Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਿਸ ਕੈ ਅੰਤਰਿ ਰਾਜ ਅਭਿਮਾਨੁ॥…

ਜਿਸ ਕੈ ਅੰਤਰਿ ਰਾਜ ਅਭਿਮਾਨੁ॥…

ਇਸ ਲੇਖ ਦਾ ਸਿਰਲੇਖ ਗੁਰੁ ਅਰਜਨ ਪਾਤਸ਼ਾਹ ਜੀ ਦੁਆਰਾ ਰਚਿਤ ਬਾਣੀ ਗਉੜੀ ਸੁਖਮਨੀ (ਸੁਖਮਨੀ ਸਾਹਿਬ) ਵਿਚੋਂ ਹੈ। ਇਸ ਬਾਣੀ ਨੂੰ ਸਿੱਖ ਪੰਥ ਵਿਚ ਬੜੇ ਚਾਅ ਤੇ ਉਤਸ਼ਾਹ ਨਾਲ ਪੜਿਆ ਜਾਂਦਾ ਹੈ ਅਤੇ ਕਈ ਸਿੱਖਾਂ ਨੇ ਨਿਤਨੇਮ ਵਿਚ ਵੀ ਇਸ ਬਾਣੀ ਨੂੰ ਸ਼ਾਮਲ ਕਰਕੇ ਪੜ੍ਹਣਾ ਕੀਤਾ ਹੋਇਆ ਹੈ ਜਦੋਂ ਵੀ ਕਿਸੇ ਬਾਣੀ ਨੂੰ ਮਨ ਲਾ ਕੇ ਪੜ੍ਹਿਆ ਜਾਂਦਾ ਹੈ ਤਾਂ ਹਰ ਵਾਰ ਇਕੋ ਬਾਣੀ ਵਿਚੋਂ ਕਈ ਤਰ੍ਹਾਂ ਦੀਆਂ ਸੇਧਾਂ ਮਿਲਦੀਆਂ ਹਨ ਅਤੇ ਆਪਣੇ ਆਲੇ-ਦੁਆਲੇ ਵਿਚ ਚੱਲ ਰਹੇ ਘਟਨਾ-ਚੱਕਰ ਸਬੰਧੀ ਵੀ ਮਾਰਗ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ (ਪੁਰਾਣੀ ਤਸਵੀਰ)
ਐਡਵੋਕੇਟ ਜਸਪਾਲ ਸਿੰਘ ਮੰਝਪੁਰ 

 

ਸਪੱੱਸ਼ਟ ਜਵਾਬ ਹੈ ਕਿ ਸਿੱਖਾਂ ਨੂੰ ਇਸ ਭਾਰਤੀ ਸਟੇਟ ਨੇ ਧਾਰਮਿਕ, ਸਿਆਸੀ, ਸੱਭਿਆਚਾਰਕ ਪੱਖੋਂ ਇਨਸਾਫ ਨਹੀਂ ਦਿੱਤਾ ਤਾਂ ਸਿੱਖਾਂ ਦਾ ਬੇਇੰਨਸਾਫੀ ਖਿਲਾਫ ਲਗਾਇਆ ਗਿਆ ਧਰਮ ਯੁੱਧ ਮੋਰਚਾ ਪਹਿਲਾਂ ਸ਼ਾਂਤਮਈ ਤੇ ਫਿਰ ਹਥਿਆਰਬੰਦ ਹੋ ਨਿਬੜਿਆ।

ਸਿੱਖਾਂ ਨੇ ਬੇਇੰਨਸਾਫੀ ਦੇ ਖਿਲਾਫ ਤੇ ਆਪਣੀ ਵਿਲੱਖਣ ਸੱਭਿਆਚਾਰਕ ਹੋਂਦ-ਹਸਤੀ ਨੂੰ ਬਚਾਉਂਣ ਲਈ  ਸ਼ਾਂਤਮਈ ਤੇ ਹਥਿਆਰਬੰਦ ਦੋਹਾਂ ਰੂਪਾਂ ਵਿਚ ਬਾ-ਕਮਾਲ ਜੌਹਰ ਦਿਖਾਏ ਜਿਸਦੀਆਂ ਮਿਸਾਲਾਂ ਰਹਿੰਦੀ ਦੁਨੀਆਂ ਤੱਕ ਦਿੱਤੀਆਂ ਜਾਣਗੀਆਂ।

ਮੁਗਲ-ਕਾਲ, ਅੰਗਰੇਜ਼ ਕਾਲ ਤੇ 1984 ਤੋਂ ਬਾਅਦ ਹੋਏ ਸੰਘਰਸ਼ ਕਰੀਬ 1995-96 ਤੱਕ ਸਿੱਖ ਪੰਥ ਨੂੰ ਸਰਬੱਤ ਦੇ ਭਲੇ ਦੇ ਗੁਰਮਤਿ ਸਿਧਾਂਤ ਦੇ ਵੈਰੀਆਂ ਦੀ ਸਪੱਸ਼ਟਤਾ ਸੀ ਪਰ ਉਸ ਉਪਰੰਤ ਹੁਣ ਵੈਰੀ ਬਾਹਰੀ ਰੂਪ ਵਿਚ ਸਿੱਖ ਪੰਥ ਨਾਲ ਮਿਲਦੇ-ਜੁਲਦੇ ਹਨ ਅਤੇ ਜਿਆਦਾ ਕਰਕੇ ਸਿੱਖ ਪੰਥ ਦਾ ਹੀ ਹਿੱਸਾ ਹੋਣ ਦਾ ਦਾਅਵਾ ਕਰਦੇ ਹਨ।

ਦਿੱਲੀ ਤਖ਼ਤ ਉਪਰ ਕਾਬਜ ਲੋਕ ਤਾਂ ਅਕਾਲ ਤਖ਼ਤ ਸਾਹਿਬ ਦੀ ਸਰਬੱਤ ਦੇ ਭਲੇ ਦੀ ਸੋਚ ਦੇ ਖਿਲਾਫ ਤਾਂ ਰਹੇ ਹੀ ਹਨ ਪਰ ਪੰਜਾਬ ਦੇ ਰਾਜ ਪ੍ਰਬੰਧ ਉਪਰ ਕਾਬਜ ਲੋਕ ਜਿਹਨਾਂ ਵਿਚ ਬਹੁਤਿਆਂ ਦਾ ਬਾਹਰੀ ਭੇਖ ਸਿੱਖਾਂ ਵਾਲਾ ਹੀ ਹੈ, ਰਾਜ ਦੇ ਅਭਿਮਾਨ ਵਿਚ ਚੂਰ ਹੋ ਕੇ ਉਹ ਕੰਮ ਕਰ ਰਹੇ ਹਨ ਜਿਹਨਾਂ ਕੰਮਾਂ ਦੇ ਖਿਲਾਫ ਸੰਘਰਸ਼ ਕਰਕੇ ਉਹਨਾਂ ਨੇ ਰਾਜ ਕਮਾਇਆ ਹੈ।

ਆਪਾਂ ਗੱਲ ਕਰ ਰਹੇ ਸੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ, ਉਹਨਾਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਜੋ ਬੇ-ਇੰਨਸਾਫੀ ਖਿਲ਼ਾਫ ਭਾਰਤੀ ਸਟੇਟ ਨਾਲ ਜੂਝੇ ਅਤੇ ਅੱਜ ਅਸੀਂ ਉਸੇ ਬੇ-ਇੰਨਸਾਫ ਭਾਰਤੀ ਸਟੇਟ ਤੋਂ ਇੰਨਸਾਫ ਭਾਲਦੇ ਟੱਕਰਾਂ ਮਾਰਦੇ ਹੋਏ ਅਸਲ ਸੰਘਰਸ਼ ਤੇ ਵਿੱਲਖਣ ਹੋਂਦ-ਹਸਤੀ ਤੇ ਖਾਲਸਈ ਵਿਰਸੇ ਵਿਚ ਮਿਲੇ ਸੱਭਿਆਚਾਰਕ ਸੰਘਰਸ਼ ਨੂੰ ਵਿਸਾਰ ਦਿੱਤਾ ਹੈ।ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਦੋਂ ਇੰਨਸਾਫ ਹੋਵੇਗਾ ਤਾਂ ਸ਼ਾਂਤੀ ਆਪ ਹੀ ਸਥਾਪਤ ਹੋ ਜਾਵੇਗੀ।ਬੇ-ਇੰਨਸਾਫੀ ਨਾਲ ਹੀ ਮਨੁੱਖੀ ਮਨ ਅਸ਼ਾਂਤ ਹੋ ਕੇ ਬੇ-ਇੰਨਸਾਫੀ ਕਰਨ ਵਾਲੇ ਵਿਅਕਤੀਆਂ ਤੇ ਪ੍ਰਬੰਧਾਂ ਵਿਰੁੱਧ ਵਿੱਤ ਮੁਤਾਬਕ ਸੰਘਰਸ਼ ਕਰਦਾ ਹੈ ਜਿਹਾ ਕਿ ਸਿੱਖ ਪੰਥ ਅੱਜ ਵੀ ਕਰ ਰਿਹਾ ਹੈ।

ਦੇਖਣ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਵਿਚ ਕਾਨੂੰਨ ਦਾ ਰਾਜ, ਕਾਨੂੰਨ ਸਾਹਮਣੇ ਸਮਾਨਤਾ ਆਦਿ ਸਬਦ ਤਾਂ ਬਹੁਤ ਲਿਖੇ ਹਨ ਪਰ ਇਹਨਾਂ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਜਿਹਨਾਂ ਸਿਰ ਹੈ ਉਹ ਇਹਨਾਂ ਜਿੰਮੇਵਾਰੀਆਂ ਤੋਂ ਭਗੌੜੇ ਹੋ ਚੁੱਕੇ ਹਨ। ਇਹ ਭਗੌੜਾ-ਪੁਣਾ ਉਸੇ ਤਰ੍ਹਾਂ ਹੀ ਹੈ ਜਿਵੇ ਬਹੁਤੇ ਸਿੱਖ ਜਾਂ ਕਹਿ ਲਓ ਸਿੱਖ ਪ੍ਰਤੀਨਿਧੀ ਸੰਸਥਾਵਾਂ ਦੇ ਪ੍ਰਬੰਧ ਉੱਤੇ ਕਾਬਜ਼ ਸਿੱਖ ਆਪਣਾ ਗੁਰੁ ਤਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਪਰ ਗੁਰੁ ਪਾਤਸ਼ਾਹ ਦੇ ਮੂਲ ਬ੍ਰਹਿਮੰਡੀ ਸਿਧਾਂਤ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਨੂੰ ਮੰਨਣ ਤੋਂ ਹੀ ਇਨਕਾਰੀ ਹੋ ਚੁੱਕੇ ਹਨ।

ਜਿਹਨਾਂ ਦੇ ਸਿਰ ਦੁਨੀਆਂ ਦੇ ਸਭ ਲੋਕਾਂ ਨੂੰ ਇਨਸਾਫ ਦੇਣ ਦੀ ਜਿੰਮੇਵਾਰੀ ਸੀ ਅੱਜ ਉਹ ਰਾਜ ਅਭਿਮਾਨ ਅਧੀਨ ਆਪਣਿਆਂ ਨੂੰ ਹੀ ਹੱਕੀ ਇਨਸਾਫ ਦੇਣ ਤੋਂ ਟਾਲਾ ਵੱਟ ਗਏ ਹਨ। ਇਕੱਲੇ ਜਖਮਾਂ ਉਪਰ ਮੱਲ੍ਹਮ ਨਾ ਲਾਉਂਣ ਦਾ ਝੋਰਾ ਤਾਂ ਸ਼ਾਇਦ ਜਰਿਆ ਜਾਂਦਾ ਪਰ ਆਪਣੇ ਕਹਾaੁਂਦਿਆਂ ਨੇ ਤਾਂ ਜਖਮਾਂ ਉਪਰ ਲਗਾਤਾਰ ਲੂਣ ਤੇ ਤੇਜਾਬ ਛਿੜਕਣਾ ਜਾਰੀ ਰੱਖਿਆ ਹੋਇਹੈ।

ਆਓ! ਹੁਣ ਕੁਝ ਗੱਲਾਂ ਰਾਜ ਅਭਿਮਾਨ ਦੀਆਂ ਵੀ ਕਰ ਲਈਏ। ਸਿਆਣੇ ਆਮ ਹੀ ਕਹਿੰਦੇ ਹਨ ਕਿ ਤਪੋਂ ਰਾਜ ਤੇ ਰਾਜੋਂ ਨਰਕ। ਭਾਵ ਕਿ ਤਪ ਕਰਨ ਨਾਲ ਰਾਜ ਮਿਲਦਾ ਹੈ ਅਤੇ ਰਾਜ ਹੀ ਬਾਅਦ ਵਿਚ ਨਰਕਾਂ ਦਾ ਕਾਰਨ ਬਣ ਜਾਂਦਾ ਹੈ। ਅਸਲ ਵਿਚ ਰਾਜ ਅਭਿਮਾਨ ਹੀ ਨਰਕਾਂ ਦਾ ਕਾਰਨ ਬਣਦਾ ਹੈ ਅਤੇ ਜਦੋਂ ਰਾਜ ਅਭਿਮਾਨ ਕਾਰਨ ਸਰਬੱਤ ਦੇ ਭਲੇ ਨੂੰ ਵਿਸਾਰ ਕੇ “ਧਨ ਜੋਰਨ ਕੋ ਧਾਇਆ” ਵਾਲੀ ਹਾਲਤ ਹੋ ਜਾਂਦੀ ਹੈ ਉਹ ਰਾਜ ਅਭਿਮਾਨੀ ਨਰਕਾਂ ਵਿਚ ਪਏ ਸੁਆਨ ਭਾਵ ਕੁੱਤੇ ਦੀ ਦਸ਼ਾ ਵਾਲੇ ਹੋ ਜਾਂਦੇ ਹਨ। ਵੈਸੇ ਤਾਂ ਕੁੱਤਾ ਆਪਣੇ ਮਾਲਕ ਪ੍ਰਤੀ ਵਫਾਦਾਰੀ ਦਾ ਪ੍ਰਤੀਕ ਹੈ ਪਰ ਜਦੋਂ ਕੁੱਤਾ ਆਪਣੇ ਮਾਲਕ ਨੂੰ ਹੀ ਵੱਢਣ ਲੱਗ ਪਏ ਜਾਂ ਉਸਨੂੰ ਕੋਈ ਅਸਾਧ ਰੋਗ ਹੋ ਜਾਏ ਤਾਂ ਉਸਨੂੰ ਡਾਂਗਾਂ ਮਾਰ ਕੇ ਘਰੋਂ ਕੱਢ ਦਿੱਤਾ ਹੈ ਅਤੇ ਕਈ ਵਾਰ ਗੋਲੀ ਵੀ ਮਾਰ ਦਿੱਤੀ ਜਾਂਦੀ ਹੈ। ਤਾਂ ਫਿਰ ਉਸ ਤੋਂ ਬਾਅਦ ਘਰ ਵਿਚ ਮਜ਼ੇ ਕਰਨ ਵਾਲਾ ਕੁੱਤਾ ਦਰ-ਦਰ ਤੇ ਠੋਕਰਾਂ ਖਾਂਦਾ ਹੈ ਅਤੇ ਹਰ ਕੋਈ ਉਸ ਬਿਮਾਰੀ ਮਾਰੇ ਖੁਰਕੀ ਕੁੱਤੇ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦੇ।ਉਸਦੀ ਹਾਲਤ “ਸੁਲਤਾਨਾ ਘਾਹੁ ਕਰਾਇਦਾ” ਵਾਲੀ ਹੋ ਜਾਂਦੀ ਹੈ।

ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਕੋਈ ਵੀ ਰਾਜ ਚਿਰ ਸਥਾਈ ਕਾਇਮ ਨਹੀਂ ਹੋ ਸਕਿਆ ਕਿਉਂਕਿ ਹਰੀ-ਪਰਮਾਤਮਾ ਦੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ ਅਤੇ ਜਿਹੜਾ ਰਾਜ ਖਲਕਤ ਦੀ ਸੇਵਾ ਨਹੀਂ ਕਰਦਾ ਉਸਦਾ ਸਥਿਰ ਰਹਿਣਾ ਸੰਭਵ ਨਹੀਂ ਹੈ ਬਸ਼ਰਤੇ ਕਿ ਉਹਨਾਂ ਨਾਲੋਂ ਚੰਗੇ ਰਾਜ-ਪ੍ਰਬੰਧਕਾਂ ਦੀ ਅਣਹੋਂਦ ਨਾ ਹੋਵੇ।ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਮੁਗਲ ਸਲਤਨਤ ਦੇ ਵਾਰਸ ਅੱਜ ਪੱਛਮੀ ਬੰਗਾਲ ਵਿਚ ਖੋਖੇ ਵਿਚ ਰਹਿ ਕੇ ਚਾਹ ਵੇਚ ਕੇ ਗੁਜ਼ਾਰਾ ਕਰਦੇ ਹਨ।

ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਸਮੇਂ ਮਨ ਵਿਚ ਅਜੋਕੀ ਪੰਥਕ ਦਸ਼ਾ ਪ੍ਰਤੀ ਸੋਚ ਚੱਲ ਰਹੀ ਸੀ ਕਿ ਕੀ ਹੋ ਰਿਹਾ ਹੈ ਅੱਜ ਗੁਰੁ-ਵਰੋਸਾਈ ਧਰਤ ਪੰਜਾਬ ਉਪਰ। ਇਨਸਾਫ ਦਾ ਤਕਾਜਾ ਤਾਂ ਸੀ ਕਿ ਜੋ ਜੇਲ੍ਹਾਂ ਵਿਚ 15-20 ਜਾਂ ਉਸ ਤੋਂ ਵੱਧ ਸਮੇਂ ਤੋਂ ਨਜ਼ਰਬੰਦ ਹਨ, ਉਹਨਾਂ ਦੀ ਰਿਹਾਈ ਹੁੰਦੀ ਅਤੇ ਜੋ ਵੱਡੇ ਸਰਕਾਰੀ ਅਹੁਦਿਆਂ ਉਪਰ ਬੈਠ ਕੇ ਜੋਕਾਂ ਵਾਂਗ ਲੋਕਾਂ ਦਾ ਖੂਨ ਪੀ ਰਹੇ ਹਨ, ਉਹਨਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਂਦਾ।

ਕੀ ਸੱਚਮੁੱਚ ਹੀ ਪੰਜਾਬ ਦੇ ਅਜੋਕੇ ਸੱਤਾਧਾਰੀ ਤਪ ਕਰਕੇ ਹੀ ਰਾਜ ਪ੍ਰਾਪਤ ਕਰਕੇ ਆਏ ਹੋਏ ਹਨ? ਜੇ ਇਹ ਗੱਲ ਸਹੀ ਹੈ ਤਾਂ ਕੀ ਇਹਨਾਂ ਨੂੰ ਇਹਨਾਂ ਦੀਆਂ ਕੀਤੀਆਂ ਦਾ ਫਲ ਕਦੇ ਨਹੀਂ ਮਿਲੇਗਾ।ਤਾਂ ਉਸੇ ਸਮੇਂ ਸੁਖਮਨੀ ਸਾਹਿਬ ਜੀ ਦਾ 11ਵਾਂ ਸਲੋਕ ਸਮਾਪਤ ਹੋ ਗਿਆ ਤੇ 12ਵਾਂ ਸਲੋਕ ਸ਼ੁਰੂ ਹੋਇਆ ਕਿ ਸੁਖੀ ਬਸੈ ਮਸਕੀਨੀਆ…॥ ਅਸਟਪਦੀ॥ ਜਿਸਕੈ ਅੰਤਰਿ ਰਾਜ ਅਭਿਮਾਨ॥ ਸੋ ਨਰਕਪਾਤੀ ਹੋਵਤ ਸੁਆਨ॥… ਤਾਂ ਮਨ ਨੂੰ ਇਕ ਢਾਰਸ ਮਿਲੀ ਕਿ ਪੰਥ ਨੂੰ ਜਾਂ ਪੰਥ ਪ੍ਰਤੀ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਦੇ ਵਰਤਮਾਨ ਸਾਸ਼ਕ ਵੀ ਰਾਜ ਅਭਿਮਾਨ ਵਿਚ ਚੂਰ ਹੋ ਕੇ ਆਪਣੇ “ਨਰਕਪਾਤੀ ਹੋਵਤ ਸੁਆਨ” ਵਾਲੇ ਭਵਿੱਖ ਵੱਲ ਵੱਧ ਰਹੇ ਹਨ ਇਸ ਲਈ ਭਵਿੱਖ ਸੁਨਹਿਰਾ ਹੀ ਹੋਵੇਗਾ।

ਅਕਾਲ ਸਹਾਇ।

-੦-

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਨਵਾਂਸ਼ਹਿਰ ਦੀ ਵਿਸ਼ੇਸ਼ ਯੂ.ਏ.ਪੀ.ਏ ਅਦਾਲਤ ਨੇ ਤਕਰੀਬਨ 9 ਸਾਲ ਪੁਰਾਣੇ ਮੁਕੰਦਪੁਰ ਕੇਸ ਦਾ ਫੈਸਲਾ ਸੁਣਾਉਂਦਿਆਂ 7 ਵਿਅਕਤੀਆਂ ਨੂੰ ਅੱਤਵਾਦ ਅਤੇ ਸਾਜ਼ਿਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: