ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਨੂੰ ਹੋਰ ਤੇਜ਼ ਕਰਨ ਹਿੱਤ ਅਤੇ ਕੌਮ ਨੂੰ ਜਾਗਰੂਕ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਵੰਗਾਰ ਮਾਰਚ 25 ਮਈ ਨੂੰ, ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤੋਂ ਦੂਜਾ ਮਾਰਚ 27 ਮਈ ਨੂੰ ਅਤੇ ਤੀਜਾ ਮਾਰਚ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ 29 ਮਈ ਨੂੰ ਕੱਢਿਆ ਜਾਵੇਗਾ। ਇਹ ਸਾਰੇ ਮਾਰਚ ਸਵੇਰੇ 10 ਵਜੇ ਆਰੰਭ ਹੋ ਕੇ ਦੇਰ ਸ਼ਾਮ ਨੂੰ ਬਾਪੂ ਸੂਰਤ ਸਿੰਘ ਖਾਲਸਾ ਦੇ ਜੱਦੀ ਘਰ ਪਿੰਡ ਹਸਨਪੁਰ (ਲੁਧਿਆਣਾ) ਵਿਖੇ ਸਮਾਪਤ ਹੋਇਆ ਕਰਨਗੇ।