ਫ਼ਤਹਿਗੜ੍ਹ ਸਾਹਿਬ: ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀਂ 26 ਜੂਨ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਦਿਹਾੜੇ ਉਤੇ ਅਜਿਹੇ ਆਗੂਆਂ ਨੂੰ ਸੱਦਣ ਦੀ ਪੁਰਜ਼ੋਰ ਨਿਖੇਧੀ ਕੀਤੀ ਜਿਹੜੇ ਘੱਟਗਿਣਤੀਆਂ ਨੂੰ ਖਤਮ ਕਰਕੇ ਹਿੰਦੂਤਵ ਲਾਗੂ ਕਰਨਾ ਚਾਹੁੰਦੇ ਹਨ।

ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਦੀ ਮਨੁੱਖਤਾ ਪੱਖੀ ਸ਼ਖਸੀਅਤ ਅਤੇ ਸੋਚ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚਾਉਣਾ ਬਣਦਾ ਸੀ ਪਰ ਬਾਦਲ ਦਲ ਨੇ ਅਜਿਹੇ ਆਗੂਆਂ ਨੂੰ ਸੱਦ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਪਮਾਨ ਕੀਤਾ ਹੈ।