Tag Archive "jagmeet-singh-ndp"

ਓਂਟਾਰੀਓ ਪਾਰਲੀਮੈਂਟ ’ਚ 1984 ਸਿੱਖ ਨਸਲਕੁਸ਼ੀ ਜਾਗਰੂਕਤਾ ਬਿੱਲ ਦੂਜੇ ਗੇੜ ਵਿਚ ਵੀ ਪ੍ਰਵਾਣ; ਬਿਪਰਵਾਦੀਆਂ ਦੀ ਸ਼ਿਕਸਤ

ਬਰੈਂਪਟਨ ਪੂਰਬੀ ਤੋਂ ਓਂਟਾਰੀਓ ਸੂਬਾਈ ਪਾਲੀਮੈਂਟ ਦੇ ਮੈਂਬਰ (ਐਮ.ਪੀ.ਪੀ.) ਗੁਰਰਤਨ ਸਿੰਘ ਵਲੋਂ ਓਂਟਾਰੀਓ ਦੀ ਅਸੈਬਲੀ ਵਿੱਚ ‘ਬਿੱਲ 177, ਸਿੱਖ ਨਸਲਕੁਸ਼ੀ ਅਵੇਅਰਨੈਸ ਵੀਕ 2020’ ਜੋ ਕਿ ਇਸੇ ਸਾਲ ਜਨਵਰੀ ਮਹੀਨੇ ਵਿਚ ਵਿਚਾਰ ਲਈ ਪੇਸ਼ ਕੀਤਾ ਗਿਆ ਸੀ, 12 ਮਾਰਚ ਨੂੰ ਦੂਜੇ ਗੇੜ ਵਿਚ ਵੀ ਪ੍ਰਵਾਣ ਕਰ ਲਿਆ ਗਿਆ।

ਬਰਨਬੀ ਦੱਖਣ ਤੋਂ ਜਗਮੀਤ ਸਿੰਘ ਨੂੰ ਮਿਲੀ ਸ਼ਾਨਦਾਰ ਜਿੱਤ

ਕੈਨੇਡਾ ਦੀ ਰਾਜਨੀਤਕ ਧਿਰ ਐਨਡੀਪੀ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਸਰਦਾਰ ਜਗਮੀਤ ਸਿੰਘ ਨੇ ਅੱਜ ਕੈਨੇਡਾ 'ਚ ਹੋਈਆਂ ਬਰਨਬੀ ਸਾਊਥ ਦੀਆਂ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਐੱਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ

ਕੈਨੇਡਾ ਵਿਚ ਐੱਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬਰਨਬੀ ਦੱਖਣੀ ਹਲਕੇ ਦੀ ਸੰਸਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਗੌਰਤਲਬ ਹੈ ਕਿ ਜਗਮੀਤ ਸਿੰਘ ਕੈਨੇਡਾ ਦੀਆਂ ਤਿੰਨ ਵੱਡੀਆਂ ਫੈਡਰਲ ਪਾਰਟੀਆਂ ‘ਚ ਸ਼ੁਮਾਰ ਐੱਨਡੀਪੀ ਦੇ ਪ੍ਰਧਾਨ ਹਨ। ਇਹ ਸੀਟ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਕੈਨੇਡੀ ਸਟੂਅਰਟ ਵੱਲੋਂ ਵੈਨਕੂਵਰ ਮੇਅਰ ਦੀ ਚੋਣ ਵਿਚ ਉਮੀਦਵਾਰ ਹੋਣ ਕਾਰਨ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਸੀ।

ਕੈਨੇਡਾ ਵਿਚ ਬਰੈਂਪਟਨ (ਪੂਰਬੀ) ਹਲਕੇ ਦੀ ਚੋਣ ਗੁਰਰਤਨ ਸਿੰਘ ਨੇ ਜਿੱਤੀ

ਬਰੈਂਪਟਨ: ਕੈਨੇਡਾ ਵਿਚ ਬਰੈਂਪਟਨ (ਪੂਰਬੀ) ਹਲਕੇ ਦੀ ਖੇਤਰੀ ਅਸੈਂਬਲੀ ਚੋਣ ਵਿਚ ਗੁਰਰਤਨ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ। ਸਾਹਮਣੇ ਆਏ ਚੋਣ ਨਤੀਜਿਆਂ ਮੁਤਾਬਿਕ ਕੁੱਲ ਪਈਆਂ ...

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਓਂਟਾਰੀਓ ਹਲਕੇ ਤੋਂ ਨੁਮਾਂਇੰਦਗੀ ਦੀ ਚੋਣ ਜਿੱਤੀ

ਚੰਡੀਗੜ੍ਹ: ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਫੈਡਰਲ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ) ਦੇ ਮੁੱਖ ਆਗੂ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਨੇ ਓਂਟਾਰੀਓ ...

ਸਿੱਖਾਂ ਦੀ ਅਜ਼ਾਦੀ ਨਾਲ ਸਬੰਧਿਤ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਤੋਂ ਨਹੀਂ ਝਿਜਕਾਂਗਾ: ਜਗਮੀਤ ਸਿੰਘ ਐਨ.ਡੀ.ਪੀ

ਚੰਡੀਗੜ੍ਹ: ਕੈਨੇਡਾ ਦੀ ਫੈਡਰਲ ਪਾਰਟੀ ਐਨ.ਡੀ.ਪੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹ ਸਿੱਖਾਂ ਦੀ ਅਜ਼ਾਦੀ ਨਾਲ ਸਬੰਧਿਤ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਰਹੇ ...

ਸਿੱਖ ਸੰਘਰਸ਼ ਦੇ ਹਵਾਲੇ ਨਾਲ ਕੈਨੇਡੀਅਨ ਮੀਡੀਆ ਨੇ ਜਗਮੀਤ ਸਿੰਘ ‘ਤੇ ਸਵਾਲ ਚੁੱਕੇ;ਜਗਮੀਤ ਨੇ ਦਿੱਤਾ ਠੋਸ ਜਵਾਬ

ਚੰਡੀਗੜ੍ਹ: ਭਾਰਤ ਦੀ ਸੱਤਾ ਵਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਸਲੇ ਨੂੰ ਹਮੇਸ਼ਾ ਉੱਚੀ ਸੁਰ ਵਿਚ ਚੁੱਕਣ ਵਾਲੇ ਕੈਨੇਡੀਅਨ ਪਾਰਟੀ ਐਨ.ਡੀ.ਪੀ ਦੇ ਆਗੂ ...

ਜਗਮੀਤ ਸਿੰਘ ਦੀ ਸਵੈ-ਨਿਰਣੈ ਦੇ ਹੱਕ ‘ਚ ਆਈ ਟਿੱਪਣੀ ਨਾਲ ਪੰਜਾਬ ‘ਚ ਭਾਰਤੀ ਸੂਬੇਦਾਰਾਂ ਨੂੰ ਲੱਗੀ ਅੱਗ

ਕੈਨੇਡਾ ਦੀ ਨਿਊਂ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਵਲੋਂ ਖੁਦਮੁਖਤਿਆਰੀ ਦੇ ਹੱਕ 'ਚ ਦਿੱਤੀ ਗਈ ਟਿੱਪਣੀ ਨਾਲ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਦੇ ਭਾਰਤ ਪੱਖੀ ਸਿਆਸਤਦਾਨਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਜਗਮੀਤ ਸਿੰਘ ਨੇ ਐਨ.ਡੀ.ਪੀ. ਦੇ ਆਗੂ ਚੁਣੇ ਜਾਣ ਤੋਂ ਬਾਅਦ ਪੂਰੇ ਕੈਨੇਡਾ ਦੇ ਦੌਰੇ ਦੌਰਾਨ ਖੁਦਮੁਖਤਿਆਰੀ ਨੂੰ "ਮੂਲ ਅਧਿਕਾਰ" ਦੱਸਿਆ ਸੀ।

ਜਗਮੀਤ ਸਿੰਘ ਬਣੇ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਐਨ.ਡੀ.ਪੀ. ਦੇ ਆਗੂ

ਸਰਦਾਰ ਜਗਮੀਤ ਸਿੰਘ ਨੇ 53.8 ਵੋਟਾਂ ਦੇ ਨਾਲ ਐਨ.ਡੀ.ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦੇ ਮੁੱਖੀ ਬਣਨ ਦੀ ਦੌੜ ਜਿੱਤ ਲਈ ਹੈ। ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, "ਮੇਰੇ ਕੋਲ ਸ਼ਬਦ ਨਹੀਂ ਹਨ ਇਸ ਯਾਤਰਾ ਬਾਰੇ"।

ਕੈਨੇਡਾ: ਬਰੈਂਪਟਨ ਤੋਂ ਵਿਧਾਇਕ ਜਗਮੀਤ ਸਿੰਘ ਹੋਣਗੇ ਐਨ.ਡੀ.ਪੀ. ਆਗੂ ਦੀ ਦੌੜ ’ਚ ਸ਼ਾਮਲ

ਬਰੈਂਪਟਨ ਦੇ ਵਿਧਾਇਕ ਅਤੇ ਓਨਟਾਰੀਓ ਸੂਬਾਈ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਆਗੂ ਜਗਮੀਤ ਸਿੰਘ ਹੁਣ ਮੁਲਕ ਦੇ ਪਾਰਟੀ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਸ ਤੋਂ ਇਲਾਵਾ ਚਾਰ ਹੋਰ ਉਮੀਦਵਾਰ ਇਸ ਲੀਡਰਸ਼ਿਪ ਦੀ ਦੌੜ ’ਚ ਸ਼ਾਮਲ ਹਨ। ਸੂਤਰਾਂ ਮੁਤਾਬਕ ਉਹ ਆਪਣੇ ਇਸ ਫ਼ੈਸਲੇ ਦਾ ਜਨਤਕ ਤੌਰ ’ਤੇ ਐਲਾਨ ਅਗਲੇ ਹਫ਼ਤੇ ਵਿਸ਼ੇਸ਼ ਇਕੱਠ ਦੌਰਾਨ ਕਰਨਗੇ।

Next Page »