਾਨਾਂ ਇਹ ਬੁਲਿਟਨ ਪੰਜਾਬ ਦੇ ਸਮੇਂ ਅਨੁਸਾਰ 2 ਤੋਂ
ਲੁਧਿਆਣਾ, ਪੰਜਾਬ (ਨਵੰਬਰ 10, 1984): ਸਿੱਖ ਸਿਆਸਤ ਨਿਊਜ਼ ਦੇ ਸਰੋਤਿਆਂ ਲਈ ਪੇਸ਼ ਹੈ ਪੰਜਾਬੀ ਵਿਚ ਖਬਰਾਂ ਦਾ ਬੁਲਿਟਨ। ਸਿੱਖ ਸਿਆਸਤ ਵੱਲੋਂ ਰੋਜਾਨਾਂ ਇਹ ਬੁਲਿਟਨ ਪੰਜਾਬ ਦੇ ਸਮੇਂ ਅਨੁਸਾਰ 12 ਤੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: