Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਰਾਕ ਦੇ ਮੋਸੂਲ ਵਿੱਚ 40 ਪੰਜਾਬੀ ਮਜ਼ਦੂਰਾਂ ਨੂੰ ਅਗਵਾ ਕਰ ਲਿਆ ਗਿਆ

ਇਰਾਕ ਦੇ ਮੋਸੂਲ ਵਿੱਚ 40 ਪੰਜਾਬੀ ਮਜ਼ਦੂਰਾਂ ਨੂੰ ਅਗਵਾ ਕਰ ਲਿਆ ਗਿਆ

ਨਵੀਂ ਦਿੱਲੀ (18 ਜੂਨ 2014): ਇਕ ਅੰਗਰੇਜ਼ੀ ਰੋਜ਼ਾਨਾ ਦੀ ਰਿਪੋਰਟ ਦੇ ਮੁਤਾਬਿਕ ਇਰਾਕ ਦੇ ਮੋਸੂਲ ਸ਼ਹਿਰ ‘ਚ ਇਕ ਪ੍ਰਾਜੈਕਟ ਦੇ ਲਈ ਕੰਮ ਕਰ ਰਹੇ 40 ਪੰਜਾਬੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਇਹ ਸਾਰੇ ਲੋਕ ਇਥੇ ਉਸਾਰੀ ਦੇ ਕੰਮ ‘ਚ ਲੱਗੇ ਹੋਏ ਸਨ। ਇਨ੍ਹਾਂ ਨੂੰ ਅਗਵਾ ਕਰਨ ਦੇ ਪਿੱਛੇ ਇਸਲਾਮਿਕ ਸਟੇਟ ਇਨ ਇਰਾਕ ਐਂਡ ਅਲ-ਸ਼ਾਮ (ਆਈ. ਐੱਸ. ਆਈ. ਐੱਸ.) ਦੇ ਖਾੜਕੂਆਂ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।

ਰਿਪੋਰਟ ਦੇ ਅਨੁਸਾਰ ਇਰਾਕ ਦੇ ਮੋਸੂਲ ਸ਼ਹਿਰ ਤੋਂ ਜਦੋਂ ਇਨ੍ਹਾਂ ਪੰਜਾਬੀਆਂ ਨੂੰ ਕੱਢਿਆ ਜਾ ਰਿਹਾ ਸੀ ਉਦੋਂ ਹੀ ਇਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਰਾਕ ‘ਚ ਗ੍ਰਹਿ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਸੁੰਨੀ ਜਹਾਦੀਆਂ ਨੇ ਸ਼ੀਆ ਸਮਰਪਿਤ ਇਰਾਕੀ ਸਰਕਾਰ ਦੇ ਖ਼ਿਲਾਫ਼ ਜੰਗ ਛੇੜ ਰੱਖੀ ਹੈ।

“ਅਜੀਤ” ਅਖਬਾਰ ਅਨੁਸਾਰ ਇਰਾਕ ‘ਚ ਚੱਲ ਰਹੀ ਭਾਰੀ ਗੜਬੜ ਦੌਰਾਨ ੳੁੱਥੇ ਕੰਮ ਕਰ ਰਹੇ  40 ਭਾਰਤੀ ਪੰਜਾਬੀ ਕਾਮਿਆਂ ਨੂੰ ਅਗਵਾ ਕਰਨ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ।ੲਰਾਕ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਦੱਸਿਆ ਕਿ 40 ਅਗਵਾ ਪੰਜਾਬੀਆਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ ਅਤੇ ਨਾਹੀ ਅਜੇ ਤੱਕ ਇਨ੍ਹਾਂ ਪੰਜਾਬੀਆਂ ਨੂੰ ਅਗਵਾ ਕਰਨ ਦੀ ਕਿਸੇ ਖਾੜਕੂ ਸੰਘਠਨ ਨੇ ਕੋਈ ਜ਼ਿਮੇਵਾਰੀ ਲਈ ਹੈ ਅਤੇ ਨਾ ਹੀ ਇੰਨਾਂ ਨੂੰ ਰਿਹਾਅ ਕਰਨ ਸਬੰਧੀ ਕੋਈ ਮੰਗ ਕੀਤੀ ਗਈ  ਹੈ।

ਭਾਰਤ, ਇਰਾਕੀ ਅਧਿਕਾਰੀਆਂ ਦੇ ਸੰਪਰਕ ‘ਚ ਹੈ। ਭਾਰਤ ਸਰਕਾਰ ਨੇ ਕੁਝ ਹੈਲਪਲਾਈਨ ਨੰਬਰ ਉਪਲਬਧ ਕਰਵਾਏ ਹਨ ਜੋ ਇਸ ਪ੍ਰਕਾਰ ਹਨ-ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਕੰਟਰੋਲ ਰੂਮ ਦੇ ਨੰਬਰ -91-11-23012113, -91-11-23017905, -91-11-23014104 ਅਤੇ ਬਗਦਾਦ ਸਥਿਤ ਭਾਰਤੀ ਸਫਾਰਤਖਾਨੇ ਦੇ ਨੰਬਰ–9647704444849, 9647704843247 ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: