Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਬਲਜੀਤ ਸਿੰਘ ਭਾਊ ਨੂੰ ਸਦਮਾ, ਪਿਤਾ ਅਕਾਲ ਚਲਾਣਾ ਕਰ ਗਏ

ਭਾਈ ਬਲਜੀਤ ਸਿੰਘ ਭਾਊ ਨੂੰ ਸਦਮਾ, ਪਿਤਾ ਅਕਾਲ ਚਲਾਣਾ ਕਰ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (3 ਮਾਰਚ, 2016): ਸਿੱਖ ਸੰਘਰਸ਼ ਨਾਲ ਸਬੰਧਿਤ ਲੰਮਾ ਸਮਾ ਜੇਲ ਕੱਟਣ ਵਾਲੇ ਭਾਈ ਬਲਜੀਤ ਸਿੰਘ ਭਾਊ ਦੇ ਪਿਤਾ ਰਿਟਾ. ਕੈਪਟਨ ਦਲੀਪ ਸਿੰਘ(70) ਦੀ ਪਿਛਲੇ ਕਈ ਦਿਨਾਂ ਤੋਂ ਸਿਹਤ ਨਾਜ਼ੁਕ ਹੋਣ ਕਾਰਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਫੇਜ਼ 9 ਸਥਿਤ ਸਿਲਵਰ ਔਕਸ ਹਸਪਤਾਲ ਵਿਚ ਆਈ. ਸੀ. ਯੂ ਵਿਚ ਜ਼ੇਰੇ ਇਲਾਜ ਸਨ, 3 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਅਕਾਲ ਚਲਾਣਾ ਕਰ ਗਏ।

ਭਾਈ ਬਲਜੀਤ ਸਿੰਘ ਭਾਊ
ਭਾਈ ਬਲਜੀਤ ਸਿੰਘ ਭਾਊ

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਲਜੀਤ ਸਿੰਘ ਭਾਊ ਨੇ ਦਸਿਆ ਕਿ ਉਨਾਂ ਦੇ ਪਿਤਾ ਨੂੰ ਦਿਮਾਗੀ ਦੌਰੇ ਪੈਣ ਕਾਰਨ ਦਾ ਇਲਾਜ਼ ਮਿਲਟਰੀ ਹਸਪਤਾਲ ਚੰਡੀਮੰਦਰ ਵਿਖੇ ਚਲਦਾ ਸੀ ਪਰ ਹਾਲਤ ਜ਼ਿਆਦਾ ਖਰਾਬ ਹੋ ਜਾਣ ਕਾਰਨ ਉਥੋਂ ਦੇ ਡਾਕਟਰਾਂ ਵਲੋਂ ਸਿਲਵਰ ਓਕਸ ਹਸਪਤਾਲ ਮੋਹਾਲੀ ਵਿਖੇ ਰੈਫ਼ਰ ਕਰ ਦਿਤਾ ਸੀ ।

ਜਿੱਥੇ ਉਹ ਆਈ. ਸੀ. ਯੂ ਵਿਚ ਜ਼ੇਰੇ ਇਲਾਜ਼ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਅਕਾਲ ਚਲਾਣਾ ਕਰ ਗਏ । ਉਨਾਂ ਦਸਿਆ ਕਿ 4 ਮਾਰਚ ਨੂੰ ਦਿਨ ਸ਼ੁਕਰਵਾਰ ਨੂੰ ਉਨਾਂ ਦੇ ਪਿੰਡ ਕੁਰਲੀ ਦੇ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ 3 ਵਜੇ ਸਸਕਾਰ ਕੀਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: