Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਫਿਲਮ 2 ਬੋਲ ਕਨੇਡਾ ਵਿਚ ਨਹੀਂ ਰਲੀਜ਼ ਹੋ ਸਕੀ

ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਫਿਲਮ 2 ਬੋਲ ਕਨੇਡਾ ਵਿਚ ਨਹੀਂ ਰਲੀਜ਼ ਹੋ ਸਕੀ

ਚੰਡੀਗੜ ( 5 ਮਾਰਚ , 2016): ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਪੰਜਾਬੀ ਫ਼ਿਲਮ 2ਬੋਲ ਜੋ ਕਨੇਡਾ ਦੇ ਸਿਨੇਮਾ ਘਰਾਂ ਵਿਚ 4 ਮਾਰਚ ਨੂੰ ਰਲੀਜ਼ ਹੋਣੀ ਸੀ ਉਹ ਨਹੀਂ ਹੋ ਸਕੀ, ਜਿਸ ਲਈ ਦਰਸ਼ਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।

ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਫਿਲਮ 2 ਬੋਲ
ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਫਿਲਮ 2 ਬੋਲ

ਇਸ ਸਬੰਧੀ ਕਨੇਡਾ ਤੋਂ ਟੈਲੀਫੋਨ ਤੇ ਜਾਣਕਾਰੀ ਦਿੰਦਿਆਂ ਫ਼ਿਲਮ ਪ੍ਰੋਡਿਉਸਰ ਤਰਨਜੀਤ ਸਿੰਘ ਕੈਨੇਡਾ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਮਰਪਿਤ ਫਿਲਮ 2 ਬੋਲ ਜੋ 4 ਮਾਰਚ ਨੂੰ ਕਨੇਡਾ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨੀ ਸੀ ਉਸ ਦੀ ਦਰਸ਼ਕਾਂ ਨੂੰ ਥੋੜੀ ਹੋਰ ਉਡੀਕ ਕਰਨੀ ਪਵੇਗੀ।

ਪਤੱਰਕਾਰ ਨੇ ਜਦੋਂ ਫਿਲਮ ਪ੍ਰੋਡਿਉਸਰ ਤਰਨਜੀਤ ਸਿੰਘ ਨੂੰ ਕਨੇਡਾ ਦੇ ਸਿਨੇਮਾਂ ਘਰਾਂ ਵਿਚ 4 ਮਾਰਚ ਨੂੰ ਫਿਲਮ ਨਾ ਲਗਣ ਦਾ ਕਾਰਨ ਪੁਛਿਆ ਤਾਂ ਉਨਾਂ ਕਿਹਾ ਕਿ ਕਨੇਡਾ ਵਿਚ ਫ਼ਿਲਮ ਦੀ ਪ੍ਰੋਮੋਸ਼ਨ ਤਾਂ ਪੂਰੀ ਤਰਾਂ ਕੀਤੀ ਜਾ ਰਹੀ ਸੀ ਪਰ ਸਮਾਂ ਨੇੜੇ ਆਉਣ ਤੇ ਪਤਾ ਲਗਾ ਕਿ ਕਿਸੇ ਦਬਾਓ ਕਾਰਨ ਫਿਲਮ ਭਾਰਤ ਤੋਂ ਕਨੇਡਾ ਹੀ ਨਹੀਂ ਪਹੁੰਚੀ ਜਿਸਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਸਿਨੇਮਾਂ ਘਰਾਂ ਦੇ ਮਾਲਕਾਂ ਨਾਲ ਵੀ ਗਲਬਾਤ ਕੀਤੀ ਜਾ ਰਹੀ ਹੈ। ਉਨਾਂ ਦਰਸ਼ਕਾਂ ਦਾ ਸਹਿਯੋਗ ਮੰਗਦਿਆਂ ਥੋੜਾ ਹੋਰ ਉਡੀਕ ਕਰਨ ਲਈ ਕੀਤੀ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: