Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
shiromani gurdwara parbandhak comitte de mahatavpuran mate ate faisle 2

ਕਿਤਾਬ ਪੜਚੋਲ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਹੱਤਵਪੂਰਨ ਮਤੇ ਅਤੇ ਫੈਸਲੇ

ਕਿਤਾਬ ਪੜਚੋਲ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਹੱਤਵਪੂਰਨ ਮਤੇ ਅਤੇ ਫੈਸਲੇ

ਡਾ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵਿਖੇ ਸਿੱਖ ਧਰਮ ਵਿਸ਼ਵਕੋਸ਼ ਦੇ ਮੁੱਖ-ਸੰਪਾਦਕ ਵਜੋਂ ਕਾਰਜ ਕਰ ਰਹੇ ਹਨ ਅਤੇ ਇਸੇ ਵਿਭਾਗ ਵਿਖੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਨ੍ਹਾਂ ਨੂੰ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਦਾ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਗਿਆ ਹੈ ਜਿੱਥੇ ਇਹ ‘ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ’ ਅਤੇ ‘ਪੰਚਬਟੀ ਸੰਦੇਸ਼’ ਮੈਗ਼ਜ਼ੀਨ ਦੇ ਸੰਪਾਦਕ ਵਜੋਂ ਕਾਰਜ ਕਰ ਰਹੇ ਹਨ। ਲਗਪਗ ੨੪ ਸਾਲ ਦੇ ਅਧਿਆਪਨ ਅਤੇ ਖੋਜ ਕਾਰਜ ਦੇ ਤਜਰਬੇ ਦੌਰਾਨ ਇਨ੍ਹਾਂ ਨੇ ਸਿੱਖ ਧਰਮ ਅਧਿਐਨ ਨਾਲ ਸੰਬੰਧਿਤ ਵਿਸ਼ਿਆਂ ‘ਤੇ ਖੋਜ ਪੇਪਰ ਪੜ੍ਹਨ ਦੇ ਨਾਲ-ਨਾਲ ਲਗਪਗ ਪੰਜਾਬੀ ਦੀਆਂ ੧੨ (ਬਾਰ੍ਹਾਂ) ਅਤੇ ਅੰਗਰੇਜ਼ੀ ਦੀਆਂ ੩ (ਤਿੰਨ) ਪੁਸਤਕਾਂ ਵੀ ਪਾਠਕਾਂ ਦੀ ਝੋਲੀ ਪਾਈਆਂ ਹਨ।

ਵਿਚਾਰ-ਅਧੀਨ ਪੁਸਤਕ ‘ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ : ਮਹੱਤਵਪੂਰਨ ਮਤੇ ਅਤੇ ਫ਼ੈਸਲੇ’ ਇਨ੍ਹਾਂ ਦੀ ਵਿਸ਼ੇਸ਼ ਪੁਸਤਕ ਹੈ ਜਿਸ ਵਿਚ ੧੯੨੦ ਤੋਂ ੨੦੨੪ ਈ. ਤਕ ਪਾਸ ਹੋਏ ਮਹੱਤਵਪੂਰਨ ਮਤੇ ਸ਼ਾਮਲ ਕੀਤੇ ਗਏ ਹਨ। ਪੁਸਤਕ ਵਿਚ ਅੰਕਿਤ ਮਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਮੇਂ-ਸਮੇਂ ‘ਤੇ ਗੁਰਦੁਆਰਾ ਪ੍ਰਬੰਧ ਨੂੰ ਸੰਭਾਲਦਿਆਂ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜਨਰਲ ਇਜਲਾਸ, ਬਜਟ ਗਏ ਹਨ, ਇਨ੍ਹਾਂ ਮਤਿਆਂ/ ਫ਼ੈਸਲਿਆਂ ਨੂੰ ਵਾਚਣ ਨਾਲ ਸਾਨੂੰ ਪੰਥ ਦੀ ਵੱਡੀ ਸੰਸਥਾ  ਦੀ ਕਾਰਜ-ਸ਼ੈਲੀ ਅਤੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਸਮੇਂ ਨਿਭਾਈ ਭੂਮਿਕਾ ਦਾ ਗਿਆਨ ਹੁੰਦਾ ਹੈ। ਪੁਸਤਕ ਤੋਂ ਸਾਨੂੰ ਸਿਰਮੌਰ ਸੰਸਥਾ ਦੀ ਬਹੁਪੱਖੀ ਮਹੱਤਤਾ ਅਤੇ ਸਿੱਖ ਹਿੱਤਾਂ ਦੀ ਪ੍ਰਾਪਤੀ ਦੇ ਕੌਮੀ ਪਲੇਟਫਾਰਮ ਵਜੋਂ ਇਸ ਦੀ ਹੋਂਦ ਸਥਾਪਤੀ ਰੂਪਮਾਨ ਹੁੰਦੀ ਹੈ। ਸੰਸਥਾ ਦੁਆਰਾ ਕੀਤੇ ਜਾ ਰਹੇ, ਅਨੇਕਾਂ ਬਹੁਦਿਸ਼ਾਵੀ ਕਾਰਜਾਂ ਦੀ ਤਸਵੀਰ ਪ੍ਰਮਾਣਿਕ ਰੂਪ `ਚ ਉਜਾਗਰ ਹੁੰਦੀ ਹੈ।

shiromani gurdwara parbandhak comitte de mahatavpuran mate ate faisle 2

ਸੰਪਾਦਕ ਨੇ ਹਥਲੀ ਪੁਸਤਕ ਨੂੰ ਦੋ ਮੁਖ ਭਾਗਾਂ- ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪੂਰਬਲੇ ਮਤੇ ਅਤੇ ਗੁਰਦੁਆਰਾ ਐਕਟ ਅਧੀਨ ਪਾਸ ਹੋਏ ਮਤੇ ਵਿਚ ਵੰਡ ਕੇ ਫਿਰ ਉਪ ਅਧਿਆਇਆਂ ਵਿਚ ਵੰਡਿਆ ਹੈ। ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪੂਰਬਲੇ ਮਤੇ, ਗੁਰਦੁਆਰਾ ਐਕਟ ਅਧੀਨ ਪਾਸ ਹੋਏ ਮਤੇ- ਅਕਾਲੀ ਆਗੂ, ਅਕਾਲੀ ਮੋਰਚੇ, (ਅਖੋਤੀ) ਅਛੂਤਾਂ ਦੇ ਉਧਾਰ ਸੰਬੰਧੀ, ਅਨੰਦ ਵਿਆਹ, ਇਤਿਹਾਸਕ ਸਨਮਾਨ ਸੰਬੰਧੀ, ਸਰਕਾਰ ਸੰਬੰਧੀ- ਸਰਕਾਰ ਤੋਂ ਮੰਗ, ਸਰਕਾਰ ਨੂੰ ਅਪੀਲ/ ਚਿਤਾਵਨੀ/ਨਿਖੇਧੀ, ਸਰਕਾਰੀ ਨੀਤੀਆਂ ਦਾ ਵਿਰੋਧ, ਸਰਕਾਰ ਦੁਆਰਾ ਵਿਤਕਰਾ, ਸਿੱਖ ਰਹਿਤ ਮਰਯਾਦਾ, ਸਿੱਖ ਰਿਆਸਤਾਂ- ਕਪੂਰਥਲਾ ਰਿਆਸਤ, ਨਾਭਾ ਰਿਆਸਤ, ਸਿੱਖ ਰੈਫ਼ਰੈਂਸ ਲਾਇਬ੍ਰੇਰੀ, ਸਿੱਖਾਂ ‘ਤੇ ਹਮਲੇ, ਸਿੰਘ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ, ਪ੍ਰਬੰਧਕ ਕਮੇਟੀਆਂ ਦੇ ਮਸਲੇ/ਫ਼ੈਸਲੇ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੂੰ ਖਾਰਜ ਕਰਨ ਸੰਬੰਧੀ, ਗੁਰਦੁਆਰਾ ਕਾਨੂੰਨ/ਐਕਟ ਵਿਚ ਸੋਧਾਂ- ਗੁਰਦੁਆਰਾ ਬਿੱਲ/ਐਕਟ ਬਣਾਉਣ ਸੰਬੰਧੀ, ਗੁਰਧਾਮਾਂ ਦਾ ਪ੍ਰਬੰਧ- ਗੁਰਧਾਮਾਂ ਦੀ ਉਸਾਰੀ, ਦਰਸ਼ਨ ਅਤੇ ਸੇਵਾ, ਗੁਰਧਾਮਾਂ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਦਾ ਵਿਰੋਧ, ਗੁਰਧਾਮਾਂ ਦੀਆਂ ਜ਼ਮੀਨਾਂ, ਗੁਰਪੁਰਬ/ਜੋੜ-ਮੇਲੇ,ਗੁਰਮਤਿ ਵਿਰੋਧੀ ਡੇਰਿਆਂ ਸੰਬੰਧੀ, ਗੁਰਮੁਖੀ/ਪੰਜਾਬੀ ਭਾਸ਼ਾ ਸੰਬੰਧੀ, ਘੱਟ- ਗਿਣਤੀਆਂ ਸੰਬੰਧੀ, ਜੂਨ/ਨਵੰਬਰ ੧੯੮੪ ਸੰਬੰਧੀ, ਤਸਵੀਰਾਂ/ਫ਼ਿਲਮਾਂ, ਤਖ਼ਤ ਸਾਹਿਬਾਨ- ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਧਰਮ ਦੇ ਪ੍ਰਚਾਰ-ਪ੍ਰਸਾਰ ਸੰਬੰਧੀ, ਧਰਮੀ ਫ਼ੌਜੀ, ਨਸ਼ਿਆਂ ਸੰਬੰਧੀ, ਨਾਨਕਸ਼ਾਹੀ ਕੈਲੰਡਰ, ਪੰਥ-ਦੋਖੀਆਂ ਵਿਰੁੱਧ ਕਾਰਵਾਈ, ਪੰਜਾਬ ਦੇ ਮਸਲਿਆਂ ਸੰਬੰਧੀ, ਭਾਰਤ ਦੇ ਹੋਰਨਾਂ ਰਾਜਾਂ ਸੰਬੰਧੀ -ਉੱਤਰ ਪ੍ਰਦੇਸ਼/ਉਤਰਾਖੰਡ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਮਨੁੱਖੀ ਅਧਿਕਾਰਾਂ ਸੰਬੰਧੀ, ਮਰਦਮ ਸ਼ੁਮਾਰੀ, ਮੀਡੀਆ ਸੰਬੰਧੀ, ਵਿੱਦਿਅਕ ਅਦਾਰੇ ਅਤੇ ਆਰਥਿਕ ਸਹਾਇਤਾ, ਵਿਦੇਸ਼ੀ ਸਿੱਖਾਂ ਸੰਬੰਧੀ – ਅਫ਼ਗਾਨਿਸਤਾਨ, ਆਸਟਰੀਆ, ਇੰਗਲੈਂਡ, ਇਰਾਕ, ਚੀਨ, ਪਾਕਿਸਤਾਨ, ਫਰਾਂਸ, ਬੰਗਲਾਦੇਸ਼, ਵਿਭਿੰਨ ਦੇਸ਼ਾਂ ਸੰਬੰਧੀ ਸਾਂਝੇ ਮਤੇ, ਵਾਤਾਵਰਣ, ਵਿਰਾਸਤੀ ਯਾਦਗਾਰਾਂ/ ਨਿਸ਼ਾਨੀਆਂ, ਫੁਟਕਲ , ਅਰਥਾਵਲੀ, ਸਹਾਇਕ ਪੁਸਤਕ ਸੂਚੀ।

ਤੱਥਾਂ ‘ਤੇ ਆਧਾਰਿਤ ਵਡ-ਅਕਾਰੀ ਪੁਸਤਕ ਆਮ/ਅਕਾਦਮਿਕ ਪੱਧਰ ਦੇ ਪਾਠਕ ਨੂੰ ਅਹਿਮ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਉਕਤ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ-ਸ਼ੈਲੀ ਨੂੰ, ਪ੍ਰਮਾਣਿਕ ਰੂਪ ‘ਚ ਸਮਝਣ ਲਈ ਚੁਣੌਤੀਆਂ ਭਰੇ ਅਜੋਕੇ ਤਕਨੀਕੀ ਯੁਗ `ਚ ਬੜੀ ਲੋੜੀਂਦੀ ਸੀ। ਆਸ ਹੈ ਤਾਰਕਿਕ ਅਤੇ ਜਗਿਆਸੂ ਬਿਰਤੀ ਵਾਲੇ ਪਾਠਕਾਂ ਲਈ ਇਹ ਉਪਯੋਗੀ ਸਿੱਧ ਹੋਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗੁਰਧਾਮਾਂ ਦੇ ਦਰਸ਼ਨ ਦੀਦਾਰੇ ਸਿੱਖਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੈ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਧ ਵੀਜੇ ਦੇਣ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਮਨੁੱਖੀ ਹੱਕਾਂ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: