ਧੂਰੀ(15 ਅਪ੍ਰੈਲ, 2015): ਧੂਰੀ ਵਿਖੇ ਹੋਈ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸਥਾਨਕ ਦੇਸ਼ ਭਗਤ ਕਾਲਜ ਵਿਖੇ ਜਾਰੀ ਹੈ। ਹੁਣ ਤੱਕ ਮਿਲੇ ਰੁਝਾਨਾਂ ਮੁਤਾਬਿਕ ਬਾਦਲ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਗਿਣਤੀ ਦੇ ਚਾਰਾਂ ਰਾਊਂਡਾ ‘ਚ ਆਪਣੇ ਪ੍ਰਮੁੱਖ ਵਿਰੋਧੀ ਕਾਂਗਰਸੀ ਤੇ ਅਕਾਲੀ ਦਲ (ਅ) ਉਮੀਦਵਾਰਾਂ ਤੋਂ ਅੱਗੇ ਹਨ।
ਤੀਸਰਾ ਰਾਊਂਡ ਪੂਰਾ ਹੋਣ ਤੋਂ ਬਾਅਦ ਬਾਦਲ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਗੋਬਿੰਦ ਸਿੰਘ ਲੌਂਗੋਵਾਲ ਚੌਥੇ ਰਾਊਂਡ ‘ਚ 14794 ਦੀ ਲੀਡ ਨਾਲ ਅੱਗੇ ਚੱਲ ਰਹੇ ਹਨ। ਉਥੇ ਹੀ ਕਾਂਗਰਸ 10 ਹਜ਼ਾਰ ਦੇ ਅੰਕੜੇ ਤੋਂ ਹੇਠਾਂ ਚੱਲ ਰਹੀ ਹੈ।