Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰ ਵਿਚੋਂ ਫੌਜ ਹਟਾਈ ਜਾਵੇ ਅਤੇ ਸੰਘਰਸ਼ੀਲ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦਿਤਾ ਜਾਵੇ : ਦਲ ਖ਼ਾਲਸਾ

ਕਸ਼ਮੀਰ ਵਿਚੋਂ ਫੌਜ ਹਟਾਈ ਜਾਵੇ ਅਤੇ ਸੰਘਰਸ਼ੀਲ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦਿਤਾ ਜਾਵੇ : ਦਲ ਖ਼ਾਲਸਾ

ਜਲੰਧਰ: ਦਲ ਖ਼ਾਲਸਾ ਨੇ ਕਸ਼ਮੀਰ ਦੇ ਲੋਕਾਂ ਦੇ ਆਜ਼ਾਦੀ ਸੰਘਰਸ਼ ਨਾਲ ਸਹਿਮਤੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਕਸ਼ਮੀਰ ਵਿਚੋਂ ਫੌਰੀ ਤੌਰ ‘ਤੇ ਫੌਜ ਨੂੰ ਹਟਾਇਆ ਜਾਵੇ ਤੇ ਕਸ਼ਮੀਰ ਸਮੱਸਿਆ ਦਾ ਹੱਲ ਉਥੋਂ ਦੇ ਲੋਕਾਂ ਦੀਆਂ ਰਾਜਨੀਤਿਕ ਇਛਾਵਾਂ ਅਨੁਸਾਰ ਕੀਤਾ ਜਾਵੇ।

ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸਾਥੀ ਸਿੰਘ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਜਲੰਧਰ ਦੇ ਨਕੋਦਰ ਚੌਂਕ ਵਿਚ ਤਖ਼ਤੀਆਂ ਫੜੀ ਖੜੇ
ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸਾਥੀ ਸਿੰਘ ਕਸ਼ਮੀਰੀਆਂ ‘ਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਜਲੰਧਰ ਦੇ ਨਕੋਦਰ ਚੌਂਕ ਵਿਚ ਤਖ਼ਤੀਆਂ ਫੜੀ ਖੜੇ

ਅੱਜ (ਸ਼ੁੱਕਰਵਾਰ ਨੂੰ) ਏਥੇ ਕਸ਼ਮੀਰ ਇਕਜੁੱਟਤਾ ਦਿਵਸ ਮਨਾਉਂਦਿਆਂ, ਦਲ ਖ਼ਾਲਸਾ ਨੇ ਭਾਰਤੀ ਸੁਰੱਖਿਆ ਬਲਾਂ ਵਲੋਂ ਕਸ਼ਮੀਰ ਵਿਚ ਕਤਲ ਕੀਤੇ ਜਾ ਰਹੇ ਨਿਹੱਥੇ ਕਸ਼ਮੀਰੀ ਵਿਖਾਵਾਕਾਰੀਆਂ, ਆਮ ਲੋਕਾਂ ਅਤੇ ਪੈਲੇਟ ਬੰਦੂਕਾਂ ਨਾਲ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਤੇ ਜ਼ਖਮੀ ਹੋਏ ਨੌਜਵਾਨਾਂ ਤੇ ਬੱਚਿਆਂ ਲਈ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ। ਜਥੇਬੰਦੀ ਨੇ ਕਿਹਾ ਕਿ ਉਹ ਆਪਣੇ ਗੁਆਂਢ ਵਿੱਚ ਵਸੱਣ ਵਾਲੇ ਕਸ਼ਮੀਰੀਆਂ ਦੇ ਹਰ ਦੁੱਖ-ਸੁੱਖ ਵਿੱਚ ਸ਼ਾਮਿਲ ਹਨ ਅਤੇ ਉਹਨਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਜੁਲਮ ਵਿਰੁੱਧ ਹਾਅ ਦਾ ਨਾਹਰਾ ਮਾਰਦੇ ਰਹਿਣਗੇ।

Kashmir Solidarity DK 05

ਦਲ ਖ਼ਾਲਸਾ ਦੇ ਸੈਂਕੜੇ ਕਾਰਕੁੰਨ ਕਸ਼ਮੀਰੀਆਂ ‘ਤੇ ਹੋ ਰਹੇ ਜੁਲਮਾਂ ਵਿਰੁੱਧ ਸੁਨੇਹਾ ਦਿੰਦੀਆਂ ਤਖਤੀਆਂ ਤੇ ਬੈਨਰ ਫੜਕੇ ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਨਕੋਦਰ ਚੌਂਕ ਵਿਚ ਖੜੇ ਹੋਏ। ਇੱਥੋਂ ਉਹ ਮਾਰਚ ਕਰਦੇ ਹੋਏ ਗੁਰਦੁਆਰਾ ਨਾਨਕ ਮਿਸ਼ਨ ਪਹੁੰਚੇ ਜਿਥੇ ਉਹਨਾਂ ਕਸ਼ਮੀਰੀਆਂ ਦੀ ਅਜ਼ਾਦੀ ਸੰਘਰਸ਼ ਦੇ ਖਾੜਕੂ ਕਮਾਂਡਰ ਬੁਹਰਾਨ ਵਾਨੀ ਦੀ ਮੌਤ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਕਸ਼ਮੀਰੀ ਪ੍ਰਦਰਸ਼ਕਾਰੀਆਂ ਦੀ ਯਾਦ ਵਿੱਚ ਅਰਦਾਸ ਕੀਤੀ।

Kashmir Solidarity DK 03

ਪ੍ਰਦਰਸ਼ਨ ਦੌਰਾਨ ਇਕ ਨੀਤੀਗਤ ਬਿਆਨ ਜਾਰੀ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਕਸ਼ਮੀਰੀ ਲੋਕਾਂ ਦੀਆਂ ਵਾਜਿਬ ਰੀਝਾਂ ਅਤੇ ਉਮੰਗਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਵਿਸ਼ਵ-ਪ੍ਰਵਾਨਿਤ ਸਵੈ-ਨਿਰਣੇ ਦੇ ਹੱਕ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਆਜ਼ਾਦ ਤੇ ਨਿਰਪੱਖ ਮੌਕਾ ਦੇਣਾ ਚਾਹੀਦਾ ਹੈ।

ਦਲ ਖ਼ਾਲਸਾ ਦੇ ਕਾਰਕੁੰਨਾਂ ਵਲੋਂ ਫੜੀਆਂ ਤਖਤਾਂ ਵਿਚੋਂ ਇਕ ‘ਤੇ ਲਿਖਿਆ ਸੀ, “ਸਿੱਖ ਕੌਮ ਕਸ਼ਮੀਰੀ ਕੌਮ ਦੇ ਨਾਲ ਖੜੀ ਹੈ” ਅਤੇ “ਸਵੈ-ਨਿਰਣੇ ਦਾ ਹੱਕ ਸੱਭ ਦਾ ਬੁਨਿਆਦੀ ਹੱਕ ਹੈ”। ਇਸ ਤੋਂ ਇਲਾਵਾ ਇਕ ਹੋਰ ਤਖ਼ਤੀ ‘ਤੇ ਸੁਨਹਾ ਲਿਖਿਆ ਸੀ ਕਿ, “ਕਸ਼ਮੀਰ, ਕਸ਼ਮੀਰੀਆਂ ਨੂੰ ਵਾਪਿਸ ਕਰੋ, ਫੌਜ ਹਟਾਓ, ਅਫਸਪਾ ਹਟਾਓ ਤੇ ਨਿਰਦੋਸ਼ ਲੋਕਾਂ ਨੂੰ ਮਾਰਨਾ ਬੰਦ ਕਰੋ”।

Kashmir Solidarity DK 02

ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਈ ਵੀ ਲੋਕਤੰਤਰ ਦਹਿਸ਼ਤ ਅਤੇ ਜ਼ੋਰ-ਜਬਰਦਸਤੀ ਨਾਲ ਅੱਗੇ ਨਹੀਂ ਵੱਧ ਫੁੱਲ ਸਕਦਾ। ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਵਿਰੁੱਧ ਹੋ ਰਹੀ ਹਿੰਸਾ, ਬਲਾਤਕਾਰ ਤੇ ਜ਼ਬਰ, ਭਾਰਤੀ ਲੋਕਤੰਤਰ ‘ਤੇ ਵੱਡਾ ਧੱਬਾ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅੱਤਵਾਦ ਜ਼ਰੀਏ ਕਸ਼ਮੀਰੀਆਂ ਦੀਆਂ ਵਾਜਿਬ ਰਾਜਨੀਤਿਕ ਰੀਝਾਂ ਨੂੰ ਨਹੀਂ ਦਬਾਇਆ ਜਾ ਸਕਦਾ।

ਉਨ੍ਹਾਂ ਕਸ਼ਮੀਰ, ਪੰਜਾਬ, ਨਾਗਾਲੈਂਡ ਅੰਦਰ ਲੋਕਾਂ ਦੀ ਰਾਏ ਜਾਨਣ ਲਈ ਰਾਏਸ਼ੁਮਾਰੀ ਕਰਵਾਏ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਸ ਉਪ-ਮਹਾਂਦੀਪ ਵਿਚ ਸਥਾਈ ਤੌਰ ‘ਤੇ ਸ਼ਾਂਤੀ ਤਾਂ ਹੀ ਬਹਾਲ ਹੋ ਸਕੇਗੀ ਜੇਕਰ ਸਰਹੱਦੀ ਸੂਬਿਆਂ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇ। ਉਹਨਾਂ ਸੱਦਾ ਦਿੱਤਾ ਕਿ ਮਜ਼ਲੂਮ ਕੌਮਾਂ ਨੂੰ ਆਪਣੀ ਹੋਂਦ ਬਚਾਉਣ ਅਤੇ ਇਛਾਵਾਂ ਦੀ ਪੂਰਤੀ ਲਈ ਜ਼ਾਲਮ ਹਕੂਮਤ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਇਹ ਸਮੇਂ ਦੀ ਮੰਗ ਵੀ ਹੈ।

ਪਾਰਟੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਕਸ਼ਮੀਰ ਵਿਚ ਸਿਵਲ ਪ੍ਰਸ਼ਾਸਨ ਲਗਭਗ ਨਾ-ਮਾਤਰ ਹੈ ਤੇ ਜੋ ਕੁਝ ਵੀ ਹੈ, ਉਹ ਭਾਰਤੀ ਸੁਰੱਖਿਆ ਬਲਾਂ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਮਹਿਬੂਬਾ ਮੁਫਤੀ ਦੀ ਕਮਾਨ ਹੇਠ ਨਵੀਂ ਚੁਣੀ ਗਈ ਸਰਕਾਰ ਸਿਰਫ ਇਕ ਮਖੌਟਾ ਹੈ ਜੋ ਭਾਰਤੀ ਸੁਰੱਖਿਆ ਬਲਾਂ ਲਈ ਢਾਲ ਵਾਂਗ ਕੰਮ ਕਰਦੀ ਹੈ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ ਅਜ਼ਾਦਾਨਾ ਕਾਰਵਾਈਆਂ ਕਰਨ ਲਈ ਸਹੂਲਤ ਦਿੰਦੀ ਹੈ।

ਕਸ਼ਮੀਰ ਵਿਚ ਭਾਰਤੀ ਜ਼ੁਲਮਾਂ ‘ਤੇ ਵਿਸ਼ਵ ਦੀ ਵੱਡੀਆਂ ਤਾਕਤਾਂ ਵਲੋਂ ਧਾਰੀ ਚੁੱਪ ਬਾਰੇ ਸਖਤ ਟਿੱਪਣੀ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਦੀਆਂ ਵੱਡੀਆਂ ਕਥਿਤ ਲੋਕਤੰਤਰਿਕ ਤਾਕਤਾਂ ਨੇ ਆਪਣੇ ਆਰਥਿਕ ਮੁਫਾਦਾਂ ਲਈ ਭਾਰਤ ਵਲੋਂ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਵੱਲ ਅੱਖਾਂ ਬੰਦ ਕੀਤਆਂ ਹੋਈਆਂ ਹਨ। ਕਸ਼ਮੀਰ ਵਿਚ ਹੋ ਰਹੇ ਜ਼ੁਲਮਾਂ ‘ਤੇ ਚੁੱਪ ਧਾਰੀ ਬੈਠੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ‘ਤੇ ਸੱਟ ਮਾਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਅਤੇ ‘ਅਕਾਲੀ ਦਲ’ ਦੱਸਣ ਕਿ ਉਹ ਜ਼ਾਬਰ ਨਾਲ ਹਨ ਜਾ ਮਜ਼ਲੂਮ ਨਾਲ।

Kashmir Solidarity DK 01
ਦਲ ਖ਼ਾਲਸਾ ਦੇ ਸੀਨੀਅਰ ਆਗੂ ਭਾਈ ਹਰਚਰਨਜੀਤ ਸਿੰਘ ਧਾਮੀ ਕਸ਼ਮੀਰੀਆਂ ‘ਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਜਲੰਧਰ ਦੇ ਨਕੋਦਰ ਚੌਂਕ ਵਿਚ ਤਖ਼ਤੀਆਂ ਫੜੀ ਪ੍ਰਦਰਸ਼ਨ ਵਿਚ ਹਿੱਸਾ ਲੈਂਦੇ ਹੋਏ

ਇਸ ਰੋਸ ਪ੍ਰਦਰਸ਼ਨ ਵਿਚ ਅਖੰਡ ਕੀਰਤਨੀ ਜਥਾ, ਸਿੱਖ ਯੂਥ ਆਫ ਪੰਜਾਬ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁੰਨਾਂ ਵਲੋਂ ਵੀ ਭਾਗ ਲਿਆ ਗਿਆ।

ਅੱਜ ਦੇ ਰੋਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਆਰ.ਪੀ.ਸਿੰਘ, ਭਾਈ ਮਨਧੀਰ ਸਿੰਘ, ਅਮਰੀਕ ਸਿੰਘ ਈਸੜੂ, ਜਸਬੀਰ ਸਿੰਗ ਖੰਡੂਰ, ਸੁਖਜੀਤ ਸਿੰਘ ਖੋਸਾ, ਰਣਬੀਰ ਸਿੰਘ, ਨੋਬਲਜੀਤ ਸਿੰਘ, ਹਰਮਿੰਦਰ ਸਿੰਘ ਹਰਮੋਏ, ਗੁਰਜੰਟ ਸਿੰਘ, ਦਮਨਦੀਪ ਸਿੰਘ, ਗੁਰਦੀਪ ਸਿੰਘ ਕਾਲਕੱਟ, ਅਵਤਾਰ ਸਿੰਘ ਜਲਾਲਾਬਾਦ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਸਤਾਨੀ, ਰਾਜਿੰਦਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਜਨਰਲ ਸਕਤਰ ਗੁਰਮੀਤ ਸਿੰਘ, ਬੁਲਾਰੇ ਪਰਮਜੀਤ ਸਿੰਘ ਮੰਡ ਤੇ ਸੁਖਵਿੰਦਰ ਸਿੰਘ, ਫੈਡਰੇਸ਼ਨ ਆਗੂ ਪਰਮਿੰਦਰ ਸਿੰਘ ਢੀਂਗਰਾ ਆਦਿ ਸ਼ਾਮਿਲ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: