ਭਾਈ ਕੁਲਵੀਰ ਸਿੰਘ ਬੜਾ ਪਿੰਡ ਦਾ ਨਾਮ ਸਾਹਮਣੇ ਆਉਂਦਿਆਂ ਹੀ ਇਕ ਗੁਰਸਿੱਖ ਚੇਹਰਾ ਸਾਹਮਣੇ ਆਉਂਦਾ ਹੈ ਜਿਸ ਦੇ ਮੱਥੇ ਤੋਂ ਲੰਮੀਆਂ ਜੇਲ੍ਹਾਂ ਤੇ ਪੁਲਿਸ ਤਸ਼ੱਦਦ ਤੋਂ ਬਾਦ ਵੀ ਦਸਮੇਸ਼ ਦੇ ਪੁੱਤਰ ਹੋਣ ਦਾ ਮਾਣ ਤੇ ਚੜ੍ਹਦੀ ਕਲਾ ਝਲਕਦੀ ਹੋਵੇ। ਭਾਈ ਕੁਲਵੀਰ ਸਿੰਘ ਬੜਾ ਪਿੰਡ ਦਾ ਜਨਮ ਅਪਰੈਲ ੦੭, ੧੯੬੪ ਨੂੰ ਪਿਤਾ ਸਰਦਾਰ ਜੀਤ ਸਿੰਘ ਤੇ ਮਾਤਾ ਸਰਦਾਰਨੀ ਕਰਮ ਕੌਰ ਦੀ ਕੁੱਖੋਂ ਹੋਇਆ। ਭਾਈ ਸਾਹਿਬ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਹਾਈ ਸਕੂਲ, ਬੜਾਪਿੰਡ ਤੋਂ ਪ੍ਰਾਪਤ ਕੀਤੀ ਅਤੇਉਚੇਰੀ ਵਿੱਦਿਆਂ ਲਾਇਲਪੁਰ ਖਾਲਸਾ ਕਾਲਜ਼, ਜਲੰਧਰ ਅਤੇ ਗੁਰੂ ਗੋਬਿੰਦ ਸਿੰਘ ਕਾਲਜ਼, ਜੰਡਿਆਲਾ ਮੰਜਕੀ ਤੋਂ ਪ੍ਰਾਪਤ ਕੀਤੀ।