ਨਵੀ ਦਿੱਲੀ ( 10 ਜਨਵਰੀ, 2015) : ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਮੁਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਸਕੇ ਬੱਗਾ ਤੋਂ ਕ੍ਰਿਸ਼ਨਾ ਨਗਰ ਵਿਧਾਨ ਸਭਾ ਹਲਕੇ ਤੋਂ ਪਿੱਛੇ ਚੱਲ ਰਹੀ ਹੈ।
ਕ੍ਰਿਸ਼ਨਾ ਨਗਰ ਸੀਟ ਭਾਜਪਾ ਦੀ ਸੁਰੱਖਿਅਤ ਸੀਟ ਮੰਨੀ ਗਈ ਸੀ, ਪਰ ਜੇਕਰ ਪ੍ਰਾਪਤ ਰੂਝਾਨ ਨਤੀਜ਼ੇ ਵਿੱਚ ਬਦਲਦਾ ਹੈ ਤਾਂ ਭਾਜਪਾ ਇਸ ਸੀਟ ਤੋਂ ਹਾਰ ਜਾਵੇਗੀ। ਐੱਸਕੇ ਬੱਗਾ ਨੂੰ ਅਜੇ ਤੱਕ 15156 ਜਦਕਿ ਕਿਰਨ ਬੇਦੀ ਨੂੰ 14565 ਵੋਟਾਂ ਮਿਲੀਆਂ ਹਨ।
