Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕੀ ਅਦਾਲਤ ਨੇ ਦਿੱਤੀ ਸੀ ਖੂਫੀਆ ਏਜੰਸੀ ਐਨ ਐਸ ਏ ਨੂੰ ਭਾਜਪਾ ਦੀ ਜਾਸੂਸੀ ਕਰਨ ਦੀ ਆਗਿਆ

ਅਮਰੀਕੀ ਅਦਾਲਤ ਨੇ ਦਿੱਤੀ ਸੀ ਖੂਫੀਆ ਏਜੰਸੀ ਐਨ ਐਸ ਏ ਨੂੰ ਭਾਜਪਾ ਦੀ ਜਾਸੂਸੀ ਕਰਨ ਦੀ ਆਗਿਆ

ਵਾਸ਼ਿੰਗਟਨ (1 ਜੁਲਾਈ 2014):  ਐਫ. ਆਈ. ਐਸ. ਏ. ਸੋਧ ਐਕਟ ਦੀ ਧਾਰਾ 702 ਤਹਿਤ ਅਜਿਹੀ ਜਾਸੂਸੀ ਕਰਨ ਦੀ ਇਜ਼ਾਜਤ ਦੇਣ ਲਈ ਅਦਾਲਤ ਵਲੋਂ ਹਰ ਸਾਲ ਨਵੀਂ ਮਨਜ਼ੂਰੀ ਦਿੱਤੀ ਜਾਣੀ ਹੁੰਦੀ ਹੈ । ਅਸਲ ਵਿਚ ਕੋਈ ਵੀ ਵਿਦੇਸ਼ੀ ਸਰਕਾਰ ਐਨ. ਐਸ. ਏ. ਦੇ ਦਾਇਰੇ ਤੋਂ ਬਾਹਰ ਨਹੀਂ ਹੈ ।

ਸਾਲ 2010 ਵਿਚ ਅਮਰੀਕਾ ਦੀ ਇਕ ਅਦਾਲਤ ਨੇ ਚੋਟੀ ਦੀ ਅਮਰੀਕੀ ਜਸੂਸ ਏਜੰਸੀ ਐਨ. ਐਸ. ਏ. ਨੂੰ ਭਾਜਪਾ ਦੀ ਜਾਸੂਸੀ ਕਰਨ ਦਾ ਅਧਿਕਾਰ ਦਿੱਤਾ ਸੀ । ਇਸ ਤੋਂ ਇਲਾਵਾ 5 ਹੋਰ ਸਿਆਸੀ ਸੰਗਠਣਾਂ ‘ਤੇ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਸੀ ਜਿਨ੍ਹਾਂ ਵਿਚ ਮਿਸਰ ਦੇ ਮੁਸਲਿਮ ਬ੍ਰਦਰਹੁੱਡ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਵੀ ਸ਼ਾਮਿਲ ਹੈ ।

ਇਹ ਸਨਸਨੀਖੇਜ਼ ਖੁਲਾਸਾ ਐਨ. ਐਸ. ਏ ਦੇ ਸਾਬਕਾ ਕੰਟਰੈਕਟਰ ਅਤੇ ਹੁਣ ‘ਵਿਸਲਬਲੋਅਰ’ ਬਣੇ ਐਡਵਰਡ ਸਨੋਡਨ ਨੇ ਕੀਤਾ ਹੈ ।ਜ਼ਾਹਿਰ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਸਬੰਧਾਂ ਦੇ ਪੱਧਰ ‘ਤੇ ਇਹ ਵੱਡਾ ਖੁਲਾਸਾ ਹੈ । ਖਾਸ ਕਰਕੇ ਇਹੋ ਜਿਹੇ ਸਮੇਂ ਜਦੋਂ ਭਾਜਪਾ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੈ ।

ਏਜੰਸੀ ਨੇ ਭਾਜਪਾ ਦਾ ਨਾਮ ਸੰਸਾਰ ਦੀਆਂ ਸਿਖਰਲੀਆਂ ਹੋਰ ਫਿਰਕਾਪ੍ਰਸਤ ਪਾਰਟੀਆਂ ਵਿੱਚ ਰੱਖਦਿਆਂ ਇਸਨੂੰ ਫਿਰਕੂ ਪਾਰਟੀ ਦੱਸਿਆ ਹੈ।

ਇਸ ਏਜੰਸੀ ਨੂੰ ਚਾਰ ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਨਾਲ ਸਬੰਧਤ ਖੂਫੀਆ ਜਾਣਕਾਰੀ ਲੈਣ ਦਾ ਅਧਿਕਾਰ ਹੈ ਙ ਇਹ ਚਾਰ ਦੇਸ਼ ਹਨ ਬਰਤਾਨੀਆ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ । ਜਾਸੂਸੀ ਦੀ ਮਨਜ਼ੂਰੀ ਵਿਚ ਹੋਰ ਕੌਮਾਂਤਰੀ ਸੰਗਠਣ ਵੀ ਸ਼ਾਮਿਲ ਹਨ ਜਿਵੇਂ ਕਿ ਵਿਸ਼ਵ ਬੈਂਕ, ਆਈ ਐਮ ਐਫ, ਯੂਰਪੀਨ ਯੂਨੀਅਨ ਅਤੇ ਕੌਮਾਂਤਰੀ ਐਟਮੀ ਊਰਜਾ ਏਜੰਸੀ ।

ਭਾਜਪਾ ਤੇ ਭਾਰਤ ਦੀ ਜਾਸੂਸੀ ਨਾਲ ਸਬੰਧਤ ਸਵਾਲਾਂ ਦਾ ਜਵਾਬ ਦੇਣ ਤੋਂ ਪਾਸਾ ਵਟਦਿਆਂ ਐਨ. ਐਸ. ਏ ਦੇ ਬੁਲਾਰੇ ਵਾਨੀ ਵਾਈਨਸ ਨੇ ਕੇਵਲ ਏਨਾ ਹੀ ਕਿਹਾ ਕਿ ਏਜੰਸੀ ਰਾਸ਼ਟਰਪਤੀ, ਕੌਮੀ ਖੂਫੀਆ ਦੇ ਡਾਇਰੈਕਟਰ ਅਤੇ ਵੱਖ ਵੱਖ ਵਿਭਾਗਾਂ ਵਲੋਂ ਤੈਅ ਕੀਤੀਆਂ ਵਿਸ਼ੇਸ਼ ਖੂਫੀਆ ਲੋੜਾਂ ਦੇ ਆਧਾਰ ‘ਤੇ ਹੀ ਵਿਦੇਸ਼ੀ ਖੂਫੀਆ ਜਾਣਕਾਰੀ ਜੁਟਾਉਂਦੀ ਹੈ ।

 ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

US court authorized NSA to carry out surveillance on BJP, Muslim brotherhood, Pak’s PPP

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਦੇ ਸਰੋਤਿਆਂ ਨਾਲ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੀ ਅਹਿਮ ਤਕਰੀਰ ਸਾਂਝੀ ਕਰ ਰਹੇ ਹਾਂ।
ਸਿੱਖ ਸਿਆਸਤ ਦੇ ਸਰੋਤਿਆਂ ਨਾਲ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੀ ਅਹਿਮ ਤਕਰੀਰ ਸਾਂਝੀ ਕਰ ਰਹੇ ਹਾਂ।
ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਬਾਰੇ ਇਕ ਮਹੱਤਵਪੂਰਨ ਲਿਖਤੀ ਬਿਆਨ ਜਾਰੀ ਕੀਤਾ
ਜੂਨ ਦਾ ਮਹੀਨਾ ਸਿੱਖ ਕੌਮ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇਸ ਸਾਲ ਵੀ ਦੁਨੀਆ ਭਰ ਦੇ ਸਿੱਖ ਜੂਨ 1984 ਵਿੱਚ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: