ਲੰਦਨ, ਇੰਗਲੈਂਡ (14 ਅਪ੍ਰੈਲ, 2015): ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਿੱਖਾਂ ਦਾ ਮੁਕੱਦਸ ਅਸਥਾਨ ਅਤੇ ਰੂਹਾਨੀਅਤ ਦਾ ਕੇਂਦਰ ਹੈ । ਇਸਤੋਂ ਬਿਨਾ ਸਿੱਖ ਦਾ ਰੁਹਾਨੀ ਤੌਰ ‘ਤੇ ਜੀਅ ਨਹੀਂ ਸਕਦਾ।ਇਸ ਗੱਲ ਦਾ ਪਤਾ ਸਿੱਖ ਹਸਤੀ ਨੂੰ ਨੇਸਤਾਨਾਬੂਦ ਕਰਨ ਵਾਲੀਆਂ ਸ਼ਕਤੀਆਂ ਇਸ ਸੱਚ ਤੋਂ ਬੜੀ ਚੰਗੀ ਤਰਾਂ ਜਾਣੂ ਹਨ ਅਤੇ ਉਹ ਕੋਈ ਅਜਿਹਾ ਵੇਲਾ ਅਜ਼ਾਈ ਨਹੀਂ ਜਾਣ ਦਿੰਦਿਆਂ, ਜਿਸ ਨਾਲ ਉਹ ਸਿੱਖ ਰੂਹਾਨੀਅਤ ਦੇ ਇਸ ਪਵਿੱਤਰ ਸੋਮੇ ਤੋਂ ਸਿੱਖਾਂ ਨੂੰ ਦੂਰ ਕਰ ਸਕਣ।
ਇਹ ਚਾਹੇ ਅਠਾਰਵੀਂ ਸਦੀ ਦਾ ਸਿੱਖ ਵਿਰੋਧੀ ਅਹਿਮਦ ਸ਼ਾਹ ਅਬਦਾਲੀ ਸੀ, ਜਾਂ ਬਰਤਾਨਵੀ ਸ਼ਾਸ਼ਕ ਅਗਰੇਜ਼ ਜਾਂ ਫਿਰ ਭਾਰਤ ਦੀ ਮੌਜੂਦਾ ਹਕੂਮਤ। ਇਨ੍ਹਾਂ ਸਭ ਰਾਜਸੀ ਤਾਕਤਾਂ ਦਾ ਮਕਸਦ ਸਾਝਾਂ ਹੈ ਕਿ ਸਿੱਖ ਨੂੰ ਇਸਦੇ ਰੂਹਾਨੀਅਤ ਦੇ ਸ਼ਕਤੀ ਸੋਮੇ ਤੋਂ ਦੂਰ ਕੀਤਾ ਜਾਏ ਤਾਂ ਕਿ ਇਹ ਆਪਣੇ ਸੋਮੇਂ ਤੋਂ ਦੂਰ ਹੋ ਕੇ ਸਦਾ ਲਈ ਖਤਮ ਹੋਕੇ ਇਤਿਹਾਸ ਦੇ ਪੰਨਿਆਂ ਵਿੱਚ ਸਮਾ ਜਾਣ।

ਇਸੇ ਭਾਵਨਾ ਵਿੱਚੋਂ ਹੀ ਸ੍ਰੀ ਦਰਬਾਰ ਸਾਹਿਬ ਜੀ ਨੂੰ ਯੂਨੈਸਕੋ ‘ਵਰਲਡ ਹੈਰੀਟੇਜ਼‘( ਵਿਸ਼ਵ ਵਿਰਾਸਤ) ਦਰਜਾ ਦਿਵਾਉਣ ਲਈ ਦਿੱਲੀ ਸਰਕਾਰ ਵਲੋˆ ਸਾਲ 2014 ਵਿਚ ਯੂਨੈਸਕੋ ਨੂੰ ਇਕ ਅਰਜ਼ੀ ਦਾਖਲ ਕੀਤੀ ਗਈ ਹੈ।
ਇਸ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਅਤੇ ਸਿੱਖ ਕੌਮ ਨੂੰ ਚੇਤਾਵਨੀ ਦਿੰਦਿਆਂ ਭਾਈ ਲਸ਼ਵਿੰਦਰ ਸਿੰਘ ਡੱਲੇਵਾਲ ਨੇ ਸਿੱਖ ਸਿਆਸਤ ਨੂੰ ਭੇਜੇ ਲ਼ਿਖਤੀ ਦਸਤਾਵੇਜ਼ ਵਿੱਚ ਕਿਹਾ ਕਿ ਇਸ ਘਿਨੌਣੀ ਸਾਜਿਸ਼ ਰਾਹੀˆ ਦਿੱਲੀ ਸਰਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਜਾਦ ਹਸਤੀ ਅਤੇ ਸਰਵੳੁੱਚਤਾ ਨੂੰ ਖਤਮ ਕਰਕੇ ਸਿੱਖ ਕੌਮ ਨੂੰ ਸਦਾ ਲਈ ਆਪਣੇ ਗੁਲਾਮ ਬਨਾਉਣਾ ਚਾਹੁੰਦੀ ਹੈ। ਯੂਨੈਸਕੋ ‘ਵਰਲਡ ਹੈਰੀਟੇਜ਼‘ ਐਡਮਨਿਸਟ੍ਰੇਸ਼ਨ ਕਮੇਟੀ ਦਾ ਮੌਜੂਦਾ ਡਾਇਰੈਕਟਰ ਕਿਸ਼ੋਰ ਰਾਅ ਹੈ ਜੋ ਕਿ ਇਕ ਹਿੰਦੂ ਹੈ।
ਇਨਾˆ ਦੀ 39 ਵੀˆ ਕਨਵੈˆਸ਼ਨ ‘ਕਮੇਟੀ ਆਫ ਵਰਲਡ ਹੈਰੀਟੇਜ‘ ਦੇ ਨਾਮ ਹੇਠ ਜਰਮਨੀ ਦੇ ਸ਼ਹਿਰ ‘ਬੌਨ‘ ਵਿਚ 29 ਜੂਨ ਤੋˆ 9 ਜੁਲਾਈ 2015 ਨੂੰ ਹੋ ਰਹੀ ਹੈ ਜਿਸ ਦੀ ਪ੍ਰਧਾਨਗੀ ਪ੍ਰੋ: ਮਾਰੀਆ ਬੌਮਰ ਕਰੇਗੀ।ਭਾਵੇਂ ਕਿ ਅਜੇ ਸ੍ਰੀ ਦਰਬਾਰ ਸਾਹਿਬ ਨੂੰ ਇਸ ਮੀਟੰਗ ਵਿੱਚ ਵਿਚਾਰਨ ਵਾਲੀ ਲਿਸਟ ਅਨੁਸਾਰ ੲਜੰਡੇ ਤੇ ਨਹੀਂ ਹੈ ਪ ਰਹੋ ਸਕਦਾ ਹੈ ਕਿ ਅਗਰ ਸਿੱਖ ਕੌਮ ਚੁੱਪ ਰਹੀ ਤਾਂ ਇਹ ਸੰਬਵ ਹੋ ਜਾਵੇ ।
ਉਨ੍ਹਾਂ ਕਿਹਾ ਕਿ ਇਸ ਗਤੀਵਿਧੀ ਨਾਲ ਸਿੱਖ ਕੌਮ ਕਾਫੀ ਮੁਸ਼ਕਲਾˆ ਦਾ ਸਾਹਮਣਾ ਕਰਨਾ ਪਵੇਗਾ ਜਿਨਾˆ ਵਿਚੋˆ ਮੁੱਖ ਤੌਰ ਤੇ ਕੁਝ ਇਸ ਪਰਕਾਰ ਹੈ। ਕਿਸੇ ਵੀ ਅਸਥਾਨ ਨੂੰ ਵਰਲਡ ਹੈਰੀਟੇਜ਼ ਦਾ ਦਰਜਾ ਦਿਵਾਉਣ ਲਈ ਅਰਜੀ ਉਸ ਮੁਲਕ ਦੀ ਸਰਕਾਰ ਵਲੋˆ ਦਿੱਤੀ ਜਾˆਦੀ ਹੈ। ਇਸ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦੇਖ ਰੇਖ ਅਤੇ ਪ੍ਰਬੰਧ ਦੀ ਸਾਰੀ ਜੁੰਮੇਵਾਰੀ ਭਾਰਤ ਸਰਕਾਰ ਦੇ ਹੱਥ ਵਿਚ ਆ ਜਾਵੇਗੀ।ਭਵਿੱਖ ਵਿਚ ਕਿਸੇ ਵੀ ਸਮੇˆ ਸਰਕਾਰ ‘ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ‘ ਤੋˆ ਸੇਵਾ ਆਪਣੇ ਹੱਥ ਵਿਚ ਲੈ ਸਕਦੀ ਹੈ।
ਸਰਕਾਰ ਕੋਈ ਹੋਰ ਪ੍ਰਬੰਧਕੀ ਢਾਚਾ ਤਿਆਰ ਕਰਕੇ ‘ਵਰਲਡ ਹੈਰੀਟੇਜ਼‘ ਦੀ ਸੁਰੱਖਿਆ ਦੇ ਨਾਮ ਤੇ ਸਾਰਾ ਕੰਟਰੋਲ ਆਪਣੇ ਹੱਥ ਵਿਚ ਲੈ ਸਕਦੀ ਹੈ।ਸਿੱਖ ਕਾਨੂੰਨੀ ਤੌਰ ਤੇ ਇਸ ਨੂੰ ਚੈਲੰਜ ਨਹੀ ਕਰ ਸਕਣਗੇ। ਇਮਾਰਤ ਨੂੰ ਕਿਸੇ ਕਿਸਮ ਦੇ ਨੁਕਸਾਨ ਤੋˆ ਬਚਾਉਣ ਲਈ ਸਰਕਾਰੀ ਕਮੇਟੀ ਆਉਣ ਵਾਲੀ ਸੰਗਤ ਦੀ ਸੰਖਿਆ ਤੇ ਵੀ ਪਾਬੰਧੀ ਲਗਾ ਸਕਦੀ ਹੈ ਤਾˆ ਜੋ ਜਿਆਦਾ ਆਵਾਜਾਈ ਨਾਲ ਪੁਰਾਤਨ ਇਮਾਰਤ ਨੂੰ ਨੁਕਸਾਨ ਨਾ ਪਹੁੰਚੇ।
ਉਨ੍ਹਾਂ ਇਸਦੇ ਭਵਿੱਖਤ ਨਤੀਜ਼ਿਆਂ ਤੋਂ ਜਾਗਰੂਕ ਕਰਦੇ ਹੋਏ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਹੋਣ ਵਾਲੀਆˆ ਸਿੱਖਾˆ ਦੀਆˆ ਧਾਰਮਿਕ ਅਤੇ ਰਾਜਸੀ ਬੈਠਕਾˆ ਉਪਰ ਵੀ ਰੋਕ ਲਗਾਈ ਜਾ ਸਕੇਗੀ ਤਾˆ ਜੋ ਉਥੇ ਕਿਸੇ ਕਿਸਮ ਦਾ ਸ਼ੋਰ ਸ਼ਰਾਬਾ ਨਾˆ ਹੋਵੇ। ਇਸ ਤਰਾˆ ਸਰਕਾਰ ਭਵਿੱਖ ਵਿਚ ਹੋਣ ਵਾਲੀ ‘ਸਰਬੱਤ ਖਾਲਸਾ‘ ਦੀ ਇਕੱਤਰਤਾ ਤੇ ਵੀ ਪਾਬੰਦੀ ਲਗਾ ਸਕੇਗੀ।
‘ਵਰਲਡ ਹੈਰੀਟੇਜ਼‘ ਦਾ ਦਰਜਾ ਮਿਲਣ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਵੀ ਵੱਡਾ ਨੁਕਸਾਨ ਹੋਵੇਗਾ ਕਿਉˆਕਿ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਭਾਰਤ ਸਰਕਾਰ ਵਲੋˆ ਬਣਾਈ ਜਾਣ ਵਾਲੀ ਕਮੇਟੀ ਅਤੇ ਉਨਾˆ ਦੇ ਸਵਿਧਾਨ ਦੇ ਅਧੀਨ ਹੋ ਜਾਵੇਗਾ।
ਦਰਬਾਰ ਸਾਹਿਬ ਕੰਪਲੈਕਸ ਅੰਦਰ ਸੁਰੱਖਿਆ ਦੇ ਨਾˆ ਤੇ ਸਰਕਾਰ ਪੁਲਿਸ ਜਾˆ ਆਪਣੀ ਹੋਰ ਪ੍ਰਾਈਵੇਟ ਸਕਿਉਰਿਟੀ ਬਿਠਾ ਸਕਦੀ ਹੈ।
ਇਹ ਦਰਜਾ ਮਿਲਣ ਨਾਲ ਸ੍ਰੀ ਹਰਿਮੰਦਰ ਸਾਹਿਬ ਇੱਕ ਨਿਰੋਲ ਧਾਰਮਿਕ ਆਤਮਿਕ ਰੁਹਾਨੀਅਤ ਦੇ ਕੇˆਦਰ ਤੋˆ ਸਿਰਫ ਸੈਲਾਨੀਆˆ ਦੀ ਖਿੱਚ ਦੇ ਕੇˆਦਰ ਤੱਕ ਹੀ ਸੀਮਤ ਰਹਿ ਜਾਵੇਗਾ।
ਇਹ ਦਰਜਾ ਦਿਵਾਉਣ ਲਈ ਜੋ ਐਪਲੀਕੇਸ਼ਨ ਫਾਰਮ ਭਰਿਆ ਗਿਆ ਹੈ ਉਸ ਵਿਚ ਸਿੱਖ ਧਰਮ ਅਤੇ ਧਰਮ ਅਸਥਾਨ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸਾਡੇ ਧਰਮ ਅਤੇ ਧਰਮ ਅਸਥਾਨ ਦੀ ਸਹੀ ਵਿਆਖਿਆ ਨਹੀˆ ਕਰਦੀ।ਇਸ ਨਾਲ ਜੋ ਹੋਰ ਧਰਮਾˆ ਦੇ ਲੋਕ ਹਨ ਉਹਨਾˆ ਨੂੰ ਸਿੱਖ ਧਰਮ ਬਾਰੇ ਸਹੀ ਜਾਣਕਾਰੀ ਨਹੀˆ ਮਿਲੇਗੀ ਅਤੇ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰੂਹਾਨੀਅਤ ਤੋˆ ਵਾਝੇ ਰਹਿ ਜਾਣਗੇ ।
ਇਹ ਦਰਜਾ ਮਿਲਣ ਨਾਲ ਜੋ ਸਾਡੇ ਧਾਰਮਿਕ ਮਸਲੇ ਜਿਵੇˆ ਕਿ ਗੁਰਦੁਆਰਾ ਸਾਹਿਬ ਜੀ ਦੀ ਮਰਿਯਾਦਾ ਆਦਿ ਹਨ ਉਹ ‘ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ‘ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋˆ ਨਿਕਲ ਕੇ ਸਰਕਾਰ ਦੀ ਗਠਤ ਕੀਤੀ ਕਮੇਟੀ ਅਤੇ ਸਰਕਾਰੀ ਦਖਲ ਅੰਦਾਜੀ ਹੇਠ ਆ ਜਾਵੇਗੀ।
ਜਦੋˆ ਸਾਲ 2014 ਵਿਚ ਇਹ ਅਰਜ਼ੀ ਦਾਖਲ ਕੀਤੀ ਗਈ ਸੀ ਉਸ ਸਮੇˆ ਹੀ ਅਸੀˆ ਆਪਣੇ ਕਾਫੀ ਅਧਿਕਾਰ ਗਵਾ ਚੁਕੇ ਹਾˆ।ਮਿਸਾਲ ਦੇ ਤੌਰ ਤੇ ਹੁਣ ਸ਼ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਕੋਲ ਇਸ ਅਰਜ਼ੀ ਨੂੰ ਵਾਪਿਸ ਲੈਣ ਦੀ ਤਾਕਤ ਨਹੀˆ ਹੈ ਅਤੇ ਇਹ ਸਿਰਫ ਭਾਰਤ ਸਰਕਾਰ ਹੀ ਕਰ ਸਕਦੀ ਹੈ।ਇਸ ਦਾ ਮਤਲਬ ਇਹ ਹੈ ਕਿ ਅਸੀˆ ਆਪਣੇ ਧਰਮ ਅਸਥਾਨ ਬਾਰੇ ਫੈਸਲਾ ਲੈਣ ਤੋˆ ਕੁਝ ਹੱਦ ਤੱਕ ਅਸਮਰੱਥ ਕਰ ਦਿੱਤੇ ਗਏ ਹਾˆ।
ਭਾਰਤੀ ਸਵਿਧਾਨ ਦੀ ਧਾਰਾ 153 ਦੇ ਅਧੀਨ ਅੰਤਰ ਰਾਸ਼ਟਰੀ ਸ਼ਰਤਾˆ ਨੂੰ ਪੂਰੀਆˆ ਕਰਨ ਲਈ ਸਰਕਾਰ ਨਵੇˆ ਕਾਨੂੰਨ ਰਾਹੀˆ ‘ਗੁਰਦੁਆਰਾ ਐਕਟ‘ ਨੂੰ ਵੀ ਰੱਦ ਕਰੇਗੀ ਜਾˆ ਫਿਰ ਗੁਰਦੁਆਰਾ ਐਕਟ ਨੂੰ ਕਿਸੇ ਹੋਰ ਧਾਰਾ ਦੇ ਅਧੀਨ ਕਰੇਗੀ।
ਸਰਕਾਰ ਕੋਲ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਚ ਮੌਜੂਦ ਸ਼ਸਤਰਾˆ ਦੀ ਗਿਣਤੀ ਦੇ ਅਧਿਕਾਰ ਵੀ ਹੋਣਗੇ ਅਤੇ ਸਮੇˆ ਸਮੇˆ ਤੇ ਜਦੋˆ ਕੋਈ ਵੀ ਮਸ਼ਹੂਰ ਸ਼ਖਸੀਅਤਾˆ ਸ੍ਰੀ ਹਰਿਮੰਦਰ ਸਾਹਿਬ ਆਉਣਗੀਆˆ ਉਸ ਸਮੇˆ ਸਰਕਾਰ ਗੁਰਸਿੱਖਾˆ ਦੀ ਕਿਰਪਾਨ ਦੀ ਲੰਬਾਈ ਉਪਰ ਜਾˆ ਪੂਰਨ ਤੌਰ ਤੇ ਕਿਰਪਾਨ ਪਹਿਨਣ ਤੇ ਵੀ ਪਾਬੰਦੀ ਲਗਾ ਸਕੇਗੀ ।
ਜੋ ਇਸ ਕਮੇਟੀ ਦਾ ਖਰੜਾ ਸਰਕਾਰ ਨੇ ਇਸ ਸਮੇˆ ਤਿਆਰ ਕੀਤਾ ਹੈ ਉਸ ਵਿਚ ਦੋ ਕਮੇਟੀ ਮੈˆਬਰ ਭਾਰਤ ਸਰਕਾਰ ਦੇ ਹੋਣਗੇ, ਦੋ ਪੰਜਾਬ ਸਰਕਾਰ ਦੇ ਹੋਣਗੇ, ਚਾਰ ਮੈˆਬਰ ਸਰਕਾਰ ਬਾਹਰੋˆ ਨਿਯੁਕਤ ਕਰੇਗੀ ਅਤੇ ਸਿਰਫ ਇਕ ਮੈˆਬਰ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਵੇਗਾ।
ਇਹ ਸਾਰੇ ਮੈˆਬਰ ਸਰਕਾਰ ਆਪ ਚੁਣੇਗੀ ਜੋ ਕਿਸੇ ਵੀ ਪਾਰਟੀ ਅਤੇ ਕਿਸੇ ਵੀ ਧਰਮ (ਹਿੰਦੂ,ਮੁਸਲਿਮ,ਜੈਨੀ,ਬੋਧੀ,ਇਸਾਈ ਆਦਿ) ਦੇ ਹੋ ਸਕਦੇ ਹਨ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਕੋਈ ਵੀ ਉਸਾਰੀ ਕਰਨੀ ਹੋਵੇ ਜਾˆ ਕੁਝ ਬਦਲਣਾ ਹੋਵੇ ਤਾˆ ਇਸ ਕਮੇਟੀ ਦੀ ਮੰਜੂਰੀ ਲਏ ਬਿਨਾˆ ਕੁਝ ਵੀ ਨਹੀˆ ਕੀਤਾ ਜਾ ਸਕੇਗਾ।
ਜੇਕਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਨੇ ਰਲ ਕੇ ਗੁਰਦੁਆਰਾ ਅਸਥਾਨ ਤੇ ਕੋਈ ਵੀ ਸਮਾਗਮ ਕਰਨਾ ਹੋਵੇ ਤਾˆ ਇਸ ਕਮੇਟੀ ਦੀ ਮੰਜੂਰੀ ਲੈਣੀ ਪਵੇਗੀ।ਮਿਸਾਲ ਦੇ ਤੌਰ ਤੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸ਼ਤਾਬਦੀ ਸਮਾਗਮ ਮਨਾਉਣੇ ਹੋਣ ਤਾˆ ਇਨਾˆ ਦੀ ਮੰਜੂਰੀ ਤੋˆ ਬਿਨਾ ਨਹੀˆ ਮਨਾ ਸਕਾˆਗੇ।
ਇਹ ਭਾਰਤ ਸਰਕਾਰ ਦੀ ਬਹੁਤ ਵੱਡੀ ਸਾਜਿਸ਼ ਹੈ ਕਿ ਆਪਣੇ ਹਜ਼ਾਰਾˆ ਸਾਲ ਪੁਰਾਣੇ ਮੰਦਰਾˆ ਨੂੰ ਛੱਡ ਕੇ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਯੂਨੈਸਕੋ ‘ਵਰਲਡ ਹੈਰੀਟੇਜ਼‘ ਦਰਜਾ ਦਿਵਾ ਕੇ ਆਪਣੇ ਅਧੀਨ ਕਰਨਾ ਚਾਹੁੰਦੀ ਹੈ।
ਉਪਰ ਦੱਸੀ ਗਈ ਸਲਾਨਾ ਕਨਵੈˆਨਸ਼ਨ ਤੋˆ ਪਹਿਲਾˆ ਸਾਨੂੰ ਪੂਰਾ ਹੰਭਲਾ ਮਾਰ ਕੇ ਇਸ ਦਾ ਵਿਰੋਧ ਕਰਨਾ ਪਵੇਗਾ ਤਾˆ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ।