Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਨੇਡਾ ਦੇ ਸਿੱਖ ਐੱਮ. ਪੀ. ਪੀ ਨੂੰ ਭਾਰਤੀ ਵੀਜ਼ੇ ਤੋਂ ਨਾਂਹ, ਨਹੀਂ ਦੱਸਿਆ ਕਾਰਨ

ਕਨੇਡਾ ਦੇ ਸਿੱਖ ਐੱਮ. ਪੀ. ਪੀ ਨੂੰ ਭਾਰਤੀ ਵੀਜ਼ੇ ਤੋਂ ਨਾਂਹ, ਨਹੀਂ ਦੱਸਿਆ ਕਾਰਨ

ਉਨਟਾਰੀੳ, ਕਨੇਡਾ ( 1ਜੁਲਾਈ 2014): ਕਨੇਡਾ ਦੇ ਬਰਮਾਲੀਆ ਗੋਰਮਾਲਟਨ ਤੋਂ ਐੱਮ.ਪੀ.ਪੀ ਜਗਮੀਤ ਸਿੰਘ ਨੂੰ ਪਿੱਛਲੇ ਦਸੰਬਰ ਵਿੱਚ ਭਾਰਤੀ ਦੂਤਾਘਰ ਵੱਲੋਂ ਵੀਜ਼ਾ ਨਾ ਦੇਣ ਦੇ ਮਾਮਲੇ ਵਿੱਚ ਭਾਰਤੀ ਕੌਸਲ ਜਨਰਲ ਅਖਲੇਸ਼ ਮਿਸ਼ਰਾ ਨੇ ਕਿਹਾ ਕਿ “ ਦੂਤਾਘਰ ਵੱਲੋਂ ਵੀਜ਼ਾ ਨਾ ਦੇਣ ਦੇ ਆਪਣੇ ਫੈਸਲੇ ਦੇ ਕਾਰਣਾਂ ਬਾਰੇ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ।

“ਦੀ ਗਲੋਬ ਐਂਡ ਮੇਲ” ਨੂੰ ਭੇਜੀ ਇੱਕ ਈ-ਮੇਲ ਵਿੱਚ ਉਸਨੇ ਕਿਹਾ ਕਿ “ਭਾਰਤ ਸਰਕਾਰ ਨੂੰ ਹੋਰ ਦੂਸਰੀਆਂ ਸਰਕਾਰਾਂ ਦੀ ਤਰਾਂ ਕਿਸੇ ਵਿਅਕਤੀ ਨੂੰ ਵੀਜ਼ਾ ਦੇਣ ਜਾਂ ਨਾ ਦੇਣ ਦਾ ਸਰਵ ਸਿੱਧ ਅਧਿਕਾਰ ਹੈ ਅਤੇ ਇਸ ਅਧਿਕਾਰ ਦੀ ਵਰਤੋਂ ਸਬੰਧੀ ਕਿ ਉਸਨੇ ਅਜਿਹਾ ਕਿਉਂ ਕੀਤਾ, ਉਹ ਕਿਸੇ ਨੂੰ ਕੋਈ ਸਫਾਈ ਦੇਣ ਜਾਂ ਇਸ ਬਾਰੇ ਦੱਸਣ ਲਈ ਮਜ਼ਬੂਰ ਨਹੀਂ।

ਉਹ ਲੋਕ ਜੋ ਭਾਰਤੀ ਲੋਕਤੰਤਰੀ ਸੰਸਥਾਵਾਂ, ਭਾਰਤੀ ਸੰਵਿਧਾਨ, ਨਿਆਇਕ ਵਿਵਸਥਾ, ਭਾਰਤ ਦੇ ਸਮਾਜਿੱਕ ਤਾਣੇ-ਬਾਣੇ ਅਤੇ ਭਾਈਚਾਰਕ ਸਾਂਝ ਨੂੰ ਤਾਰ ਤਾਰ ਕਰਨ, ਭਾਰਤ ਦੀ ਸ਼ਾਤੀ ਭੰਗ ਕਰਨ, ਦੇਸ਼ ਦਾ ਨਿਰਾਦਰ ਕਰਨ ਦੀ ਕਾਰਵਾਈ , ਭਾਰਤ ਦੀ ਰਾਜਸੀ ਇਮਾਨਦਾਰੀ ਨੂੰ ਖੋਰਾ ਲਾਉਣ ਦੇ ਆਪਣੇ ਏਜੰਡੇ ਨੂੰ ਸਿਰਫ ਮਨੁੱਖੀ ਅਧਿਕਾਰਾਂ ਦੀ ਬਿਨ੍ਹਾਂ ‘ਤੇ ਖੋਰਾ ਲਾਉਣਾ ਚਾਹੁੰਦੇ ਹਨ, ਨੂੰ ਭਾਰਤੀ ਵੀਜ਼ਾ ਨਹੀਂ ਦਿੱਤਾ ਜਾ ਸਕਦਾ।

ਇੰਡੋ–ਕਨੇਡੀਅਨ ਅਖਬਾਰ ਵਿੱਚ ਨਸ਼ਰ ਟਿੱਪਣੀਆਂ ਵਿੱਚ ਜਗਮੀਤ ਸਿੰਘ ਐੱਮ. ਪੀ. ਪੀ ਕਨੇਡਾ ਨੇ ਕਿਹਾ ਕਿ “ਇਹ ਕਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਸਰਕਾਰ ਨੇ ਕਨੇਡਾ ਦੇ ਇੱਕ ਚੁਣੇ ਹੋਏ ਲੋਕ ਪ੍ਰਤੀਨਿਧ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੋਵੇ।

“ਦੀ ਗਲੋਬ ਐਂਡ ਮੇਲ” ਨੇ ਬੇ-ਨਾਮੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜਗਮੀਤ ਸਿੰਘ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੂੰ ਅਕਤੂਬਰ 1984 ਵਿੱਚ ਉਸਦੇ ਅੰਗ ਰੱਖਿਅਕਾਂ ਵੱਲੋਂ ਮਾਰੇ ਜਾਣ ਤੋਂ ਬਾਅਦ ਦਿੱਲੀ ਅਤੇ ਹੋਰ ਥਾਵਾਂ ‘ਤੇ ਸਿੱਖਾਂ ਦੇ ਹੋਏ ਕਤਲੇਆਮ ਦੇ ਮਸਲੇ ‘ਤੇ ਪਿਛਲੇ ਸਾਲ ਕਈ ਜਨਤਕ ਸਮਾਗਮਾਂ ਵਿੱਚ ਸਪੱਸ਼ਟਤਾ ਨਾਲ ਬੋਲਿਆ ਗਿਆ ਸੀ।

ਇਸ ਹਿੰਸਾ ਦੇ ਫਲਸਰੂਪ ਭਾਰਤ ਵਿੱਚ ਹਜ਼ਾਰਾਂ ਸਿੱਖਾਂ ਦਾ ਸਮੂਹਿਕ ਕਤਲੇਆਮ ਕਰ ਦਿੱਤਾ ਗਿਆ ਸੀ।

34 ਸਾਲਾ ਪੇਸ਼ੇ ਵਜੋਂ ਵਕੀਲ, ਕਨੇਡਾ ਵਿੱਚ ਹੀ ਜੰਮੇ-ਪਲੇ ਜਗਮੀਤ ਸਿੰਘ ਨੇ ਕਿਹਾ ਕਿ ਜੋ ਵਨੰਬਰ 1984 ਵਿੱਚ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਵਾਪਰਿਆ,ਉਸਨੂੰ ਦੰਗੇ ਕਹਿਣਾ ਗਲਤ ਹੈ।ਮੈਂ ਇਸ ਮੁੱਦੇ ‘ਤੇ ਪ੍ਰਚਾਰ ਕਰ ਰਿਹਾ ਹਾਂ ਕਿ ਉਹ ਸਿੱਖਾਂ ਅਤੇ ਹਿਦੂਆਂ (ਦੋ ਕੌਮਾਂ )ਵਿੱਚ ਦੰਗੇ ਨਹੀਂ ਸਨ, ਬਲਕਿ ਸਰਕਾਰੀ ਕਤਲੇਆਮ ਸੀ।

ਜਗਮੀਤ ਸਿੰਘ ਨੇ ਪਿਛਲੇ ਸਾਲ ਨਵੰਬਰ ਵਿੱਚ ਭਾਰਤੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ ਪਰ 8 ਦਸੰਬਰ ਨੂੰ ਉਸਦਾ ਪਾਸਪੋਰਟ ਬਿਨ੍ਹਾਂ ਵੀਜ਼ਾ ਦਿਤਿਆਂ ਉਸਨੂੂੰ ਵਾਪਸ ਕਰ ਦਿੱਤਾ ਗਿਆ ਸੀ।ਜਗਮੀਤ ਸਿੰਘ ਨੂੰ ਇਸ ‘ਤੇ ਬਹੁਤ ਹੈਰਾਨੀ ਹੋਈ ਜਦਕਿ ਪਿਛੇ ਜਨਵਰੀ–ਫਰਵਰੀ ਵਿੱਚ ਹੀ ਉਸਨੇ ਭਾਰਤ ਦਾ ਵੀਜ਼ਾ ਲਿਆ ਸੀ ।ਇਸ ਮੌਕੇ ਜਦ ਜਗਮੀਤ ਸਿੰਘ ਨੇ ਟਰਾਂਟੋ ਸਥਿਤ ਭਾਰਤੀ ਦੂਤਾਘਰ ਤੋਂ ਵੀਜ਼ਾ ਨਾ ਦੇਣ ਦਾ ਕਾਰਣ ਪੁਛਿਆ ਤਾਂ ਉਨ੍ਹਾਂ ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ।

“ਦੀ ਗਲੋਬ ਨੇ ਬੇ-ਨਾਮੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਨੇ ਉਸਦੇ ਸੁਆਲਾਂ ਦਾ ਜੁਬਾਬ ਨਹੀਂ ਦਿੱਤਾ।ਉਹ ਭਾਰਤ ਦੇ ਜਨਰਲ ਕੌਂਸਲੇਟ ਨੂੰ ਆਪ ਮਿਲਣ ਲਈ ਭਾਰਤੀ ਕੌਸਲੇਟ ਪਹੁੰਚਿਆ, ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਉਸਨੂੰ ਵੀਜ਼ਾ ਕਿਊਂ ਨਹੀਂ ਦਿੱਤਾ ਗਿਆ, ਜਦੋਕਿ ਉਹ ਪੰਜਾਬ ਤੋਂ ਇੱਕ ਸਨਮਾਨਜਨਕ ਸੰਸਥਾ “ਸੇਵਾ ਸੁੱਖ ਅਤੇ ਅੰਤਰਰਾਸ਼ਟਰੀ ਫਤਹਿ ਅਕੈਡਮੀ” ਦੇ ਸੱਦੇ ‘ਤੇ ਭਾਰਤ ਜਾ ਰਿਹਾ ਸੀ ,ਜਿੱਥੇ ਉਸਨੂੰ ਸਿੱਖ ਕੌਮ ਲਈ ਕੀਤੇ ਕੰਮਾਂ ਕਰਕੇ ਸਨਮਾਨਿਤ ਕੀਤਾ ਜਾਣਾ ਸੀ।ਅੱਧੇ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਵੀ ਜਨਰਲ ਕੌਸਲੇਟ ਉਨ੍ਹਾਂ ਨੂੰ ਨਹੀਂ ਮਿਲਿਆ।

ਭਾਰਤੀ ਕੌਸਲੇਟ ਮਿਸ਼ਰਾ ਨੇ “ਦੀ ਗਲੋਬ” ਨੂੰ ਭੇਜੇ ਈ-ਮੇਲ ਵਿੱਚ ਸ੍ਰ. ਜਗਮੀਤ ਸਿੰਘ ਦਾ ਨਾਮ ਲਏ ਬਿਨਾਂ ਕਿਹਾ ਕਿ “ਕੋਈ ਵੀ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਭਾਰਤੀ ਪ੍ਰਭੂਸੱਤਾ ਅਤੇ ਇਸਦੀ ਰਾਜਸੀ ਨੇਕ ਨੀਤੀ  ‘ਤੇ ਹਮਲਾ ਕਰਦਾ ਹੈ, ਉਸ ਲਈ ਭਾਰਤ ਦੀ ਧਰਤੀ ‘ਤੇ ਕੋਈ ਥਾਂ ਨਹੀਂ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਰੇਜ਼ੀ ਦੀਆਂ ਖ਼ਬਰਾਂ ਵਾਖੀ ਵੈੱਬਸਾਈਟ ‘ਤੇ ਜਾਓੁ, ਵੇਖੋ:

India denied visa to Sikh MPP of Canada; Refuses even to explain the decision

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ
ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: