2002 ਮੁਸਲਿਮ ਨਸਲਕੁਸੀ ਚੋਂ ਮੋਦੀ ਨੂੰ ਫਾਰਗ ਕਰਨ ਖਿਲਾਫ ਸੁਣਵਾਈ 4 ਹਫਤੇ ਅੱਗੇ ਪਾਈ

ਭਾਰਤੀ ਸੁਪਰੀਮ ਕੋਰਟ ਨੇ ਸਾਲ 2002 ਵਿੱਚ ਗੁਜਰਾਤ ਸੂਬੇ ਵਿੱਚ ਮੁਸਲਮਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਮਾਮਲੇ ਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਅਤੇ ਮੋਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਰਗ ਕਰਨ ਵਿਰੁੱਧ ਜਾਕੀਆ ਜ਼ਾਫਰੀ ਵੱਲੋਂ ਕੀਤੀ ਗਈ ਅਰਜ਼ ਉੱਤੇ ਸੁਣਵਾਈ ਚਾਰ ਹਫਤੇ ਅੱਗੇ ਪਾ ਦਿੱਤੀ ਹੈ।
2002 ਮੁਸਲਿਮ ਕਤਲੇਆਮ ਦਾ ਸੱਚ ਜਾਹਰ ਕਰਨ ਵਾਲੀ ਪੱਤਰਕਾਰ ਰਾਣਾ ਅਯੂਬ ਨੂੰ ਨੀਦਰਲੈਂਡ ਵਿੱਚ ਕੀਤਾ ਗਿਆ ਸਨਮਾਨਤ

ਖੋਜੀ ਪੱਤਰਕਾਰ ਅਤੇ ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕਾ ਰਾਣਾ ਅਯੂਬ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਪਣੇ ਵਲੋਂ ਕੀਤੇ ਗਏ ਕਾਰਜਾਂ ਸਦਕਾ “ਫ੍ਰੀ ਪ੍ਰੈਸ ਅਨਲੀਮਿਿਟਡ” ਵਲੋਂ ਹੈਗ; ਨੀਦਰਲੈਂਡ ਵਿੱਚ “ਪੀਸ ਪੈਲੇਸ” ਵਿੱਚ ਸਨਮਾਨਿਤ ਕੀਤਾ ਗਿਆ।
ਗੁਜਰਾਤ 2002 – ਫੌਜ ਨੂੰ ਗੱਡੀਆਂ ਦੇਣ ਚ ਦੇਰੀ ਕਾਰਨ ਵੱਧ ਨੁਕਸਾਨ ਹੋਇਆ: ‘ਸਰਕਾਰੀ ਮੁਸਲਮਾਨ’ ਦੀਆਂ ਯਾਦਾਂ

ਭਾਰਤੀ ਫੌਜ ਦੇ ਸਾਬਕਾ ਅਫਸਰ ਜ਼ਹੀਰ-ਉ-ਦੀਨ ਸ਼ਾਹ ਨੇ ‘ਦ ਸਰਕਾਰੀ ਮੁਸਲਮਾਨ’ ਸਿਰਲੇਖ ਹੇਠ ਲਿਖੀਆਂ ਆਪਣੀਆਂ ਯਾਦਾਂ ਵਿੱਚ ਖੁਲਾਸਾ ਕੀਤਾ ਹੈ ਕਿ ਸਾਲ 2002 ਵਿੱਚ ਗੁਜਰਾਤ ਵਿੱਚ ਹੋਏ ਕਤਲੇਆਮ ਮੌਕੇ ਬਹੁਤ ਹੀ ਅਹਿਮ ਪੜਾਅ ਤੇ ਗੁਜਰਾਤ ਸਰਕਾਰ ਵੱਲੋਂ ਫੌਜ ਨੂੰ ਗੱਡੀਆਂ ਦੇਣ ਵਿੱਚ ਕੀਤੀ ਗਈ ਦੇਰੀ ਕਰਕੇ ਵੱਧ ਨੁਕਸਾਨ ਹੋਇਆ।
ਹਾਈ ਕੋਰਟ ਨੇ ਗੁਜਰਾਤ ਮੁਸਲਮਾਨ ਕਤਲੇਆਮ ਦੇ ਤਿੰਨ ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ

ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਨੇ ਅੱਜ 2002 ਦੇ ਨਰੋਦਾ ਪਾਟਿਆ ਮੁਸਲਮਾਨ ਕਤਲੇਆਮ ਕੇਸ ਵਿਚ ਫੈਂਸਲਾ ਸੁਣਾਉਂਦਿਆਂ ਤਿੰਨ ਦੋਸ਼ੀਆਂ ਨੂੰ 10 ਸਾਲ ਬਾ-ਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਗੌਰਤਲਬ ਹੈ ਕਿ 20 ਅਪ੍ਰੈਲ ਨੂੰ ਸੁਣਾਏ ਗਏ ਫੈਂਸਲੇ ਵਿਚ 16 ਨਾਮਜ਼ਦ ਵਿਅਕਤੀਆਂ ਵਿਚੋਂ ਤਿੰਨ ਨੂੰ ਦੋਸ਼ੀ ਐਲਾਨਿਆ ਗਿਆ ਸੀ। ਅੱਜ ਇਸ ਕੇਸ ਵਿਚ ਸਜ਼ਾ ਸੁਣਾਉਂਦਿਆਂ ਜੱਜ ਹਰਸ਼ਾ […]
ਹਿੰਦੁਤਵੀਆਂ ਦੀਆਂ ਰਿਹਾਈਆਂ ਦਾ ਮੌਸਮ ਜਾਰੀ, ਹਾਈ ਕੋਰਟ ਨੇ ਮੁਸਲਮਾਨ ਕਤਲੇਆਮ ਦੀ ਦੋਸ਼ੀ ਕੋਡਨਾਨੀ ਨੂੰ ਬਰੀ ਕੀਤਾ

ਅਹਿਮਦਾਬਾਦ: ਭਾਰਤੀ ਅਦਾਲਤਾਂ ਵਿਚ ਭਾਜਪਾ ਆਗੂਆਂ ਖਿਲਾਫ ਚੱਲ ਰਹੇ ਕੇਸਾਂ ਵਿਚ ਭਾਜਪਾ ਆਗੂਆਂ ਦੀ ਰਿਹਾਈ ਦੇ ਸਿਲਸਿਲੇ ਵਿਚ ਅੱਜ ਇਕ ਹੋਰ ਕੜੀ ਜੁੜ ਗਈ ਜਦੋਂ ਗੁਜਰਾਤ ਵਿਚ 2002 ਵਿਚ ਹੋਏ ਮੁਸਲਿਮ ਕਤਲੇਆਮ ਦੀ ਅਗਵਾਈ ਕਰਨ ਦੇ ਜੁਰਮ ਵਿਚ 28 ਸਾਲ ਦੀ ਸਜ਼ਾ ਭੁਗਤ ਰਹੀ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਾਇਆ ਕੋਡਨਾਨੀ ਨੂੰ ਗੁਜਰਾਤ ਹਾਈ ਕੋਰਟ […]
ਰੋਹਿੰਗੀਆਂ ਮੁਸਲਮਾਨਾਂ ਦੇ ਕਤਲੇਆਮ ਨੇ ਫਿਰ 1947, 1984, 2002 ਚੇਤੇ ਕਰਵਾਇਆ: ਖਾਲੜਾ ਮਿਸ਼ਨ

ਮੀਆਂ ਮਾਰ ਅੰਦਰ ਰੋਹਿੰਗੀਆਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਕੁੱਲ ਨਾਸ਼ ਨੇ ਇੱਕ ਵਾਰ ਫਿਰ 1947, 1984, 2002 ਚੇਤੇ ਕਰਾ ਦਿੱਤੇ ਹਨ। ਲੱਗਭੱਗ 4 ਲੱਖ 21 ਹਜਾਰ ਲੋਕ ਹਿਜਰਤ ਕਰਕੇ ਬੰਗਲਾਦੇਸ਼ ਪਹੁੰਚ ਚੁੱਕੇ ਹਨ। ਮਹਾਤਮਾ ਬੁੱਧ ਦੇ ਪੈਰੋਕਾਰਾਂ ਵੱਲੋਂ ਮਨੁੱਖਤਾ ਉੱਪਰ ਢਾਏ ਜਾ ਰਹੇ ਜੁਲਮ ਸ਼ਰਮਨਾਕ ਹਨ।
2002 ਗੁਜਰਾਤ ਕਤਲੇਆਮ: ਮਾਇਆ ਕੋਡਨਾਨੀ ਵਿਰੁਧ ਦਰਜ਼ ਮਾਮਲੇ ਤੇ ਉਨ੍ਹਾਂ ਦੀ ਮੌਜੂਦਾ ਸਥਿਤੀ (ਖਾਸ ਰਿਪੋਰਟ)

ਮਾਇਆ ਕੋਡਨਾਨੀ 2002 ਗੁਜਰਾਤ ਕਤਲੇਆਮ ਦੇ ਮਾਮਲੇ ਵਿਚ ਭਾਜਪਾ ਦੀ ਸਜਾ-ਜ਼ਾਫਤਾ ਸਾਬਕਾ ਵਿਧਾਇਕ ਹੈ। ਬੀਤੇ ਦਿਨੀਂ ਭਾਜਪਾ ਦੇ ਕੇਂਦਰੀ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਵਿਰੁਧ ਚੱਲਦੇ ਇਕ ਮਾਮਲੇ ਵਿਚ ਬਚਾਅ ਪੱਖ ਦੇ ਗਵਾਹ ਵੱਜੋਂ ਅਦਾਲਤ ਵਿਚ ਗਵਾਹੀ ਦਿੱਤੀ ਹੈ।
2002 ਦੇ ਗੁਜਰਾਤ ਕਤਲੇਆਮ ਦੀ ਜਾਂਚ ਕਰਨ ਵਾਲੇ ਆਈ.ਪੀ.ਐਸ. ਨੂੰ ਐਨਆਈਏ ਦਾ ਨਵਾਂ ਮੁਖੀ ਬਣਾਇਆ ਗਿਆ

ਆਈਪੀਐੱਸ ਅਧਿਕਾਰੀ ਵਾਈ ਸੀ ਮੋਦੀ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਸਾਲ 2002 ਵਿੱਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਉਹ ਮੈਂਬਰ ਸੀ। ਮੰਤਰੀ ਮੰਡਲ ਦੀ ਨਿਯੁਕਤੀਆਂ ਸਬੰਧੀ ਕਮੇਟੀ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਡਾਇਰੈਕਟਰ ਜਨਰਲ ਵਜੋਂ ਵਾਈ ਸੀ ਮੋਦੀ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਜੇ 84 ਕਤਲੇਆਮ ਦਾ ਇਨਸਾਫ ਮਿਲਿਆ ਹੁੰਦਾ ਤਾਂ 2002 ‘ਚ ਮੁਸਲਮਾਨਾਂ ਦਾ ਕਤਲੇਆਮ ਨਾ ਹੁੰਦਾ: ਰਾਣਾ ਅਯੂਬ

ਗੁਜਰਾਤ ਕਤਲੇਆਮ ਬਾਰੇ ‘ਅੰਦਰਲੇ ਭੇਤ’ ਪ੍ਰਗਟ ਕਰਦੀ ਖੋਜੀ ਪੱਤਰਕਾਰ ਰਾਣਾ ਅਯੂਬ ਦੀ ਅੰਗ੍ਰੇਜ਼ੀ ਕਿਤਾਬ ‘ਗੁਜਰਾਤ ਫ਼ਾਈਲਜ਼’ ਦਾ ਹਿੰਦੀ ਉਲੱਥਾ ‘ਗੁਜਰਾਤ ਫ਼ਾਈਲਜ਼ ਲੀਪਾ ਪੋਤੀ ਕਾ ਪਰਦਾਫਾਸ਼’ ਨੂੰ ਅੱਜ ਦਿੱਲੀ ਵਿਚ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਹੁਣ ਤੱਕ ਕਿਤਾਬ ਪੰਜਾਬੀ ਤੇ ਉਰਦੂ ਵਿਚ ਵੀ ਜਾਰੀ ਹੋ ਚੁਕੀ ਹੈ।
ਸਿੱਖ ਨਸਲਕੁਸ਼ੀ 1984 ਨੂੰ ਇਨਸਾਫ ਮਿਲਿਆ ਹੁੰਦਾ ਤਾਂ ਗੁਜਰਾਤ ਕਤਲੇਆਮ 2002 ਨਾ ਵਾਪਰਦਾਂ: ਰਾਣਾ ਅਯੂਬ

ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਮੌਟੀਰੀਅਲ (ਕਿਉਬਿਕ) ਦੀ ਸਿੱਖ ਸੰਗਤ ਵੱਲੋਂ ਸਨਮਾਨ ਕੀਤਾ ਗਿਆ।
