ਕੁੜੀਆਂ ਦੀ ਇੱਜਤ ਅਤੇ ‘ਕਿਸਮਤ’ ਫਿਲਮ [ਖਾਸ ਲੇਖ]

ਇਹ ਵੀ ਸੰਭਵ ਹੈ ਕਿ ਕੁਝ ਕੁੜੀਆਂ ਇਹ ਗੀਤ ਜਾਂ ਇਸ ਤਰ੍ਹਾਂ ਦੇ ਹੋਰ ਗੀਤਾਂ ਉੱਪਰ ਨੱਚ ਲੈਣ, ਪਰ ਉਹਨਾਂ ਦੇ ਨੱਚਣ ਨਾਲ ਲਿਖਣ ਗਾਉਣ ਅਤੇ ਵੇਚਣ ਵਾਲਿਆਂ ਨੂੰ ਔਰਤ ਦੇ ਅਪਮਾਨ ਕਰਨ ਦਾ ਕੋਈ ਪਰਵਾਨਾ ਨਹੀਂ ਮਿਲ ਜਾਂਦਾ ਕਿ ਜਿਸ ਦੇ ਜੀਅ ਵਿਚ ਜੋ ਆਵੇ ਉਹ ਲਿਖੇ ਤੇ ਗਾ ਦੇਵੇ। ਕਿਸੇ ਵੀ ਜਮਾਨੇ ਵਿਚ ਮਨੁੱਖਤਾ ਦਾ ਸਤਿਕਾਰ ਦਾਅ ‘ਤੇ ਨਹੀਂ ਲੱਗ ਸਕਦਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਛੋਟੀ ਫਿਲਮ ਭਗਤ ਸਿੰਘ ਦਿਖਾਉਣ ਤੋਂ ਬਾਅਦ ਫਿਲਮ ‘ਤੇ ਵਿਚਾਰ-ਚਰਚਾ

12 ਅਕਤੂਬਰ, 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ ‘ਚ ਵਿਦਿਆਰਥੀਆਂ ਵਲੋਂ ਕਰਵਾਏ ਗਏ ਦਸਤਾਵੇਜ਼ੀ ਫਿਲਮ ਫੈਸਟੀਵਲ ਦੇ ਦੂਜੇ ਦਿਨ ਛੋਟੀ ਫਿਲਮ ਭਗਤ ਸਿੰਘ ਦਿਖਾਈ ਗਈ ਸੀ।

‘ਖ਼ਾਲਿਸਤਾਨ ਲਹਿਰ ਦੀ ਵਡਿਆਈ’ ਕਰਨ ਕਰਕੇ ਭਾਰਤੀ ਸੈਂਸਰ ਬੋਰਡ ਨੇ ਨਹੀਂ ਪਾਸ ਕੀਤੀ ਫਿਲਮ ‘ਤੂਫਾਨ ਸਿੰਘ’

ਨਵੀਂ ਪੰਜਾਬੀ ਫਿਲਮ ਤੂਫਾਨ ਸਿੰਘ ਨੂੰ ਭਾਰਤੀ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੀਰਵਾਰ (13 ਜੁਲਾਈ) ਨੂੰ ਪ੍ਰੈਸ ਬਿਆਨ ਜਾਰੀ ਕਰਕੇ ਫਿਲਮ ‘ਚ ਤੂਫਾਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਫਿਲਮਾਂ ਦੇ ਕਲਾਕਾਰ ਰਣਜੀਤ ਬਾਵਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ।

ਦਿਲਜੀਤ ਦੀ ਫਿਲਮ ‘ਸੁਪਰ ਸਿੰਘ’ ‘ਚ ਦਰਬਾਰ ਸਾਹਿਬ ਨਾਲ ਜੁੜੇ ਦ੍ਰਿਸ਼ਾਂ ਦਾ ਸਿੱਖ ਹਲਕਿਆਂ ‘ਚ ਵਿਰੋਧ

ਦਿਲਜੀਤ ਦੁਸਾਂਝ ਦੀ ਨਵੀਂ ਆਈ ਪੰਜਾਬੀ ਫਿਲਮ ‘ਸੁਪਰ ਸਿੰਘ’ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਫਿਲਮਾਏ ਕੁਝ ਦ੍ਰਿਸ਼ਾਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਦਰਬਾਰ ਸਾਹਿਬ ਵੱਲ ਛੱਡੀ ਮਿਜ਼ਾਈਲ ਦੇ ਦ੍ਰਿਸ਼ਾਂ ’ਤੇ ਦਰਸ਼ਕਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿੱਖ ਵਿਦਵਾਨਾਂ ਨੇ ਵੀ ਦਸਤਾਰ ਨਾਲ ਜੋੜ ਕੇ ਦਿਖਾਈਆਂ ਕਰਾਮਾਤਾਂ ਨੂੰ ਗ਼ਲਤ ਕਰਾਰ ਦਿੱਤਾ ਹੈ, ਹਾਲਾਂਕਿ ਫਿਲਮ ਵਿੱਚ ਸਿੱਖ ਵਿਚਾਰਧਾਰਾ ਦੀ ਸਿਫ਼ਤ ਕੀਤੀ ਹੈ ਤੇ ਦਸਤਾਰ ਦੀ ਮਹੱਤਤਾ ਦੱਸੀ ਗਈ ਹੈ।