ਲੁਧਿਆਣਾ (18 ਜੂਨ 2014): ਦਿਲਜੀਤ ਦੋਸਾਂਝ ਦੀ ਆ ਰਹੀ ਨਵੀਂ ਪੰਜਾਬੀ ਫਿਲ਼ਮ “ਪੰਜਾਬ 1984” ਪੰਜਾਬ ਦੀ ਖਾੜਕੂ ਲਹਿਰ ‘ਤੇ ਅਧਾਰਿਤ ਹੈ।ਇਸਦੀ ਕਹਾਣੀ ਪੰਜਾਬ ਦੇ ਇੱਕ ਸਿੱਖ ਨੌਜਵਾਨ ਦੀ ਕਹਾਣੀ ਹੈ।ਫਿਲਮ ਦਾ ਟਰੇਲਰ ਖਾੜਕੂ ਲਹਿਰ ਸਮੇਂ ਦੇ ਪੰਜਾਬ ਦੇ ਮਾਹੋਲ ਦੀ ਯਾਦ ਦਿਵਾਉਦਾ ਹੈ।ਬਹੁਤੇ ਫਿਲਮਸਾਜ਼ 1984 ਦੀ ਸਿੱਖ ਨਸਲਕੁਸ਼ੀ ਨਾਲ ਸਬੰਧਿਤ ਕਹਾਣੀਆਂ ਵਿੱਚ ਦਿਲਚਸਪੀ ਲਏ ਰਹੇ ਹਨ, ਪਰ ਮੁਸ਼ਕਲ ਨਾਲ ਹੀ ਕੁਝ ਫਿਲਮਾਂ ਨੇ ਸਿੱਖ ਖਾੜਕੂਆਂ ਨੂੰ ਸਹੀ ਰੂਪ ਵਿੱਚ ਪੇਸ਼ ਕੀਤਾ ਹੋਵੇਗਾ।
ਇਨ੍ਹਾਂ ਵਿਚੋਂ ਜਿਆਦਾਤਰ ਫਿਲਮਾਂ ਵਪਾਰਕ ਪੱਖ ਨੂੰ ਸਾਹਮਣੇ ਰੱਖਕੇ ਬਣਾਈਆਂ ਗਈਆਂ, ਨਿਰਮਾਤਾ ਨੂੰ ਅਸਲ ਵਿੱਚ ਪੰਜਾਬ ਦੇ ਦੁਖਾਂਤ ਦੀ ਕਹਾਣੀ ਨਾਲ ਕੋਈ ਲੇਣਾ ਦੇਣਾ ਨਹੀਂ ਹੁੰਦਾ।ਸਿੱਖ ਸਿਧਾਤਾਂ ਅਤੇ ਤੱਥਾਂ ਨੂੰ ਤੋੜਿਆ ਮਰੋੜਿਆ ਗਿਆ ਅਤੇ ਸਿੱਖ ਸੰਘਰਸ਼ ਨੂੰ ਗਲਤ ਰੰਗਤ ਦਿੱਤੀ ਗਈ।
ਹੁਣ “ਪੰਜਾਬ 1984” ਪੰਜਾਬੀ ਫਿਲਮ ਖਾੜਕੂ ਲਹਿਰ ਸਮੇਂ ਪੁਲਿਸ ਦੇ ਜ਼ੁਲਮ ‘ਤੇ ਅਧਾਰਿਤ ਫਿਲਮ ਰਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਫਿਲਮ ਵਿੱਚ ਮੁੱਖ ਭੁਮਿਕਾ ਨਿਭਾਅ ਰਿਹਾ ਹੈ।ਇਹ ਤਾਂ ਸਮਾਂ ਹੀ ਦੱਸੇਗਾ ਕਿ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਸੱਚ ‘ਤੇ ਕਿੰਨਾ ਕੂ ਅਧਾਰਿਤ ਹੈ।ਸਾਨੂੰ ਇਹ ਦੇਖਣ ਲਈ ਇੰਤਜ਼ਾਰ ਕਰਨਾ ਪਵੇਗਾ ਕਿ ਫਿਲਮ ਕਿੰਨੀ ਕੂ ਸਰਕਾਰ ਦੇ ਹੱਕ ਵਿੱਚ ਹੈ ਅਤੇ ਕਿੰਨੀ ਕੂ ਸੱਚ ਦੇ।ਅਸੀਂ ਫਿਲਮ ਦੇ ਟਰੇਲਰ ਤੋਂ ਕਾਫੀ ਕੁਝ ਸਮਝ ਸਕਦੇ ਹਾਂ, ਆਸ ਹੈ ਕਿ ਇਹ ਫਿਲਮ ਸਾਨੂੰ ਨਿਰਾਸ਼ ਨਹੀਂ ਕਰੇਗੀ।
