Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਤਲੇਆਮ ਦੀ ਸਿਆਸਤ: “ਸਿੱਖ ਕਤਲੇਆਮ 1984” ਸੈਮੀਨਾਰ ‘ਚ ਰਾਣਾ ਅੱਯੂਬ ਦਾ ਭਾਸ਼ਣ (ਵੀਡੀਓ)

ਕਤਲੇਆਮ ਦੀ ਸਿਆਸਤ: “ਸਿੱਖ ਕਤਲੇਆਮ 1984” ਸੈਮੀਨਾਰ ‘ਚ ਰਾਣਾ ਅੱਯੂਬ ਦਾ ਭਾਸ਼ਣ (ਵੀਡੀਓ)

ਪਟਿਆਲਾ: ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ “ਸਿੱਖ ਕਤਲੇਆਮ 1984” ਨਾਂ ਦਾ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ‘ਚ ਸੀਨੀਅਰ ਪੱਤਰਕਾਰ ਅਤੇ ਕਿਤਾਬ “ਗੁਜਰਾਤ ਫਾਈਲਸ” ਦੀ ਲੇਖਿਕਾ ਰਾਣਾ ਅੱਯੂਬ, ਸਿੱਖ ਵਿਦਵਾਨ ਅਤੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਅਤੇ ਸਿੱਖ ਸਿਆਸਤ ਨਿਊਜ਼ (SSN) ਦੇ ਸੰਪਾਦਕ ਪਰਮਜੀਤ ਸਿੰਘ ਮੁੱਖ ਬੁਲਾਰੇ ਸਨ।

ਆਪਣੇ ਆਪ ਨੂੰ ਮੁਸਲਿਮ ਵਿਰੋਧੀ ਹਿੰਸਾ 1993 ਦੀ ਧੀ ਦੱਸਦਿਆਂ ਖੋਜੀ ਪੱਤਰਕਾਰ ਰਾਣਾ ਅੱਯੂਬ ਨੇ ਕਿਹਾ ਕਿ ਉਹ ਸਿੱਖਾਂ ਦੇ ਦਰਦ ਨੂੰ ਸਮਝਦੀ ਹੈ ਕਿਉਂਕਿ ਹਿੰਸਾ ਦੇ ਦੌਰ ‘ਚ ਇਕ ਸਿੱਖ ਪਰਿਵਾਰ ਨੇ ਉਸਨੂੰ ਅਤੇ ਉਸਦੀ ਭੈਣ ਨੂੰ ਸ਼ਰਣ ਦਿੱਤੀ ਸੀ।

ਖਚਾਖਚ ਭਰੇ ਹਾਲ ‘ਚ ਆਪਣੇ ਸੰਬੋਧਨ ‘ਚ ਰਾਣਾ ਅੱਯੂਬ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਿੱਧੇ ਰੂਪ ‘ਚ 2002 ਦੇ ਕਤਲੇਆਮ ਲਈ ਜ਼ਿੰਮੇਵਾਰ ਹਨ, ਅਜਿਹੇ ਲੋਕਾਂ ਦਾ ਰਾਜਨੀਤਕ ਸੱਤਾ ਹਾਸਲ ਕਰਨਾ ਇਥੋਂ ਦੇ ਸਮਾਜ ਦੀ ਮਰੀ ਹੋਈ ਚੇਤਨਾ ਨੂੰ ਉਜਾਗਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ 1984 ਅਤੇ ਗੁਜਰਾਤ 2002 ਦੇ ਭਾਸ਼ਣਾਂ ਨੂੰ ਸੁਣਨ ਦਾ ਲਾਭ ਤਾਂ ਹੀ ਹੈ ਜੇ ਅਸੀਂ ਸਚਾਈ ਦਾ ਪਤਾ ਲਾਉਣ ਅਤੇ ਸੱਚ ਦੇ ਹੱਕ ‘ਚ ਖੜ੍ਹਨ ਦਾ ਫੈਸਲਾ ਲੈਂਦੇ ਹਾਂ।

ਉਨ੍ਹਾਂ ਆਪਣੀ ਕਿਤਾਬ ਗੁਜਰਾਤ ਫਾਈਲਸ ਬਾਰੇ ਵੀ ਦੱਸਿਆ ਕਿ ਉਨ੍ਹਾਂ ਦੀ ਕਿਤਾਬ ਪੰਜਾਬੀ ‘ਚ ਵੀ ਛੱਪ ਚੁੱਕੀ ਹੈ ਅਤੇ ਜਲਦ ਜਾਰੀ ਕੀਤੀ ਜਾਏਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਪੁਸਤਕ 'ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ : ਮਹੱਤਵਪੂਰਨ ਮਤੇ ਅਤੇ ਫ਼ੈਸਲੇ' ਇਨ੍ਹਾਂ ਦੀ ਵਿਸ਼ੇਸ਼ ਪੁਸਤਕ ਹੈ ਜਿਸ ਵਿਚ ੧੯੨੦ ਤੋਂ ੨੦੨੪ ਈ. ਤਕ ਪਾਸ ਹੋਏ ਮਹੱਤਵਪੂਰਨ ਮਤੇ ਸ਼ਾਮਲ ਕੀਤੇ ਗਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸ੍ਰੀ
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿੱਚ ਮਿਤੀ 11 ਮਈ 2023 ਨੂੰ "ਬਿਜਲ ਸੱਥ (Social Media)

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: