Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਥਾਣੇਦਾਰ ਨੇ ਬਾਪੂ ਸੂਰਤ ਸਿੰਘ ਦੇ ਪੁੱਤਰ ਰਵਿੰਦਰਜੀਤ ਸਿੰਘ ਦੀ ਅਦਾਲਤੀ ਖਾਰਜ਼ੇ ਵਿੱਚ ਕੀਤੀ ਕੁੱਟਮਾਰ

ਥਾਣੇਦਾਰ ਨੇ ਬਾਪੂ ਸੂਰਤ ਸਿੰਘ ਦੇ ਪੁੱਤਰ ਰਵਿੰਦਰਜੀਤ ਸਿੰਘ ਦੀ ਅਦਾਲਤੀ ਖਾਰਜ਼ੇ ਵਿੱਚ ਕੀਤੀ ਕੁੱਟਮਾਰ

ਲੁਧਿਆਣਾ( 13 ਅਪ੍ਰੈਲ, 2015): ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਰਿਚਾਰਡ ਮਸੀਹ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਦੇ ਸਪੱਤਰ ਰਵਿੰਦਰਜੀਤ ਸਿੰਘ ਗੋਗੀ ਦੀ ਲੁਧਿਆਣਾ ਅਦਾਲਤ ਦੇ ਖਾਰਜ਼ੇ ਵਿੱਚ ਬੂਰੀ ਤਰਾਂ ਕੁੱਟਮਾਰ ਕੀਤੀ ਗਈ।

ਭਾਈ ਗੋਗੀ ਦੀ ਕੁੱਟਮਾਰ ਕਰਨ ਵਾਲਾ ਥਾਣੇਦਾਰ ਰਿਚਾਰਡ ਮਸੀਹ
ਭਾਈ ਗੋਗੀ ਦੀ ਕੁੱਟਮਾਰ ਕਰਨ ਵਾਲਾ ਥਾਣੇਦਾਰ ਰਿਚਾਰਡ ਮਸੀਹ

ਰਵਿੰਦਰ ਸਿੰਘ ਗੋਗੀ ਨੂੰ ਲੁਧਿਆਣਾ ਅਦਾਲਤ ਵਿੱਚ ਚੌਥੀ ਵਾਰ ਪੇਸ਼ ਕੀਤਾ ਗਿਆ ਸੀ, ਉਨ੍ਹਾਂ ਨੂੰ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦੇ ਸਬੰਧ ਵਿੱਚ ਧਾਰਾ 107/151 ਅਧੀਨ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।ਅਦਾਲਤ ਵਿੱਚ ਦੁਪਿਹਰ ਦੀ ਖਾਣੇ ਦੀ ਛੁੱਟੀ ਸਮੇਂ ਇਹ ਘਟਨਾ ਵਾਪਰੀ ਹੈ।

ਇਸ ਘਟਨਾ ਦੀ ਚਸ਼ਮਦੀਦ ਗਵਾਹ ਬੀਬੀ ਸਰਵਿੰਦਰ ਕੌਰ ਪੁੱਤਰੀ ਬਾਪੂ ਸੂਰਤ ਸਿੰਘ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਇਸ ਤੋਂ ਪਹਿਲਾਂ ਪੇਸ਼ੀਆਂ ‘ਤੇ ਪੁਲਿਸ ਭਾਈ ਗੋਗੀ ਨੂੰ ਅਦਾਲਤੀ ਖਾਰਜ਼ੇ ਵਿੱਚ ਰੱਖਦੀ ਸੀ ਅਤੇ ਉਨ੍ਹਾਂ ਦੀ ਪੇਸ਼ੀ ਦੀ ਵਾਰੀ ਆਉਣ ‘ਤੇ ਉਨ੍ਹਾਂ ਨੂੰ ਅਦਾਲਤ ਵਿੱਚ ਲਜਾਇਆ ਜਾਂਦਾ ਸੀ। ਪਰ ਇਸ ਵਾਰੀ ਸਹਾਇਕ ਥਾਣੇਦਾਰ ਰਿਚਾਰਡ ਮਸੀਹ ਵੱਲੋਂ ਘੜੀ ਘੜਾਈ ਸਾਜਿਜ਼ ਅਨੁਸਾਰ ਉਨ੍ਹਾਂ ਨੂੰ 1.30 ਵਜੇ ਖਾਰਜ਼ੇ ਤੋਂ ਬਾਹਰ ਕੱਢਿਆ।

ਬੀਬੀ ਸਰਵਿੰਦਰ ਕੌਰ ਨੇ ਦੱਸਿਆ ਕਿ ਜਿਉਂ ਹੀ ਭਾਈ ਗੋਗੀ ਨੂੰ ਬਾਹਰ ਲਿਆਦਾ ਗਿਆ, ਤਾਂ ਬਾਹਰ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦੀਆਂ ਫੋਟੋਆਂ ਖਿੱਚਣ ਲੱਗੇ ਅਤੇ ਇਸੇ ਦੌਰਾਨ ਹੀ ਥਾਣੇਦਾਰ ਮਸੀਹ ਭਾਈ ਗੋਗੀ ਨੂੰ ਗਾਲ੍ਹਾਂ ਕੱਢਣ ਲੱਗਾ।

ਰਵਿੰਦਰਜੀਤ ਸਿੰਘ ਗੋਗੀ ਅਦਾਲਤੀ ਪੇਸ਼ੀ ਸਮੇਂ (ਫਾਈਲ ਫੋਟੋ)
ਰਵਿੰਦਰਜੀਤ ਸਿੰਘ ਗੋਗੀ ਅਦਾਲਤੀ ਪੇਸ਼ੀ ਸਮੇਂ (ਫਾਈਲ ਫੋਟੋ)

ਜਿਊਂ ਹੀ ਭਾਈ ਗੋਗੀ ਨੇ ਥਾਣੇਦਾਰ ਮਸੀਹ ਨੂੰ ਗਲਤ ਨਾ ਬੋਲਣ ਲਈ ਕਿਹਾ ਤਾਂ ਉਸਨੇ ਭਾਈ ਗੋਗੀ ਨੂੰ ਥੱਕੇਮਾਰ ਕੇ ਖਾਰਜ਼ੇ ਦੇ ਅੰਦਰ ਧੱਕ ਦਿੱਤਾ ਅਤੇ ਉਨਾਂ ਨੂੰ ਬੁਰੀ ਤਰਾਂ ਕੁਟਿਆ। ਥਾਣੇਦਾਰ ਨੇ ਉਨ੍ਹਾਂ ਦੀ ਪਿੱਠ ਅਤੇ ਗਰਦਨ ‘ਤੇ ਮੁੱਕਿਆਂ ਨਾਲ ਮਾਰ ਕੁਟਾਈ ਕੀਤੀ।

ਸੂਤਰਾਂ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਹੁਣ ਰਵਿੰਦਰਜੀਤ ਸਿੰਘ ਦੀ ਧੌਣ ਵਿੱਚ ਸਖਤ ਦਰਦ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਬੜੀ ਜਰੂਰਤ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਜੂਝ ਰਹੇ ਬਾਪੂ ਸੂਰਤ ਸਿੰਘ ਦੇ ਹਮਾਇਤੀਆਂ ਨੇ ਦੋਸ਼ ਲਾਇਆ ਕਿ ਇਹ ਸਭ ਥਾਣੇਦਾਰ ਵੱਲੋਂ ਰਵਿੰਦਰਜੀਤ ਸਿੰਘ ਗੋਗੀ ਨੂੰ ਕੁੱਟਣ ਦੀ ਘੜੀ ਘੜਾਈ ਯੋਜਨਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਪੂ ਸੁਰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਡਰਾਉਣ ਲਈ ਬੜੇ ਕੋਝੇ ਹੱਥ ਕੰਡੇ ਵਰਤ ਰਹੀ ਹੈ।ਜਦੋਂ ਅਦਾਲਤ ਵਿੱਚ ਦੁਪਿਹਰ ਦੇ ਖਾਣੇ ਦੀ ਛੁੱਟੀ ਸਮਾਂ ਸੀ ਤਾਂ ਉਨਾਂ ਨੂੰ ਬਾਹਰ ਕਿਉਂ ਕੱਢਿਆ ਗਿਆ।

ਸੂਤਰਾਂ ਅਨੁਸਾਰ ਥਾਣੇਦਾਰ ਮਸੀਹ ਨੇ ਰਵਿੰਦਰਜੀਤ ਸਿੰਘ ਗੋਗੀ ਦੀਆਂ ਫੋਟੋਆਂ ਖਿੱਚਣ ਵਾਲੇ ਇੱਕ ਪੱਤਰਕਾਰ ਦੀ ਵੀ ਕੁੱਟਮਾਰ ਕੀਤੀ।ਇਹ ਘਟਨਾ ਪੰਜਾਬ ਪੁਲਿਸ ਦੀ ਖੂੰਖਾਰਤਾ ਮਾਨਸਿਕਤਾ ਨੂੰ ਪੁਰੀ ਤਰਾਂ ਨੰਗਿਆਂ ਕਰਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ
ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਵਿਚ ਦਰਜ਼ ਇਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: