Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਖ਼ਾਲਿਸਤਾਨ ਲਹਿਰ ਦੀ ਵਡਿਆਈ’ ਕਰਨ ਕਰਕੇ ਭਾਰਤੀ ਸੈਂਸਰ ਬੋਰਡ ਨੇ ਨਹੀਂ ਪਾਸ ਕੀਤੀ ਫਿਲਮ ‘ਤੂਫਾਨ ਸਿੰਘ’

‘ਖ਼ਾਲਿਸਤਾਨ ਲਹਿਰ ਦੀ ਵਡਿਆਈ’ ਕਰਨ ਕਰਕੇ ਭਾਰਤੀ ਸੈਂਸਰ ਬੋਰਡ ਨੇ ਨਹੀਂ ਪਾਸ ਕੀਤੀ ਫਿਲਮ ‘ਤੂਫਾਨ ਸਿੰਘ’

ਲੰਦਨ: ਨਵੀਂ ਪੰਜਾਬੀ ਫਿਲਮ ਤੂਫਾਨ ਸਿੰਘ ਨੂੰ ਭਾਰਤੀ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੀਰਵਾਰ (13 ਜੁਲਾਈ) ਨੂੰ ਪ੍ਰੈਸ ਬਿਆਨ ਜਾਰੀ ਕਰਕੇ ਫਿਲਮ ‘ਚ ਤੂਫਾਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਫਿਲਮਾਂ ਦੇ ਕਲਾਕਾਰ ਰਣਜੀਤ ਬਾਵਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ।

ਫਿਲਮ ਬਣਾਉਣ ਵਾਲਿਆਂ ਨੇ ਜਾਰੀ ਬਿਆਨ ‘ਚ ਕਿਹਾ, “ਫਿਲਮ ਨੂੰ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ 15 ਜੁਲਾਈ ਨੂੰ ਜਾਰੀ ਹੋਣਾ ਸੀ ਪਰ ਭਾਰਤੀ ਸੈਂਸਰ ਬੋਰਡ ਦੇ ਚੇਅਰਮੈਨ ਵਲੋਂ ਸਹਿਮਤੀ ਨਾ ਮਿਲਣ ਕਰਕੇ ਇਸਨੂੰ ਫਿਲਹਾਲ ਰੋਕਿਆ ਗਿਆ ਹੈ।”

ਪੰਜਾਬੀ ਫਿਲਮ ਤੂਫਾਨ ਸਿੰਘ ਦਾ ਪੋਸਟਰ (ਫਾਈਲ ਫੋਟੋ)
ਪੰਜਾਬੀ ਫਿਲਮ ਤੂਫਾਨ ਸਿੰਘ ਦਾ ਪੋਸਟਰ (ਫਾਈਲ ਫੋਟੋ)

ਬਿਆਨ ‘ਚ ਦੱਸਿਆ ਗਿਆ ਕਿ ਫਿਲਮ “ਤੂਫਾਨ ਸਿੰਘ” 1980 ਦੇ ਦਹਾਕੇ ‘ਚ ਨੌਜਵਾਨ ਸਿੱਖ ਲੜਕੇ ਦੀ ਕਹਾਣੀ ਹੈ। ਕਹਾਣੀ ਸਾਰਿਆਂ ਲਈ ਨਿਆਂ, ਬਰਾਬਰਤਾ ਦੀ ਭਾਲ ‘ਤੇ ਆਧਾਰਤ ਹੈ। ਮਜਬੂਰ ਹੋ ਕੇ ਤੂਫਾਨ ਸਿੰਘ ਨੂੰ ਸਮਾਜ ਦੀ ਰਾਖੀ ਲਈ ਭ੍ਰਿਸ਼ਟਾਚਾਰ, ਅਪਰਾਧ ਅਤੇ ਕਰੂਰਤਾ ਨਾਲ ਲੜਨਾ ਪੈਂਦਾ ਹੈ।

ਰਾਇਲ ਸਿਨੇ ਆਰਟਸ ਦੇ ਬਘੇਲ ਸਿੰਘ ਨੇ ਨਿਰਦੇਸ਼ਕ ਦੇ ਤੌਰ ‘ਤੇ ਅਤੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਇਕ ਕਲਾਕਾਰ ਵਲੋਂ ਇਸ ਫਿਲਮ ਤੋਂ ਆਪਣੀ ਕਲਾਕਾਰੀ ਦੀ ਸ਼ੁਰੂਆਤ ਕੀਤੀ ਹੈ। ਬਘੇਲ ਸਿੰਘ ਨੇ ਦੱਸਿਆ ਕਿ ਫਿਲਮ 4 ਅਗਸਤ ਨੂੰ ਕੌਮਾਂਤਰੀ ਪੱਧਰ ‘ਤੇ ਜਾਰੀ ਕੀਤੀ ਜਾਏਗੀ ਜੇ ਉਦੋਂ ਤਕ ਸਾਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਅਸੀਂ ਉਸਨੂੰ ਅਦਾਲਤ ‘ਚ ਚੁਣੌਤੀ ਦਿਆਂਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

India Censor Board Refuses to Clear Toofan Singh Movie for ‘glorifying Khalistan movement’ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਦੀ ਸੁਪਰੀਮ ਕੋਰਟ ਨੇ ਅੱਜ (12 ਦਸੰਬਰ, 2017) ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1991 'ਚ ਹੋਏ ਕਤਲ ਦੇ ਪਿੱਛੇ "ਵੱਡੀ ਸਾਜ਼ਿਸ਼" ਦੀ ਕਈ ਏਜੰਸੀਆਂ ਨੇ ਜਾਂਚ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਭਾਰਤੀ ਨੀਮ ਫੌਜੀ ਦਸਤੇ ਦੇ ਇਕ ਮੁਲਾਜ਼ਮ ਵਲੋਂ ਕੀਤੀ ਗੋਲੀਬਾਰੀ ਨਾਲ 2 ਸਬ-ਇੰਸਪੈਕਟਰਾਂ ਸਣੇ 4 ਮੁਲਾਜ਼ਮ ਮਾਰੇ ਗਏ ਹਨ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ
ਦਲ ਖਾਲਸਾ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਪੰਜਾਬ ਅੰਦਰ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਪਿਛਲ਼ੇ ਸਮੇ ਅੰਦਰ ਹੋਏ ਫਰਜ਼ੀ ਮੁਕਾਬਲੇ, ਜਬਰੀ ਲਾਪਤਾ ਕਰਨ, ਕਾਲੇ ਕਾਨੂੰਨ ਅਤੇ ਹਿਰਾਸਤ
ਆਪਣੇ ਆਪ ਨੂੰ "ਅੱਤਵਾਦ ਵਿਰੋਧੀ ਫਰੰਟ" ਦਾ ਪ੍ਰਧਾਨ ਅਖਵਾਉਂਦੇ ਕੱਟੜ ਹਿੰਦੂਵਾਦੀ ਆਗੂ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: